ਲੌਕਅਪ 'ਚ ਮੁੜ ਨਜ਼ਰ ਆਵੇਗੀ ਤੇਜ਼ਰਨ ਦੀ ਜੋੜੀ, ਫੈਨਜ਼ 'ਚ ਭਾਰੀ ਉਤਸ਼ਾਹ

By  Pushp Raj May 6th 2022 06:36 PM -- Updated: May 6th 2022 06:37 PM

ਕੰਗਨਾ ਰਣੌਤ ਦਾ ਰਿਐਲਿਟੀ ਸ਼ੋਅ ਲੌਕਅਪ ਆਪਣੇ ਆਖਰੀ ਪੜਾਅ 'ਤੇ ਹੈ। ਇਸ ਸ਼ੋਅ 'ਚ ਪ੍ਰਤੀਯੋਗੀ ਇਕ ਤੋਂ ਬਾਅਦ ਇਕ ਆਪਣੇ ਰਾਜ਼ ਖੋਲ੍ਹ ਰਹੇ ਹਨ। ਇਸ ਸ਼ੋਅ ਵਿੱਚ ਕਰਨ ਕੁੰਦਰਾ ਇੱਕ ਜੇਲ੍ਹਰ ਦੇ ਰੂਪ ਵਿੱਚ ਨਜ਼ਰ ਆ ਰਹੇ ਹਨ। ਹੁਣ ਖਬਰ ਹੈ ਕਿ ਇਸ ਸ਼ੋਅ 'ਚ ਕਰਨ ਕੁੰਦਰਾ ਦੇ ਨਾਲ ਉਨ੍ਹਾਂ ਦੀ ਗਰਲਫ੍ਰੈਂਡ ਤੇਜਸਵੀ ਪ੍ਰਕਾਸ਼ ਵੀ ਵਾਰਡਨ ਦੇ ਰੂਪ 'ਚ ਨਜ਼ਰ ਆਉਣ ਵਾਲੀ ਹੈ।

Image Source: Instagram

ALTBalaji ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ 'ਤੇ ਤੇਜਸਵੀ ਪ੍ਰਕਾਸ਼ ਨਾਲ ਜੁੜਨ ਦਾ ਐਲਾਨ ਕੀਤਾ ਹੈ। ਲਾਕ ਅੱਪ ਇੱਕ ਵਿਵਾਦਪੂਰਨ ਰਿਐਲਿਟੀ ਸ਼ੋਅ ਹੈ ਜੋ Alt ਬਾਲਾਜੀ ਅਤੇ MX ਪਲੇਅਰ 'ਤੇ ਸਟ੍ਰੀਮ ਕਰਦਾ ਹੈ।

ਲੌਕਅਪ ਦੀ ਗੱਲ ਕਰੀਏ ਤਾਂ ਪੂਨਮ ਪਾਂਡੇ ਨੂੰ ਸ਼ੋਅ ਤੋਂ ਹਟਾਏ ਜਾਣ ਤੋਂ ਬਾਅਦ ਸ਼ਿਵਮ ਸ਼ਰਮਾ ਅਤੇ ਪ੍ਰਿੰਸ ਨਰੂਲਾ ਫਾਈਨਲਿਸਟ ਬਣ ਗਏ ਹਨ। ਸ਼ੁੱਕਰਵਾਰ ਨੂੰ ਪ੍ਰਸਾਰਿਤ ਹੋਣ ਵਾਲੇ ਸ਼ੋਅ ਦੇ ਵਿਸ਼ੇਸ਼ ਐਪੀਸੋਡ ਦਾ ਟੀਜ਼ਰ ਬੁੱਧਵਾਰ ਨੂੰ ALTBalaji ਦੁਆਰਾ ਸਾਂਝਾ ਕੀਤਾ ਗਿਆ ਸੀ।

Image Source: Instagram

ਬਿੱਗ ਬੌਸ ਤੋਂ ਬਾਅਦ ਇੱਕ ਵਾਰ ਫਿਰ ਇਸ ਸ਼ੋਅ 'ਚ ਤੇਜ਼ਰਨ ਦੀ ਜੋੜੀ ਦਰਸ਼ਕਾਂ ਦਾ ਮਨੋਰੰਜਨ ਕਰਦੀ ਨਜ਼ਰ ਆਵੇਗੀ। ਤੇਜਸਵੀ ਨੂੰ ਲੌਕਅੱਪ 'ਚ ਐਂਟਰੀ ਕਰਦੇ ਹੋਏ ਦਿਖਾਇਆ ਗਿਆ ਹੈ। ਉਹ ਕਹਿੰਦੀ ਹੈ- ਲੌਕਅੱਪ ਦੇ ਇਸ ਆਖ਼ਰੀ ਗੇਮ ਵਿੱਚ, ਮੈਂ ਜੇਲ੍ਹਰ ਕਰਨ ਕੁੰਦਰਾ ਦੇ ਨਾਲ ਆ ਰਹੀ ਹਾਂ।

