ਤੇਜਸਵੀ ਪ੍ਰਕਾਸ਼ ਦੇ ਬਾਡੀਗਾਰਡ ਨੂੰ ਆਇਆ ਗੁੱਸਾ, ਕੈਮਰੇ 'ਤੇ ਪਪਰਾਜ਼ੀ ਨੂੰ ਦਿੱਤੀ ਧਮਕੀ

By  Lajwinder kaur December 14th 2022 11:51 AM -- Updated: December 14th 2022 12:06 PM
ਤੇਜਸਵੀ ਪ੍ਰਕਾਸ਼ ਦੇ ਬਾਡੀਗਾਰਡ ਨੂੰ ਆਇਆ ਗੁੱਸਾ, ਕੈਮਰੇ 'ਤੇ ਪਪਰਾਜ਼ੀ ਨੂੰ ਦਿੱਤੀ ਧਮਕੀ

Tejasswi Prakash viral video: ਟੀਵੀ ਅਦਾਕਾਰਾ ਤੇਜਸਵੀ ਪ੍ਰਕਾਸ਼ ਦੀਆਂ ਤਸਵੀਰਾਂ ਲੈ ਰਹੇ ਫੋਟੋਗ੍ਰਾਫਰਾਂ ਵਿਚਾਲੇ ਝੜਪ ਦੌਰਾਨ ਕੁਝ ਫੋਟੋਗ੍ਰਾਫਰ ਡਿੱਗ ਪਏ ਅਤੇ ਉਨ੍ਹਾਂ ਨੂੰ ਮਾਮੂਲੀ ਸੱਟਾਂ ਵੀ ਲੱਗੀਆਂ। ਇਸ ਦੌਰਾਨ ਤੇਜਸਵੀ ਪ੍ਰਕਾਸ਼ ਵੀ ਪਰੇਸ਼ਾਨ ਹੁੰਦੀ ਹੋਈ ਨਜ਼ਰ ਆਈ।

ਬਿੱਗ ਬੌਸ ਫੇਮ ਅਦਾਕਾਰਾ ਤੇਜਸਵੀ ਪ੍ਰਕਾਸ਼ ਦੀਆਂ ਤਸਵੀਰਾਂ ਖਿੱਚਣ ਦੇ ਦੌਰਾਨ ਪਪਰਾਜੀ ਨੇ ਅਜਿਹਾ ਮਾਹੌਲ ਬਣਾਇਆ ਕਿ ਅਦਾਕਾਰਾ ਦੇ ਬਾਡੀਗਾਰਡ ਨੂੰ ਵੀ ਗੁੱਸਾ ਆ ਗਿਆ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਵੀਡੀਓ 'ਚ ਦੇਖ ਸਕਦੇ ਹੋ ਤੇਜਸਵੀ ਦੇ ਸੁਰੱਖਿਆ ਕਰਮਚਾਰੀ ਕੁਝ ਗੁੱਸੇ 'ਚ ਨਜ਼ਰ ਆ ਰਹੇ ਹਨ।

Tejasswi Prakash And Karan Kundra- image source: instagram

ਹੋਰ ਪੜ੍ਹੋ : 'ਬੈਸਟ ਡੈਬਿਊ' ਦੀ ਟਰਾਫੀ ਨੂੰ ਹੱਥਾਂ 'ਚ ਲੈ ਕੇ ਭਾਵੁਕ ਹੋਏ ਹਰਦੀਪ ਗਰੇਵਾਲ, ਪੋਸਟ ਪਾ ਕੇ ਫੈਨਜ਼ ਦਾ ਕੀਤਾ ਧੰਨਵਾਦ

