ਕਰੀਨਾ ਕਪੂਰ ਜਿਨ੍ਹਾਂ ਨੇ 21 ਫਰਵਰੀ ਨੂੰ ਦੂਜੇ ਪੁੱਤਰ ਨੂੰ ਜਨਮ ਦਿੱਤਾ ਹੈ ।ਅਦਾਕਾਰਾ ਦੇ ਦੂਜੇ ਬੇਟੇ ਦੀ ਪਹਿਲੀ ਤਸਵੀਰ ਰਣਧੀਰ ਕਪੂਰ ਨੇ ਸਾਂਝੀ ਕੀਤੀ ਹੈ । ਜੋ ਕਿ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ । ਇਸ ਤਸਵੀਰ ‘ਚ ਕਰੀਨਾ ਦਾ ਲਾਡਲਾ ਨਜ਼ਰ ਆ ਰਿਹਾ ਹੈ । ਖ਼ਬਰਾਂ ਮੁਤਾਬਕ ਰਣਧੀਰ ਕਪੂਰ ਨੇ ਗਲਤੀ ਦੇ ਨਾਲ ਆਪਣੇ ਦੋਹਤਰੇ ਦੀ ਇਸ ਤਸਵੀਰ ਨੂੰ ਸਾਂਝਾ ਕਰ ਦਿੱਤਾ,ਪਰ ਕੁਝ ਹੀ ਮਿੰਟਾਂ ਬਾਅਦ ਇਸ ਤਸਵੀਰ ਨੂੰ ਡਿਲੀਟ ਵੀ ਕਰ ਦਿੱਤਾ ।
Image From Daboo Kapoor Instagram
ਹੋਰ ਪੜ੍ਹੋ : ਲੋਕ ਸੋਸ਼ਲ ਡਿਸਟੈਂਸਿੰਗ ਦਾ ਨਹੀਂ ਕਰ ਰਹੇ ਪਾਲਣ, ਅਦਾਕਾਰਾ ਨੇਹਾ ਧੂਪੀਆ ਨੇ ਸਾਂਝੀ ਕੀਤੀ ਤਸਵੀਰ
Image From Kareena Kapoor Khan's Instagram
ਪਰ ਓਨੀ ਦੇਰ ‘ਚ ਇਹ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ । ਇਸ ਤਸਵੀਰ ਨੂੰ ਕਰੀਨਾ ਦੇ ਪ੍ਰਸ਼ੰਸਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕ ਇਸ ‘ਤੇ ਲਗਾਤਾਰ ਕਮੈਂਟਸ ਦੇ ਰਹੇ ਹਨ ਅਤੇ ਲਗਾਤਾਰ ਇਸ ਨੂੰ ਸ਼ੇਅਰ ਕਰ ਰਹੇ ਹਨ ।
Image From Kareena Kapoor Khan's Instagram
ਦੱਸ ਦਈਏ ਕਿ ਸੈਫ ਅਤੇ ਕਰੀਨਾ ਨੇ ਆਪਣੇ ਬੇਟੇ ਦੀ ਕੋਈ ਵੀ ਤਸਵੀਰ ਸੋਸ਼ਲ ਮੀਡੀਆ ‘ਤੇ ਸਾਂਝੀ ਨਹੀਂ ਕੀਤੀ ਹੈ । ਪਰ ਰਣਧੀਰ ਕਪੂਰ ਨੇ ਆਪਣੇ ਗ੍ਰੈਂਡ ਸੰਨ ਦੀਆਂ ਦੋ ਤਸਵੀਰਾਂ ਨੂੰ ਇੱਕ ਕੋਲਾਜ ‘ਚ ਆਪਣੇ ਇੰਸਟਾਗ੍ਰਾਮ ‘ਤੇ ਅਪਲੋਡ ਕੀਤਾ ਸੀ ।
View this post on Instagram
A post shared by Filmykiida (@filmykiida)
ਪਰ ਲੱਗਦਾ ਹੈ ਕਿ ਉਨ੍ਹਾਂ ਨੇ ਗਲਤੀਦੇ ਨਾਲ ਇਸ ਤਸਵੀਰ ਨੂੰ ਸਾਂਝਾ ਕਰ ਦਿੱਤਾ ਸੀ ।ਕਿਉਂਕਿ ਕੁਝ ਮਿੰਟਾਂ ਬਾਅਦ ਹੀ ਇਸ ਤਸਵੀਰ ਨੂੰ ਡਿਲੀਟ ਕਰ ਦਿੱਤਾ ਗਿਆ ।