ਹਾਲੀਵੁੱਡ 'ਚ ਵੀ ਚੱਲਦਾ ਹੈ ਪੰਜਾਬੀਆਂ ਦਾ ਡੰਕਾ, ਗੁਲਜ਼ਾਰ ਇੰਦਰ ਚਾਹਲ ਦੀ 21 ਜੂਨ ਨੂੰ ਰਿਲੀਜ਼ ਹੋ ਰਹੀ ਹੈ ਫ਼ਿਲਮ

ਹਾਲੀਵੁੱਡ ਫ਼ਿਲਮ 'ਦ ਐਕਸਟ੍ਰਾਆਰਡੀਨਰੀ ਜਰਨੀ ਆਫ ਫ਼ਕੀਰ' ਭਾਰਤ ਸਮੇਤ 163 ਦੇਸ਼ਾਂ ਵਿੱਚ 21 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ਨੂੰ ਪਾਲੀਵੁੱਡ ਅਦਾਕਾਰ ਗੁਲਜ਼ਾਰ ਇੰਦਰ ਚਾਹਲ ਅਤੇ ਸੌਰਵ ਗੁਪਤਾ ਦੀ ਪ੍ਰੋਡਕਸ਼ਨ ਨੇ ਬਣਾਇਆ ਹੈ, ਜਦੋਂ ਕਿ ਕੈਨ ਸਕਾਟ ਵੱਲੋਂ ਇਸ ਫ਼ਿਲਮ ਨੂੰ ਨਿਰਦੇਸ਼ਿਤ ਕੀਤਾ ਗਿਆ ਹੈ। ਫਿਲਮ ਤੇ ਲਗਭਗ 125 ਕਰੋੜ ਰੁਪਏ ਖਰਚ ਕੀਤੇ ਗਏ ਹਨ ।
https://www.youtube.com/watch?v=H1WASu-s4eA
ਫ਼ਿਲਮ ਦੀ ਸ਼ੂਟਿੰਗ 6 ਦੇਸ਼ਾਂ ਵਿੱਚ ਕੀਤੀ ਗਈ।'ਦ ਐਕਸਟ੍ਰਾਆਰਡੀਨਰੀ ਜਰਨੀ ਆਫ ਫ਼ਕੀਰ' ਵਿੱਚ ਤਮਿਲ ਅਦਾਕਾਰ ਧਨੁਸ਼ ਨੇ ਮੁੱਖ ਭੂਮਿਕਾ ਨਿਭਾਈ ਹੈ । ਇਸ ਫ਼ਿਲਮ ਨੂੰ ਵੱਖ ਵੱਖ ਦੇਸ਼ੀ ਤੇ ਵਿਦੇਸ਼ੀ ਭਾਸ਼ਾਵਾਂ ਵਿੱਚ ਰਿਲੀਜ਼ ਕੀਤਾ ਜਾਵੇਗਾ। ਫ਼ਿਲਮ ਦੀ ਗੱਲ ਕੀਤੀ ਜਾਵੇ ਤਾਂ ਇਸ ਦੀ ਕਹਾਣੀ ਮੁੰਬਈ ਦੇ ਛੋਟੇ ਜਿਹੇ ਇਲਾਕੇ ਵਿੱਚ ਰਹਿ ਰਹੇ ਜਾਦੂਗਰ ਦੀ ਜ਼ਿੰਦਗੀ ਤੇ ਅਧਾਰਿਤ ਹੈ ।
Gulzar Inder Chahal
ਫਿਲਮ ਦੀ ਸਟਾਰ ਕਾਸਟ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਫ੍ਰਾਂਸੀਸੀ ਅਦਾਕਾਰਾ ਬੇਰੇਨਿਸ ਬੇਜੋ, ਅਮਰੀਕੀ ਅਦਾਕਾਰ ਏਰਿਨ ਮੋਰਿਆਰਟੀ, ਸੌਮਾਲੀ-ਅਮਰੀਕੀ ਅਦਾਕਾਰਾਂ ਬਰਖਦ ਅਬਾਦੀ ਅਤੇ ਫਰਾਂਸ ਦੇ ਅਦਾਕਾਰ ਜੈਰਾਡ ਜੁਗਨੋਤ ਤੋਂ ਇਲਾਵਾ ਹੋਰ ਕਈ ਵੱਡੇ ਕਲਾਕਾਰਾਂ ਨੇ ਕੰਮ ਕੀਤਾ ਹੈ । ਫਿਲਮ ਦੇ ਕੋ-ਪ੍ਰੋਡਿਊਸਰ ਗੁਲਜ਼ਾਰ ਚਾਹਲ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਹਰਭਜਨ ਮਾਨ ਦੀ ਫ਼ਿਲਮ 'ਜੱਗ ਜਿਉਂਦਿਆਂ ਦੇ ਮੇਲੇ' ਨਾਲ ਕੀਤੀ ਸੀ ।
Gulzar Inder Chahal with Dhanush
ਇਸ ਫ਼ਿਲਮ ਵਿੱਚ ਚਾਹਲ ਨੇ ਰੂਪ ਨਾਂਅ ਦਾ ਕਿਰਦਾਰ ਨਿਭਾਇਆਂ ਸੀ । ਇਸ ਤੋਂ ਬਾਅਦ ਉਹਨਾਂ ਨੇ ਹਰਭਜਨ ਮਾਨ ਦੀ ਫ਼ਿਲਮ 'ਹੀਰ-ਰਾਂਝਾ' ਵਿੱਚ ਵੀ ਕੰਮ ਕੀਤਾ ਸੀ । ਗੁਲਜ਼ਾਰ ਚਾਹਲ ਬਾਲੀਵੁੱਡ ਫ਼ਿਲਮ 'ਆਈ ਐਮ ਸਿੰਘ' ਵਿਚ ਵੀ ਅਹਿਮ ਭੂਮਿਕਾ ਨਿਭਾਅ ਚੁਕੇ ਹਨ।ਇਸ ਤੋਂ ਇਲਾਵਾ ਉਹਨਾਂ ਨੇ ਹੋਰ ਵੀ ਕਈ ਪੰਜਾਬੀ ਫ਼ਿਲਮਾਂ ਵਿੱਚ ਕੰੰਮ ਕੀਤਾ ਹੈ ।
https://www.youtube.com/watch?v=bHZUOYiHLIs