ਤੁਹਾਨੂੰ ਦੱਸ ਦੇਈਏ ਕਿ ਕਰਨ ਕੁੰਦਰਾ ਨੇ ਮਾਰਚ ਵਿੱਚ ਇੱਕ ਜੇਲ੍ਹਰ ਦੇ ਰੂਪ ਵਿੱਚ ਸ਼ੋਅ ਵਿੱਚ ਐਂਟਰੀ ਕੀਤੀ ਸੀ। ਉਹ ਇਸ ਸ਼ੋਅ 'ਚ ਕੰਟੈਸਟੈਂਟ ਨੂੰ ਕਈ ਟਾਸਕ ਕਰਵਾਉਂਦਾ ਹੈ ਅਤੇ ਜੇਕਰ ਉਹ ਕੋਈ ਹੋਰ ਗ਼ਲਤੀ ਕਰਦੇ ਹਨ ਤਾਂ ਕੰਟੈਸਟੈਂਟ ਨੂੰ ਕਰਨ ਸਜ਼ਾ ਵੀ ਦਿੰਦੇ ਹਨ।

Image Source: Instagram

ਹੋਰ ਪੜ੍ਹੋ : ਜਯੇਸ਼ਭਾਈ ਜੋਰਦਾਰ ਦਾ ਟਾਈਟਲ ਟਰੈਕ, 'ਏਕ ਦਮ ਜੋਰਦਾਰ ਛੇ' ਹੋਇਆ ਰਿਲੀਜ਼, ਦਰਸ਼ਕਾਂ ਨੂੰ ਆ ਰਿਹਾ ਹੈ ਪਸੰਦ

ਕਰਨ ਅਤੇ ਤੇਜਸਵੀ ਦੇ ਫੈਨਜ਼ ਮੁੜ ਇੱਕ ਵਾਰ ਫਿਰ ਦੋਹਾਂ ਨੂੰ ਇਕੱਠੇ ਦੇਖਣ ਦਾ ਮੌਕਾ ਮਿਲੇਗਾ। ਇਹ ਖ਼ਬਰ ਜਾਨਣ ਤੋਂ ਬਾਅਦ ਦੋਹਾਂ ਦੇ ਫੈਨਜ਼ ਵਿੱਚ ਭਾਰੀ ਉਤਸ਼ਾਹ ਤੇ ਖੁਸ਼ੀ ਦੀ ਲਹਿਰ ਹੈ। ਕਿਉਂਕਿ ਮੁੜ ਆਪਣੀ ਫੇਵਰੇਟ ਜੋੜੀ ਦੀ ਕੈਮਿਸਟੀ ਦਾ ਆਨੰਦ ਲੈ ਸਕਣਗੇ।

ਲੌਕਅਪ ਕੈਦੀਆਂ 'ਤੇ ਆਧਾਰਿਤ ਸ਼ੋਅ ਹੈ। ਇਸ ਸ਼ੋਅ 'ਚ ਸੈਲੀਬ੍ਰਿਟੀ ਪ੍ਰਤੀਭਾਗੀ ਕੰਗਨਾ ਦੇ ਜੇਲ 'ਚ ਨਜ਼ਰ ਆ ਰਹੇ ਹਨ। ਇਸ ਜੇਲ੍ਹ ਵਿੱਚ ਕੈਦੀਆਂ ਨੂੰ ਆਪਣੀਆਂ ਬੁਨਿਆਦੀ ਸਹੂਲਤਾਂ ਹਾਸਲ ਕਰਨ ਲਈ ਸਖ਼ਤ ਮਿਹਨਤ ਤੇ ਕਈ ਕੰਮ ਕਰਨੇ ਪੈਂਦੇ ਸਨ। ਸ਼ੋਅ ਦਾ ਗ੍ਰੈਂਡ ਫਿਨਾਲੇ ਇਸ ਸ਼ਨੀਵਾਰ ਯਾਨੀ 7 ਮਈ ਨੂੰ ਹੋਣ ਜਾ ਰਿਹਾ ਹੈ ਅਤੇ ਇਸ ਦੇ ਨਾਲ ਹੀ ਸ਼ੋਅ ਦਾ ਪਹਿਲਾ ਸੀਜ਼ਨ ਵੀ ਖਤਮ ਹੋ ਜਾਵੇਗਾ।

 

View this post on Instagram

 

A post shared by ALTBalaji (@altbalaji)

Related Post