‘Dil ka gehna’ ਗੀਤ ਦਾ ਫਰਸਟ ਲੁੱਕ ਆਇਆ ਸਾਹਮਣੇ, ਵੀਡੀਓ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ ਪਰਮੀਸ਼ ਵਰਮਾ ਤੇ ਗੌਹਰ ਖ਼ਾਨ

ਗਾਇਕ ਤੇ ਐਕਟਰ ਪਰਮੀਸ਼ ਵਰਮਾ Parmish Verma ਨੇ ਆਪਣੇ ਆਉਣ ਵਾਲੇ ਮਿਊਜ਼ਿਕ ਵੀਡੀਓ ਦਾ ਪੋਸਟਰ ਸ਼ੇਅਰ ਕਰ ਦਿੱਤਾ ਹੈ। ਜੀ ਹਾਂ ਉਹ ਦਿਲ ਕਾ ਗਹਿਣਾ ‘Dil ka gehna’ ਟਾਈਟਲ ਹੇਠ ਆਉਣ ਵਾਲੇ ਗੀਤ ‘ਚ ਬਾਲੀਵੁੱਡ ਅਦਾਕਾਰਾ ਗੌਹਰ ਖ਼ਾਨ Gauahar Khan ਦੇ ਨਾਲ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ। ਇਸ ਗੀਤ ਦਾ ਇੰਤਜ਼ਾਰ ਲੰਬੇ ਸਮੇਂ ਤੋਂ ਪ੍ਰਸ਼ੰਸਕ ਉਡੀਕ ਕਰ ਰਹੇ ਸਨ। ਸਾਲ 2020 ‘ਚ ਪਰਮੀਸ਼ ਵਰਮਾ ਨੇ ਸ਼ਾਇਰੀ ਦੇ ਨਾਲ ਗੌਹਰ ਖ਼ਾਨ ਦੇ ਨਾਲ ਇੱਕ ਤਸਵੀਰ ਸ਼ੇਅਰ ਕੀਤੀ ਸੀ। ਜਿਸ ਤੋਂ ਬਾਅਦ ਹੀ ਦੋਵਾਂ ਦੇ ਫੈਨਜ਼ ਇਸ ਗੀਤ ਦੀ ਉਡੀਕ ਕਰ ਰਹੇ ਸਨ। ਇੰਤਜ਼ਾਰ ਨੂੰ ਕੁਝ ਵਿਰਾਮ ਦਿੰਦੇ ਹੋਏ ਪਰਮੀਸ਼ ਵਰਮਾ ਨੇ ਗਾਣੇ ਦਾ ਫਰਸਟ ਲੁੱਕ ਪੋਸਟਰ ਸ਼ੇਅਰ ਕਰ ਦਿੱਤਾ ਹੈ।
ਇਸ ਗੀਤ ਨੂੰ ਬਾਲੀਵੁੱਡ YASSER DESAi ਗਾਉਂਦੇ ਹੋਏ ਨਜ਼ਰ ਆਉਣਗੇ। ਜਿਨ੍ਹਾਂ ਨੇ ਕਈ ਬਾਲੀਵੁੱਡ ਫ਼ਿਲਮਾਂ ‘ਚ ਗੀਤ ਗਾਏ ਨੇ। ਇਸ ਗੀਤ ਦੇ ਬੋਲ RANA SOTAL ਨੇ ਲਿਖੇ ਨੇ ਤੇ ਮਿਊਜ਼ਿਕ ਰਜਤ ਨਾਗਪਾਲ ਦਾ ਹੋਵੇਗਾ। ਇਹ ਪੂਰਾ ਗੀਤ 25 ਜਨਵਰੀ ਨੂੰ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੋ ਜਾਵੇਗਾ। ਪਰਮੀਸ਼ ਵਰਮਾ ਦੀ ਇਸ ਪੋਸਟ ਉੱਤੇ ਪੰਜਾਬੀ ਕਲਾਕਾਰ ਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਆਪਣੀ ਸ਼ੁਭਕਾਮਨਾਵਾਂ ਦੇ ਰਹੇ ਨੇ। ਫੈਨਜ਼ ਤਾਂ ਇਸ ਗੀਤ ਨੂੰ ਲੈ ਕੇ ਕਾਫੀ ਉਤਸੁਕ ਨਜ਼ਰ ਆ ਰਹੇ ਹਨ।
ਜੇ ਗੱਲ ਕਰੀਏ ਪਰਮੀਸ਼ ਵਰਮਾ ਦੇ ਵਰਕ ਫਰੰਟ ਦੀ ਤਾਂ ਉਹ ਏਨੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ ਤਬਾਹ ਦੀ ਸ਼ੂਟਿੰਗ ਕਰ ਰਹੇ ਨੇ। ਫ਼ਿਲਮ ਦੇ ਸੈੱਟ ਤੋਂ ਉਹ ਅਕਸਰ ਹੀ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਨੇ। ਇਸ ਫ਼ਿਲਮ ‘ਚ ਉਹ ਵੱਖਰੇ ਹੀ ਰੂਪ ‘ਚ ਨਜ਼ਰ ਆਉਣਗੇ। ਐਕਟਰ ਪਰਮੀਸ਼, ਜਿਸ ਨੂੰ ਸੁੰਦਰ ਫਿਗਰ ਤੇ ਫਿੱਟਨੈੱਸ ਫਰੀਕਰ ਲਈ ਜਾਣਿਆ ਜਾਂਦਾ ਹੈ । ਪਰ ਇਸ ਫ਼ਿਲਮ ਦੇ ਕਿਰਦਾਰ ਲਈ ਉਨ੍ਹਾਂ ਨੇ ਆਪਣਾ ਵਜ਼ਨ ਵਧਾਇਆ ਹੈ। ਪੋਸਟਰ ਉੱਤੇ ਪਰਮੀਸ਼ ਪੇਟ ਦੀ ਵੱਧੀ ਹੋਈ ਚਰਬੀ ਤੇ ਇੱਕ ਨਸ਼ੇੜੀ ਦੇ ਰੂਪ ਵਿੱਚ ਨਜ਼ਰ ਆ ਰਹੇ ਹਨ।
View this post on Instagram