ਤੇਜਸਵੀ ਪ੍ਰਕਾਸ਼ ਨੇ ਕੈਮਰੇ ਦੇ ਸਾਹਮਣੇ ਬਦਲੇ ਕੱਪੜੇ! ਅਦਾਕਾਰਾ ਦੇ ਨਵੇਂ ਵੀਡੀਓ ਨੇ ਮਚਾਇਆ ਹੰਗਾਮਾ

Tejasswi Prakash news: ਤੇਜਸਵੀ ਪ੍ਰਕਾਸ਼ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਜਿਸ ਕਰਕੇ ਉਸ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਕਰਨ ਕੁੰਦਰਾ ਦੀ ਗਰਲਫਰੈਂਡ ਤੇਜਸਵੀ ਨੇ ਇੰਸਟਾਗ੍ਰਾਮ 'ਤੇ ਕਈ ਤਸਵੀਰਾਂ ਅਤੇ ਵੀਡੀਓਜ਼ ਪੋਸਟ ਕੀਤੀਆਂ ਹਨ, ਜਿਨ੍ਹਾਂ ਨੂੰ ਕਾਫੀ ਪਸੰਦ ਵੀ ਕੀਤਾ ਜਾ ਰਿਹਾ ਹੈ।
ਹੋਰ ਪੜ੍ਹੋ : ਆਲੀਆ-ਬਿਪਾਸ਼ਾ ਤੋਂ ਬਾਅਦ ਇਸ ਅਦਾਕਾਰ ਦੇ ਘਰ ਗੂੰਜੀਆਂ ਕਿਲਕਾਰੀਆਂ, ਇੱਕ ਪਿਆਰੀ ਜਿਹੀ ਧੀ ਦੇ ਬਣੇ ਮਾਪੇ
Image Source : Google
ਤੇਜਸਵੀ ਨੇ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਨਵਾਂ ਵੀਡੀਓ ਪੋਸਟ ਕੀਤਾ ਹੈ ਜਿਸ 'ਚ ਅਦਾਕਾਰਾ ਕੈਮਰੇ ਦੇ ਸਾਹਮਣੇ ਖ਼ਾਸ ਅੰਦਾਜ਼ ਦੇ ਨਾਲ ਕੱਪੜੇ ਬਦਲਦੇ ਹੋਏ ਨਜ਼ਰ ਆ ਰਹੀ ਹੈ। ਇਸ ਵੀਡੀਓ ਨੇ ਸੋਸ਼ਲ ਮੀਡੀਆ 'ਤੇ ਖਲਬਲੀ ਮਚਾ ਦਿੱਤੀ ਹੈ। ਆਓ ਦੇਖੀਏ ਇਸ ਵੀਡੀਓ 'ਚ ਕੀ ਹੋ ਰਿਹਾ ਹੈ, ਤੇਜਸਵੀ ਨੇ ਕੈਮਰੇ 'ਤੇ ਕਿਵੇਂ ਬਦਲੇ ਕੱਪੜੇ...
image source: Instagram
ਜਿਵੇਂ ਕਿ ਅਸੀਂ ਤੁਹਾਨੂੰ ਹੁਣੇ ਦੱਸਿਆ ਹੈ, ਤੇਜਸਵੀ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ ਜਿਸ ਵਿੱਚ ਅਭਿਨੇਤਰੀ ਆਪਣੀ ਟੀਮ ਨਾਲ ਤਿਆਰ ਹੋਣ ਲਈ ਬੈਠੀ ਹੈ। ਉਹ ਬਾਥਰੋਅ ਵਿੱਚ ਨਜ਼ਰ ਆ ਰਹੀ ਹੈ ਅਤੇ ਆਪਣੀ ਮੇਕਅੱਪ ਕੁਰਸੀ 'ਤੇ ਬੈਠੀ ਹੈ।
image source: Instagram
ਵੀਡੀਓ ਵਿੱਚ ਫਿਰ ਉਹ ਅਚਾਨਕ ਗਾਊਨ ਵਾਲੇ ਆਉਟਫਿੱਟ ਵਿੱਚ ਨਜ਼ਰ ਆ ਜਾਂਦੀ ਹੈ। ਤੇਜਸਵੀ ਪਰਪਲ ਕਲਰ ਦੇ ਹਾਈ ਸਲਿਟ ਗਾਊਨ 'ਚ ਕੈਮਰੇ 'ਤੇ ਨਜ਼ਰ ਆਈ ਅਤੇ ਜਿਸ ਚ ਉਹ ਬੇਹੱਦ ਜ਼ਿਆਦਾ ਖ਼ੂਬਸੂਰਤ ਨਜ਼ਰ ਆ ਰਹੀ ਹੈ। ਅਸਲ 'ਚ ਤੇਜਸਵੀ ਨੇ ਇਕ ਟਰਾਂਜ਼ਿਸ਼ਨ ਰੀਲ ਬਣਾਈ ਹੈ, ਜਿਸ 'ਚ ਉਹ 'ਕਭੀ ਖੁਸ਼ੀ ਕਭੀ ਗਮ' ਦੇ ਗੀਤ 'ਤੂੰ ਮੇਰੀ ਸੋਨੀਆ ਹੈਂ' ਦੇ ਬੋਲ ਬੋਲ ਰਹੀ ਹੈ।
View this post on Instagram