ਸੋਸ਼ਲ ਮੀਡੀਆ ‘ਤੇ ਛਾਈ ਇਨ੍ਹਾਂ ਦੋਵਾਂ ਗਾਇਕ ਭੈਣਾਂ ਦੀ ਜੋੜੀ, ਗੁਰੂ ਰੰਧਾਵਾ ਦਾ ਗੀਤ ਗਾ ਕੇ ਜਿੱਤਿਆ ਸਭ ਦਾ ਦਿਲ

ਸੋਸ਼ਲ ਮੀਡੀਆ ‘ਤੇ ਰਮਣੀਕ ਅਤੇ ਸਿਮਰਿਤਾ (Ramneek And Simrita )ਦੇ ਵੀਡੀਓਜ਼ ਅਕਸਰ ਵਾਇਰਲ ਹੁੰਦੇ ਰਹਿੰਦੇ ਹਨ । ਇਨ੍ਹਾਂ ਵੀਡੀਓਜ਼ ਨੂੰ ਕਾਫੀ ਪਸੰਦ ਵੀ ਕੀਤਾ ਜਾਂਦਾ ਹੈ । ਇਹ ਦੋਵੇਂ ਭੈਣਾਂ ਗਾਇਕੀ ਦੇ ਖੇਤਰ ‘ਚ ਨਾਮ ਕਮਾ ਰਹੀਆਂ ਹਨ ਅਤੇ ਇਨ੍ਹਾਂ ਦੀ ਗਾਇਕੀ ਨੂੰ ਕਾਫੀ ਪਸੰਦ ਵੀ ਕੀਤਾ ਜਾਂਦਾ ਹੈ । ਦੋਵਾਂ ਨੇ ਇੱਕ ਵਾਰ ਮੁੜ ਤੋਂ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਦੋਵੇਂ ਜਣੀਆਂ ਗੁਰੂ ਰੰਧਾਵਾ ਦਾ ਗੀਤ ਗਾ ਰਹੀਆਂ ਹਨ ।
image From instagram
ਹੋਰ ਪੜ੍ਹੋ : ਅਰਸ਼ਦ ਵਾਰਸੀ ਦੀ ਫਿਲਮ ‘ਬੰਦਾ ਸਿੰਘ’ ਦਾ ਪੋਸਟਰ ਰਿਲੀਜ਼, ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਰਦਾਰੀ ਲੁੱਕ
ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕ ਵੀ ਇਸ ‘ਤੇ ਲਗਾਤਾਰ ਕਮੈਂਟਸ ਕਰ ਰਹੇ ਹਨ ।ਬੀਤੇ ਦਿਨੀਂ ਦੋਵੇਂ ਜਣੀਆਂ ਰੁਪਿੰਦਰ ਹਾਂਡਾ ਅਤੇ ਸੁਨੰਦਾ ਸ਼ਰਮਾ ਦੇ ਨਾਲ ਨਜ਼ਰ ਆਈਆਂ ਸਨ ।
image From instagram
ਚਾਰਾਂ ਜਣੀਆਂ ਨੇ ਹਿਮਾਚਲ ਦੀਆਂ ਠੰਡੀਆਂ ਫਿਜ਼ਾਵਾਂ ‘ਚ ਆਪਣੀ ਗਾਇਕੀ ਦੇ ਨਾਲ ਖੂਬ ਸਮਾਂ ਬੰਨਿਆ ਸੀ । ਸੋਸ਼ਲ ਮੀਡੀਆ ‘ਤੇ ਦੋਵੇਂ ਗਾਇਕ ਭੈਣਾਂ ਕਾਫੀ ਮਸ਼ਹੂਰ ਹਨ ਅਤੇ ਦੋਵਾਂ ਦੀ ਗਾਇਕੀ ਨੂੰ ਪਸੰਦ ਵੀ ਬਹੁਤ ਜ਼ਿਆਦਾ ਕੀਤਾ ਜਾ ਰਿਹਾ ਹੈ । ਦੋਵੇਂ ਹੁਣ ਤੱਕ ਕਈ ਗੀਤ ਕੱਢ ਚੁੱਕੀਆਂ ਹਨ । ਜਿਸ ‘ਚ ‘ਲੌਂਗ ਡਿੱਗਿਆ’ ਮੁੱਖ ਤੌਰ ‘ਤੇ ਹੈ । ਇਹ ਗੀਤ ਹੁਣ ਤੱਕ ਲੱਖਾਂ ਵਿਊਜ਼ ਪਾਰ ਕਰ ਚੁੱਕਿਆ ਹੈ । ਰਮਣੀਕ ਅਤੇ ਸਿਮਰਿਤਾ ਆਪਣੀ ਸਾਫ ਸੁਥਰੀ ਗਾਇਕੀ ਦੇ ਲਈ ਜਾਣੀਆਂ ਜਾਂਦੀਆਂ ਨੇ । ਦੋਵੇਂ ਸੋਸ਼ਲ ਮੀਡੀਆ ‘ਤੇ ਛਾਈਆਂ ਹੋਈਆਂ ਹਨ ।
View this post on Instagram