ਪਿਓ-ਪੁੱਤਰ ਦੇ ਰਿਸ਼ਤੇ ਨੂੰ ਬਿਆਨ ਕਰਦਾ ਤੇ ਦਰਸ਼ਕਾਂ ਨੂੰ ਭਾਵੁਕ ਕਰਦਾ ਗਾਣਾ “ਬਾਪੂ” ਇੰਦਰ ਧੰਮੂ ਦੀ ਆਵਾਜ਼ ਹੋਇਆ ਰਿਲੀਜ਼

ਫ਼ਿਲਮ ‘ਤੇਰੀ ਮੇਰੀ ਜੋੜੀ’ ਦਾ ਇੱਕ ਹੋਰ ਸ਼ਾਨਦਾਰ ਗੀਤ ਬਾਪੂ ਇੰਦਰ ਧੰਮੂ (Inder Dhammu) ਦੀ ਆਵਾਜ਼ ‘ਚ ਰਿਲੀਜ਼ ਹੋ ਚੁੱਕਿਆ ਹੈ। ਜੀ ਹਾਂ ਇਸ ਗਾਣੇ ਨੂੰ ਸੈਮੀ ਗਿੱਲ ਤੇ ਯੋਗਰਾਜ ਸਿੰਘ ਉੱਤੇ ਫਿਲਮਾਇਆ ਗਿਆ ਹੈ। ਇਸ ਗਾਣੇ ਦੇ ਦਿਲ ਨੂੰ ਛੂਹ ਜਾਣ ਵਾਲੇ ਬੋਲ ਇੰਦਰ ਧੰਮੂ ਦੀ ਕਲਮ ‘ਚੋਂ ਹੀ ਨਿਕਲੇ ਨੇ ਤੇ ਇਸ ਗੀਤ ਨੂੰ ਉਨ੍ਹਾਂ ਨੇ ਆਪਣੀ ਦਰਦ ਭਰੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ। ਬਾਪੂ ਗਾਣੇ ਦਾ ਸ਼ਾਨਦਾਰ ਮਿਊਜ਼ਿਕ ਨਿੱਕ ਧੰਮੂ ਨੇ ਦਿੱਤਾ ਹੈ।
ਇਸ ਗਾਣੇ ‘ਚ ਉਸ ਪੁੱਤਰ ਦੇ ਦਰਦ ਨੂੰ ਬਿਆਨ ਕੀਤਾ ਹੈ ਜੋ ਗਲਤ ਰਾਹਾਂ ‘ਤੇ ਚੱਲ ਪੈਂਦਾ ਹੈ ਤੇ ਆਪਣੇ ਪਿਓ ਨੂੰ ਦੁੱਖਾਂ ਦੀ ਦਲਦਲ ‘ਚ ਧਕੇਲ ਦਿੰਦਾ ਹੈ। ਇਸ ਗਾਣੇ ਨੂੰ ਵ੍ਹਾਈਟ ਹਿੱਲ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਪਿਓ-ਪੁੱਤਰ ਦੇ ਰਿਸ਼ਤੇ ਦੇ ਦਰਦ ਨੂੰ ਬਿਆਨ ਕਰਦਾ ‘ਬਾਪੂ’ ਗਾਣਾ ਦਰਸ਼ਕਾਂ ਨੂੰ ਭਾਵੁਕ ਕਰ ਰਿਹਾ ਹੈ। ਨਿਰਦੇਸ਼ਕ ਅਦਿੱਤਿਆ ਸੂਦ ਦੀ ਫ਼ਿਲਮ ਤੇਰੀ ਮੇਰੀ ਜੋੜੀ ਜੋ ਕਿ ਅੱਜ ਸਿਨੇਮਾ ਘਰਾਂ ਦਾ ਸ਼ਿੰਗਾਰ ਬਣ ਚੁੱਕੀ ਹੈ। ਹੁਣ ਦੇਖਣਾ ਇਹ ਹੋਵੇਗਾ ਇਹ ਫ਼ਿਲਮ ਦਰਸ਼ਕਾਂ ਦੀਆਂ ਉਮੀਦਾਂ ਉੱਤੇ ਖਰੀ ਉੱਤਰ ਪਾਵੇਗੀ ਜਾਂ ਨਹੀਂ।