tejasswi prakash actres image source: instagram

ਵੀਡੀਓ 'ਚ ਸੁਰੱਖਿਆ ਕਰਮਚਾਰੀ ਉਥੇ ਖੜ੍ਹੇ ਫੋਟੋਗ੍ਰਾਫਰਾਂ 'ਤੇ ਗੁੱਸਾ ਕਰਦਾ ਹੋਇਆ ਨਜ਼ਰ ਆ ਰਿਹਾ ਹੈ, ਜਿਸ ਦੇ ਜਵਾਬ 'ਚ ਪਪਰਾਜ਼ੀ ਨੇ ਉਸ ਨੂੰ ਹੁੱਲੜਬਾਜ਼ੀ ਕਰਦੇ ਹੋਏ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ। ਇਸ 'ਤੇ ਤੇਜਸਵੀ ਪ੍ਰਕਾਸ਼ ਦੇ ਸੁਰੱਖਿਆ ਕਰਮਚਾਰੀ ਨੇ ਕਿਹਾ- ਮੈਂ ਹੁਣੇ ਮਾਰਾਂਗਾ, ਮੈਂ ਪਹਿਲਾਂ ਹੀ ਦੱਸ ਰਿਹਾ ਹਾਂ। ਦੂਜੇ ਪਾਸੇ, ਤੇਜਸਵੀ ਪ੍ਰਕਾਸ਼ ਬਹੁਤ ਹੀ ਚੁੱਪਚਾਪ ਇਸ ਸਥਿਤੀ ਨੂੰ ਦੇਖਦੀ ਰਹੀ ਅਤੇ ਬਹੁਤ ਹੀ ਪਿਆਰ ਨਾਲ ਬਿਨਾਂ ਕੁਝ ਕਹੇ ਉਥੋਂ ਚਲੇ ਗਈ।ਇਹ ਵੀਡੀਓ ਵਿਰਲ ਭਿਯਾਨੀ ਨੇ ਆਪਣੇ ਇੰਸਟਾ ਪੇਜ਼ ਉੱਤੇ ਸ਼ੇਅਰ ਕੀਤਾ ਹੈ।

tejasswi prakash viral video image source: instagram

ਉੱਧਰ ਫੈਨਜ਼ ਤੇਜਸਵੀ ਪ੍ਰਕਾਸ਼ ਦੀ ਤਾਰੀਫ ਕਰ ਰਹੇ ਨੇ ਕਿ ਅਦਾਕਾਰਾ ਨੇ ਗੁੱਸਾ ਨਹੀਂ ਕੀਤਾ ਅਤੇ ਸਥਿਤੀ ਨੂੰ ਬਹੁਤ ਹੀ ਸਹਿਣਸ਼ੀਲਤਾ ਦੇ ਨਾਲ ਸੰਭਾਲ ਲਿਆ। ਦੱਸ ਦੇਈਏ ਕਿ ਰਿਆਲਿਟੀ ਟੀਵੀ ਸ਼ੋਅ ਬਿੱਗ ਬੌਸ ਦੀ ਜੇਤੂ ਰਹੀ ਤੇਜਸਵੀ ਪ੍ਰਕਾਸ਼ ਨੂੰ ਏਕਤਾ ਕਪੂਰ ਦੇ ਟੀਵੀ ਸ਼ੋਅ ਨਾਗਿਨ ਵਿੱਚ ਵੀ ਕੰਮ ਮਿਲਿਆ ਸੀ। ਇਸ ਸ਼ੋਅ 'ਚ ਉਨ੍ਹਾਂ ਨੇ ਮੁੱਖ ਭੂਮਿਕਾ ਨਿਭਾਈ ਸੀ, ਜਿਸ ਨੂੰ ਟੀਆਰਪੀ ਦੇ ਲਿਹਾਜ਼ ਨਾਲ ਵੀ ਚੰਗਾ ਰਿਸਪਾਂਸ ਮਿਲਿਆ ਸੀ। ਇਸ ਤੋਂ ਇਲਾਵਾ ਉਹ ਕਈ ਹੋਰ ਸ਼ੋਅਜ਼ ਵਿੱਚ ਵੀ ਅਦਾਕਾਰੀ ਕਰਦੀ ਹੋਈ ਨਜ਼ਰ ਆ ਚੁੱਕੀ ਹੈ। ਹਾਲਾਂਕਿ ਉਹ ਜਲਦੀ ਹੀ ਇੱਕ ਮਰਾਠੀ ਫ਼ਿਲਮ ਵਿੱਚ ਕੰਮ ਕਰਦੀ ਨਜ਼ਰ ਆਵੇਗੀ।

 

 

View this post on Instagram

 

A post shared by Viral Bhayani (@viralbhayani)

Related Post