ਕੋਰੋਨਾ ਵਾਇਰਸ ਕਾਰਨ ਦੇਸ਼ ਭਰ ‘ਚ ਲਾਕਡਾਊਨ ਲੱਗ ਗਿਆ ਸੀ । ਲੋਕਾਂ ਨੂੰ ਸਾਲ 2020 ‘ਚ ਮਾਰਚ ਮਹੀਨੇ ਦੌਰਾਨ ਲੱਗਿਆ ਲਾਕਡਾਊਨ ਹਮੇਸ਼ਾ ਲਈ ਯਾਦ ਰਹੇਗਾ ਅਤੇ ਹੁਣ ਇਸ ‘ਤੇ ਬਾਲੀਵੁੱਡ ‘ਚ ਇੱਕ ਫ਼ਿਲਮ ‘ਇੰਡੀਆ ਲਾਕਡਾਊਨ’ ਵੀ ਬਣਨ ਜਾ ਰਹੀ ਹੈ ।ਲਾਕਡਾਊਨ ਤੇ ਬਣਨ ਜਾ ਰਹੀ ਇਸ ਫ਼ਿਲਮ ‘ਚ ਲਾਕਡਾਊਨ ਦੌਰਾਨ ਲੋਕਾਂ ਦੇ ਜੀਵਨ ‘ਤੇ ਅਸਰ ਨੂੰ ਵਿਖਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ।
ਦੇਸ਼ ’ਚ ਫੈਲੀ ਕੋਰੋਨਾ ਵਾਇਰਸ ਮਹਾਨਾਰੀ ਦੀ ਵਜ੍ਹਾ ਨਾਲ ਭਾਰਤ ਸਰਕਾਰ ਨੇ 25 ਮਾਰਚ 2020 ਨੂੰ ਪੂਰੇ ਦੇਸ਼ ’ਚ ਲਾਕਡਾਊਨ ਲਾਗੂ ਕਰ ਦਿੱਤਾ ਸੀ। ਜਿਸ ਤੋਂ ਬਾਅਦ ਪੂਰਾ ਦੇਸ਼ ਠੱਪ ਹੋ ਗਿਆ ਸੀ, ਵੱਡੇ-ਵੱਡੇ ਆਫਿਸੇਜ ਤੋਂ ਲੈ ਕੇ ਰੇਲ ਗੱਡੀਆਂ ਤਕ ਸਭ ਕੁਝ ਬੰਦ ਹੋ ਗਿਆ ਸੀ। ਸਾਲ 2020 ’ਚ ਦੇਸ਼ ਵਾਸੀਆਂ ਨੇ ਬੰਦ ਦਾ ਉਹ ਨਜ਼ਾਰਾ ਦੇਖਿਆ ਸੀ ਜਿਸ ਦੀ ਕਦੀ ਕਿਸੇ ਨੇ ਕਲਪਨਾ ਵੀ ਨਹੀਂ ਹੋਵੇਗੀ।
ਹੋਰ ਪੜ੍ਹੋ :ਸੁਸ਼ਾਂਤ ਸਿੰਘ ਰਾਜਪੂਤ ਦੇ ਜਨਮ ਦਿਨ ’ਤੇ ਭੈਣ ਸ਼ਵੇਤਾ ਨੇ ਕੀਤਾ ਵੱਡਾ ਐਲਾਨ, ਸੁਸ਼ਾਂਤ ਦੀ ਯਾਦ ‘ਚ ਇਹਨਾਂ ਵਿਦਿਆਰਥੀਆਂ ਨੂੰ ਦਿੱਤੀ ਜਾਵੇਗੀ ਏਨੇਂ ਲੱਖ ਦੀ ਸ਼ਕਾਲਰਸ਼ਿਪ
ਹਾਲ ਹੀ ’ਚ ਸੁਧਰ ਭੰਡਾਰਕਰ ਨੇ ਲਾਕਡਾਊਨ ’ਤੇ ਬਣਨ ਜਾ ਰਹੀ ਫਿਲਮ ‘ਇੰਡੀਆ ਲਾਕਡਾਊਨ’ ਦਾ ਐਲਾਨ ਕੀਤਾ ਸੀ। ਅੱਜ ਇਸ ਫਿਲਮ ਦਾ ਪਹਿਲਾ ਪੋਸਟਰ ਜਾਰੀ ਕਰ ਦਿੱਤਾ ਗਿਆ ਹੈ ਜਿਸ ਦੇ ਨਾਲ ਹੀ ਫਿਲਮ ਦੀ ਸਟਾਰ ਵੀ ਰਿਵੀਲ ਕਰ ਦਿੱਤੀ ਗਈ ਹੈ।
ਇਸ ਪੋਸਟਰ ’ਚ ਇਕ ਵੱਡਾ ਜਿਹਾ ਤਾਲ਼ਾ ਨਜ਼ਰ ਆ ਰਿਹਾ ਹੈ। ਇਸ ਤਾਲੇ ਦੇ ਸਾਹਮਣੇ ਠੇਲੇ ’ਤੇ ਇਕ ਆਦਮੀ ਦੋ ਬੱਚਿਆਂ ਨੂੰ ਲੈ ਕੇ ਜਾਂਦਾ ਹੋਇਆ ਦਿਖਾਈ ਦੇ ਰਿਹਾ ਹੈ। ਇਸ ਦੇ ਇਲਾਵਾ ਤਾਲੇ ਦੇ ਕੋਲ ਕੁਝ ਲੋਕ ਨਜ਼ਰ ਆ ਰਹੇ ਹਨ ਜੋ ਵੱਖ-ਵੱਖ ਗਤੀਵਿਧੀਆਂ ਕਰ ਰਹੇ ਹਨ।
View this post on Instagram
A post shared by Taran Adarsh (@taranadarsh)