ਮਾਂਗ ‘ਚ ਸਿੰਦੂਰ ਭਰੇ ਤੇਜਸਵੀ ਪ੍ਰਕਾਸ਼ ਨਜ਼ਰ ਆਈ ਕਰਨ ਕੁੰਦਰਾ ਦੇ ਨਾਲ, ਫੈਨਜ਼ ਨੇ ਕਿਹਾ- ਕੀ ਤੁਸੀਂ ਚੋਰੀ-ਛਿਪੇ ਵਿਆਹ ਕਰਵਾ ਲਿਆ?

ਅਦਾਕਾਰਾ ਤੇਜਸਵੀ ਪ੍ਰਕਾਸ਼ ਇਨ੍ਹੀਂ ਦਿਨੀਂ ਨਾਗਿਨ 6 ਨੂੰ ਲੈ ਕੇ ਖੂਬ ਚਰਚਾ 'ਚ ਹੈ, ਉਥੇ ਹੀ ਦੂਜੇ ਪਾਸੇ ਕਰਨ ਕੁੰਦਰਾ ਨਾਲ ਉਨ੍ਹਾਂ ਦਾ ਰਿਸ਼ਤਾ ਵੀ ਸੁਰਖੀਆਂ 'ਚ ਹੈ। ਬਿੱਗ ਬੌਸ 15 ਦੇ ਘਰ ਤੋਂ ਸ਼ੁਰੂ ਹੋਇਆ ਤੇਜਸਵੀ- ਕਰਨ ਦਾ ਪਿਆਰ ਘਰ ਤੋਂ ਬਾਹਰ ਆਉਣ ਤੋਂ ਬਾਅਦ ਵੀ ਜਾਰੀ ਹੈ। ਪ੍ਰਸ਼ੰਸਕ ਇਸ ਜੋੜੀ ਨੂੰ ਬਹੁਤ ਪਸੰਦ ਕਰਦੇ ਹਨ । ਇਸੇ ਲਈ ਪ੍ਰਸ਼ੰਸਕ ਵੀ ਚਾਹੁੰਦੇ ਹਨ ਕਿ ਦੋਵੇਂ ਜਲਦੀ ਵਿਆਹ ਕਰ ਲੈਣ। ਇਸ ਦੌਰਾਨ ਤੇਜਸਵੀ ਅਤੇ ਕਰਨ ਦੀਆਂ ਕੁਝ ਅਜਿਹੀਆਂ ਤਸਵੀਰਾਂ ਸਾਹਮਣੇ ਆਈਆਂ ਕਿ ਸੋਸ਼ਲ ਮੀਡੀਆ ਯੂਜ਼ਰਸ ਨੂੰ ਲੱਗ ਰਿਹਾ ਹੈ ਕਿ ਦੋਹਾਂ ਨੇ ਲੁਕ-ਛਿਪ ਕੇ ਵਿਆਹ ਕਰ ਲਿਆ ਹੈ।
ਦਰਅਸਲ ਤੇਜਸਵੀ ਪ੍ਰਕਾਸ਼ ਨੇ ਹਾਲ ਹੀ 'ਚ ਕਰਨ ਕੁੰਦਰਾ ਨੂੰ ਹੈਰਾਨ ਕਰ ਦਿੱਤਾ ਸੀ ਅਤੇ ਉਹ ਡਾਂਸ ਦੀਵਾਨੇ ਜੂਨੀਅਰਜ਼ ਦੇ ਸੈੱਟ 'ਤੇ ਪਹੁੰਚੀ ਸੀ। ਤੇਜਸਵੀ ਨੂੰ ਦੇਖ ਕੇ ਕਰਨ ਕੁੰਦਰ ਵੀ ਹੈਰਾਨ ਹੋਏ ਅਤੇ ਬਹੁਤ ਖੁਸ਼। ਜਦੋਂ ਤੇਜਸਵੀ ਕਰਨ ਨੂੰ ਮਿਲਣ ਆਈ ਤਾਂ ਉਸ ਨੇ ਹਰੇ ਰੰਗ ਦੀ ਸਾੜ੍ਹੀ ਪਹਿਨੀ ਸੀ ਅਤੇ ਉਸ ਦੀ ਮਾਂਗ 'ਚ ਸਿੰਦੂਰ ਸੀ। ਦੇਖਦੇ ਹੀ ਦੇਖਦੇ ਤੇਜਸਵੀ ਅਤੇ ਕਰਨ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈਆਂ ਅਤੇ ਪ੍ਰਸ਼ੰਸਕਾਂ ਨੇ ਕਮੈਂਟ ਕਰਨੇ ਸ਼ੁਰੂ ਕਰ ਦਿੱਤੇ। ਇਸ ਵੀਡੀਓ ਨੂੰ ਬਾਲੀਵੁੱਡ ਦੇ ਮਸ਼ਹੂਰ ਫੋਟੋਗ੍ਰਾਫਰ ਵਿਰਲ ਭਿਯਾਨੀ ਨੇ ਆਪਣੇ ਇੰਸਟਾਗ੍ਰਾਮ ਪੇਜ 'ਤੇ ਸ਼ੇਅਰ ਕੀਤਾ ਹੈ।
Image Source: Twitter
ਹੋਰ ਪੜ੍ਹੋ : ਸੰਜੇ ਦੱਤ ਨੇ ਸ਼ੁੱਧ ਪੰਜਾਬੀ ਬੋਲ ਕੇ ਜਿੱਤਿਆ ਹਰ ਇੱਕ ਦਾ ਦਿਲ, ਸਰਦਾਰ ਫੋਟੋਗ੍ਰਾਫਰ ਨੂੰ ਕਿਹਾ- ‘ਰੱਬ ਰਾਖਾ ਭਾਜੀ’
ਇਸ ਵੀਡੀਓ 'ਚ ਦੇਖ ਸਕਦੇ ਹੋ ਕਰਨ ਤੇ ਤੇਜਸਵੀ ਨੇ ਇੱਕ ਦੂਜੇ ਦੇ ਹੱਥ ਫੜੇ ਹੋਏ ਨੇ ਤੇ ਇਕੱਠੇ ਚੱਲਦੇ ਹੋਏ ਨਜ਼ਰ ਆ ਰਹੇ ਹਨ। ਜਿਸ ਕਰਕੇ ਯੂਜ਼ਰ ਵੀ ਕਮੈਂਟ ਕਰ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ ਕਿ ਕੀ ਉਨ੍ਹਾਂ ਨੇ ਲੁਕ-ਛਿਪ ਕੇ ਵਿਆਹ ਕਰ ਲਿਆ ਹੈ, ਜਦੋਂ ਕਿ ਇੱਕ ਹੋਰ ਯੂਜ਼ਰ ਨੇ ਲਿਖਿਆ- ਮੇਰੀ ਕਾਮਨਾ ਹੈ ਕਿ ਇਹ ਜੋੜਾ ਜਲਦੀ ਵਿਆਹ ਕਰ ਲਵੇ। ਇਸ ਦੇ ਨਾਲ ਹੀ ਕਈ ਪ੍ਰਸ਼ੰਸਕਾਂ ਨੇ ਇਸ ਜੋੜੀ 'ਤੇ ਪਿਆਰ ਲੁੱਟਾ ਰਹੀ ਹੈ। ਅਸਲ 'ਚ ਤੇਜਸਵੀ ਆਪਣੇ ਸ਼ੂਟਿੰਗ ਸੈੱਟ ਤੋਂ ਸਿੱਧੇ ਕਰਨ ਕੁੰਦਰਾ ਦੇ ਸ਼ੂਟਿੰਗ ਸੈੱਟ 'ਤੇ ਪਹੁੰਚੀ ਸੀ । ਅਜਿਹੇ 'ਚ ਉਨ੍ਹਾਂ ਦੀ ਮਾਂਗ 'ਚ ਵੀ ਸਿੰਦੂਰ ਸੀ, ਜਿਸ ਕਾਰਨ ਕੁਝ ਪ੍ਰਸ਼ੰਸਕ ਉਲਝਣ 'ਚ ਪੈ ਗਏ। ਦੱਸ ਦਈਏ ਦੋਵਾਂ ਦਾ ਕੋਈ ਵਿਆਹ ਨਹੀਂ ਹੋਇਆ ਹੈ।
View this post on Instagram