‘ਤੇਰੀ ਮਿੱਟੀ’ ਗੀਤ ਨੂੰ ਬੀ ਪਰਾਕ ਤੋਂ ਬਾਅਦ ਪਰੀਣੀਤੀ ਚੋਪੜਾ ਨੇ ਦਿੱਤੀ ਆਪਣੀ ਆਵਾਜ਼, ਕਰ ਰਹੇ ਨੇ ਸਭ ਨੂੰ ਭਾਵੁਕ, ਦੇਖੋ ਵੀਡੀਓ

ਬਾਲੀਵੁੱਡ ਮੂਵੀ ਕੇਸਰੀ, ਜਿਸ ਨੇ ਕਈ ਰਿਕਾਡਸ ਬਣਾਏ ਅਤੇ ਇਹ ਫ਼ਿਲਮ ਹਰ ਪੱਖ ਤੋਂ ਸਫਲ ਸਾਬਿਤ ਹੋਈ ਹੈ। ਜੇ ਗੱਲ ਕਰੀਏ ਗੀਤਾਂ ਦੀ ਤਾਂ ਉਸ ਨੂੰ ਵੀ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ। ਪਰ ਜਿਸ ਗੀਤ ਨੂੰ ਸਭ ਤੋਂ ਜ਼ਿਆਦਾ ਪਸੰਦ ਕੀਤਾ ਗਿਆ ਹੈ, ਉਹ ਹੈ ‘ਤੇਰੀ ਮਿੱਟੀ’ਗਾਣਾ। ਇਸ ਗੀਤ ਨੂੰ ਬੀ ਪਰਾਕ ਨੇ ਬਹੁਤ ਹੀ ਖੂਬਸੂਰਤ ਗਾਇਆ ਹੈ। ਬੀ ਪਰਾਕ ਵੱਲੋਂ ਗਾਏ ਗੀਤ ਨੂੰ ਹੁਣ ਤੱਕ ਚਾਰ ਕਰੋੜ ਤੋਂ ਵੀ ਵੱਧ ਵਿਊਜ਼ ਮਿਲ ਚੁੱਕੇ ਹਨ। ਜਿਸ ਦੇ ਚੱਲਦੇ ਤੇਰੀ ਮਿੱਟੀ ਗੀਤ ਦਾ ਫੀਮੇਲ ਵਰਜ਼ਨ ਵੀ ਰਿਲੀਜ਼ ਕਰ ਦਿੱਤਾ ਗਿਆ ਹੈ।
View this post on Instagram
ਹੋਰ ਵੇਖੋ:ਬਲੈਕੀਆ ਦਾ ਰੋਮਾਂਟਿਕ ਗੀਤ ‘ਚੰਨਾ’ ਰਿਲੀਜ਼, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ
ਗੱਲ ਕਰਦੇ ਹਾਂ ‘ਤੇਰੀ ਮਿੱਟੀ’ ਗੀਤ ਦੇ ਫੀਮੇਲ ਵਰਜ਼ਨ ਦੀ ਤਾਂ ਉਸ ਨੂੰ ਬਾਲੀਵੁੱਡ ਦੀ ਬੇਹੱਦ ਖੂਬਸੂਰਤ ਅਦਾਕਾਰਾ ਪਰੀਣੀਤੀ ਚੋਪੜਾ ਨੇ ਆਪਣੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ। ਉਨ੍ਹਾਂ ਨੇ ਵੀ ਇਸ ਗੀਤ ਨੂੰ ਬਹੁਤ ਹੀ ਸ਼ਾਨਦਾਰ ਢੰਗ ਨਾਲ ਕੁੜੀ ਦੇ ਪੱਖ ਤੋਂ ਗਾਇਆ ਹੈ। ਜਿਸ ‘ਚ ਔਰਤ ਦੇ ਜਜ਼ਬਾਤਾਂ ਨੂੰ ਪੇਸ਼ ਕੀਤਾ ਗਿਆ ਹੈ, ਕਿਵੇਂ ਉਹ ਹੌਸਲਾ ਰੱਖਕੇ ਦੇਸ਼ ਦੀ ਸੁਰੱਖਿਆ ਲਈ ਆਪਣੇ ਪਤੀ ਨੂੰ ਜੰਗ ‘ਚ ਭੇਜ ਦਿੰਦੀਆਂ ਹਨ। ਪਰੀਣੀਤੀ ਚੋਪੜਾ ਦਾ ਗੀਤ ਸੁਣ ਕੇ ਪ੍ਰਸ਼ੰਸ਼ਕ ਵੀ ਭਾਵੁਕ ਹੋ ਰਹੇ ਹਨ। ਇਸ ਗੀਤ ਨੂੰ ਵੀ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਗੀਤ ਦੇ ਬੋਲ ਮਨੋਜ ਮੁੰਤਸ਼ਿਰ ਨੇ ਲਿਖੇ ਹਨ ਅਤੇ ਮਿਊਜ਼ਿਕ ਅਰਕੋ ਨੇ ਦਿੱਤਾ ਹੈ। ਇਸ ਗੀਤ ਨੂੰ ਜ਼ੀ ਮਿਊਜ਼ਿਕ ਕੰਪਨੀ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਹੁਣ ਤੱਕ ਚਾਰ ਲੱਖ ਤੋ ਵੀ ਵੱਧ ਵਿਊਜ਼ ਮਿਲ ਚੁੱਕੇ ਹਨ।