TU HOVEIN MAIN HOVAN: ਫ਼ਿਲਮ ਦੇ ਪਹਿਲੇ ਗੀਤ ‘ਤੇਰੇ ਬਿਨ’ ਚ ਦੇਖਣ ਨੂੰ ਮਿਲ ਰਹੀ ਹੈ ਜਿੰਮੀ ਤੇ ਕੁਲਰਾਜ ਦੀ ਰੋਮਾਂਟਿਕ ਕਮਿਸਟਰੀ

By  Lajwinder kaur February 1st 2023 04:57 PM -- Updated: February 1st 2023 04:47 PM

Jimmy Shergill , Kulraj Randhawa latest song : ਜਿੰਮੀ ਸ਼ੇਰਗਿੱਲ ਜੋ ਕਿ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ ‘ਤੂੰ ਹੋਵੇਂ ਮੈਂ ਹੋਵਾਂ’ ਨੂੰ ਲੈ ਕੇ ਸੁਰਖੀਆਂ ਵਿੱਚ ਬਣੇ ਹੋਏ ਹਨ। ਹਾਲ ਵਿੱਚ ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੋਇਆ ਹੈ, ਜਿਸ ਨੂੰ ਦਰਸ਼ਕਾਂ ਵੱਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ। ਇਸ ਦੌਰਾਨ ਫ਼ਿਲਮ ਦਾ ਪਹਿਲਾ ਗੀਤ ਵੀ ਦਰਸ਼ਕਾਂ ਦੇ ਰੂਬਰੂ  ਹੋ ਗਿਆ ਹੈ। ਜੀ ਹਾਂ ਤੇਰੇ ਬਿਨ ਟਾਈਟਲ ਹੇਠ ਫ਼ਿਲਮ ਦਾ ਰੋਮਾਂਟਿਕ ਗੀਤ ਰਿਲੀਜ਼ ਹੋਇਆ ਹੈ।

Jimmy Shergill tere bin song image source: YouTube

ਹੋਰ ਪੜ੍ਹੋ : ਪਹਿਲੀ ਵਾਰ ਹੋਣ ਜਾ ਰਿਹਾ ਹੈ 'ਵਾਇਸ ਆਫ਼ ਪੰਜਾਬ ਸੀਨੀਅਰ';  ਸੋ ਅੱਜ ਹੀ ਭੇਜੋ ਆਡੀਸ਼ਨਾਂ ਦੇ ਲਈ ਆਪਣੀ ਐਂਟਰੀ

‘ਤੇਰੇ ਬਿਨ’ ਗੀਤ ‘ਚ ਜਿੰਮੀ ਤੇ ਕੁਲਰਾਜ ਦੀ ਰੋਮਾਂਟਿਕ ਕਮਿਸਟਰੀ

Jimmy Shergill movie song image source: YouTube

ਫ਼ਿਲਮ ‘ਤੂੰ ਹੋਵੇਂ ਮੈਂ ਹੋਵਾਂ’ ਦਾ ਪਹਿਲਾ ਗੀਤ ਤੇਰੇ ਬਿਨ ਰਿਲੀਜ਼ ਹੋ ਚੁੱਕਿਆ ਹੈ, ਇਹ ਗੀਤ ਰੋਮਾਂਟਿਕ ਜੌਨਰ ਵਾਲਾ ਹੈ। ਇਹ ਗੀਤ ਫਿਰੋਜ਼ ਖ਼ਾਨ ਤੇ ਜਸਪਿੰਦਰ ਨਰੂਲਾ ਦੀ ਆਵਾਜ਼ ਵਿੱਚ ਰਿਲੀਜ਼ ਹੋਇਆ ਹੈ। ਜੇ ਗੱਲ ਕਰੀਏ ਗੀਤ ਦੇ ਬੋਲਾਂ ਦੀ ਤਾਂ ਉਹ ਗੀਤਕਾਰ ਵਿੰਦਰ ਨੱਥੂ ਮਾਜਰਾ ਦੀ ਕਲਮ ਵਿੱਚੋਂ ਨਿਕਲੇ ਨੇ ਅਤੇ ਮਿਊਜ਼ਿਕ Music Empire ਵੱਲੋਂ ਤਿਆਰ ਕੀਤਾ ਗਿਆ ਹੈ। ਇਸ ਗੀਤ ਨੂੰ ਜਿੰਮੀ ਸ਼ੇਰਗਿੱਲ ਤੇ ਕੁਲਰਾਜ ਰੰਧਾਵਾ ਉੱਤੇ ਫਿਲਮਾਇਆ ਗਾਇਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

Jimmy Shergill , Kulraj Randhawa news image source: YouTube

‘ਤੂੰ ਹੋਵੇਂ ਮੈਂ ਹੋਵਾਂ’ ਨਾਂ ਦੀ ਇਸ ਫ਼ਿਲਮ ‘ਚ ਜਿੰਮੀ ਸ਼ੇਰਗਿੱਲ, ਕੁਲਰਾਜ ਰੰਧਾਵਾ ਦੇ ਨਾਲ ਪੰਜਾਬੀ ਗਾਇਕ ਸੱਜਣ ਅਦੀਬ ਤੇ ਦੇਲਬਰ ਆਰੀਆ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ। ਇਹ ਫ਼ਿਲਮ 10 ਫਰਵਰੀ 2023 ਨੂੰ ਰਿਲੀਜ ਹੋਣ ਜਾ ਰਹੀ ਹੈ। ਦੱਸ ਦਈਏ ਕੁਲਰਾਜ ਰੰਧਾਵਾ ਅਤੇ ਜਿੰਮੀ ਸ਼ੇਰਗਿੱਲ ਦੀ ਜੋੜੀ ਬਹੁਤ ਸਮੇਂ ਬਾਅਦ ਇਕੱਠੇ ਨਜ਼ਰ ਆਵੇਗੀ। ਇਸ ਤੋਂ ਪਹਿਲਾਂ ਇਹ ਜੋੜੀ ‘ਤੇਰਾ ਮੇਰਾ ਕੀ ਰਿਸ਼ਤਾ’ ਤੇ ‘ਮੰਨਤ’ ਵਰਗੀ ਫ਼ਿਲਮਾਂ ਵਿੱਚ ਨਜ਼ਰ ਆਈ ਸੀ।

Jimmy Shergill and Kulraj Randhawa movie image source: YouTube

Related Post