ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਇਸ ਬਜ਼ੁਰਗ ਜੋੜੇ ਦਾ ਡਾਂਸ ਵੀਡੀਓ, ਲੋਕਾਂ ਨੂੰ ਆ ਰਿਹਾ ਪਸੰਦ

By  Shaminder April 12th 2021 06:10 PM -- Updated: April 12th 2021 06:13 PM
ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਇਸ ਬਜ਼ੁਰਗ ਜੋੜੇ ਦਾ ਡਾਂਸ  ਵੀਡੀਓ, ਲੋਕਾਂ ਨੂੰ ਆ ਰਿਹਾ ਪਸੰਦ

ਸੋਸ਼ਲ ਮੀਡੀਆ ਅੱਜ ਇੱਕ ਅਜਿਹਾ ਜ਼ਰੀਆ ਬਣ ਚੁੱਕਿਆ ਹੈ । ਜਿਸ ਦੇ ਰਾਹੀਂ ਲੋਕ ਆਪਣੀ ਗੱਲ ਕਿਤੇ ਵੀ ਪਹੁੰਚਾ ਸਕਦੇ ਹਨ । ਪੰਜਾਬੀ ਇੰਡਸਟਰੀ ‘ਚ ਵੀ ਅਜਿਹੇ ਕਈ ਗਾਇਕ ਹਨ ਜੋ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਚਰਚਾ ‘ਚ ਆਏ । ਸੋਸ਼ਲ ਮੀਡੀਆ ਦੇ ਜ਼ਰੀਏ ਆਮ ਲੋਕ ਵੀ ਆਪਣੀ ਗੱਲ ਦੇਸ਼ ਅਤੇ ਦੁਨੀਆ ਦੇ ਕਿਸੇ ਵੀ ਕੋਨੇ ਤੇ ਪਹੁੰਚਾ ਸਕਦੇ ਹਨ ।

Bazurg Image From Varisht Nagrik Kesari Club

ਹੋਰ ਪੜ੍ਹੋ : ਅਫ਼ਸਾਨਾ ਖ਼ਾਨ ਤੇ ਸਾਜ ਨੇ ਇੱਕ ਦੂਜੇ ਲਈ ਗੁਦਵਾਇਆ ਟੈਟੂ

Bazurg Image From Varisht Nagrik Kesari Club

ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਹੀ ਵੀਡੀਓ ਵਿਖਾਉਣ ਜਾ ਰਹੇ ਹਾਂ ਜੋ ਕਾਫੀ ਸੁਰਖੀਆਂ ਵਟੋਰ ਰਿਹਾ ਹੈ ।ਇਸ ਵੀਡੀਓ ਨੂੰ ਵੇਖ ਕੇ ਤੁਸੀਂ ਵੀ ਆਖੋਗੇ ਦਿਲ ਹੋਣਾ ਚਾਹੀਦਾ ਜਵਾਨ ਉਮਰਾਂ ‘ਚ ਕੀ ਰੱਖਿਆ ਹੈ । ਜੀ ਹਾਂ ਇਹ ਸਾਬਿਤ ਕਰ ਦਿਖਾਇਆ ਹੈ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਇੱਕ ਇੱਕ ਬਜ਼ੁਰਗ ਜੋੜੇ ਦੇ ਡਾਂਸ ਵੀਡੀਓ ਨੇ ।

Bazurg Image From Varisht Nagrik Kesari Club

ਵੀਡੀਓ ‘ਚ ਦਿਖਾਈ ਦੇ ਰਹੇ ਇਸ ਜੋੜੇ ਦੀ ਪਛਾਣ ਸੁਰਿੰਦਰ ਸੇਠੀ ਅਤੇ ਸਤਿੰਦਰ ਸੇਠੀ ਦੇ ਤੌਰ ‘ਤੇ ਹੋਈ ਹੈ । ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਇਸ ਵੀਡੀਓ ‘ਤੇ ਲੋਕ ਲਗਾਤਾਰ ਕਮੈਂਟਸ ਕਰਕੇ ਇਸ ਜੋੜੇ ਦੀ ਤਾਰੀਫ ਕਰ ਰਹੇ ਹਨ।

Related Post