ਬੱਬੂ ਮਾਨ ਦੇ ਨਵੇਂ ਗੀਤ ‘ਕਾਲਾ ਕੁੜਤਾ’ ਦਾ ਟੀਜ਼ਰ ਰਿਲੀਜ਼

By  Shaminder March 23rd 2022 10:52 AM

ਬੱਬੂ ਮਾਨ ਆਪਣੇ ਸਰੋਤਿਆਂ ਦੇ ਲਈ ਇੱਕ ਤੋਂ ਬਾਅਦ ਇੱਕ ਨਵੇਂ ਗੀਤ ਲੈ ਕੇ ਆ ਰਹੇ ਹਨ ।ਬੱਬੂ ਮਾਨ (Babbu Maan )ਦੇ ਨਵੇਂ ਗੀਤ ‘ਕਾਲਾ ਕੁੜਤਾ’ (Kala Kurta) ਦਾ ਆਡੀਓ ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਖੁਦ ਬੱਬੂ ਮਾਨ ਨੇ ਲਿਖੇ ਹਨ ਅਤੇ ਮਿਊਜ਼ਿਕ ਵੀ ਬੱਬੂ ਮਾਨ ਨੇ ਹੀ ਦਿੱਤਾ ਹੈ ।ਇਹ ਗੀਤ ਉਨ੍ਹਾਂ ਦੀ ਐਲਬਮ ਅੜਬ ਪੰਜਾਬੀ -੨ ਦੇ ਗੀਤ ਦਾ ਟੀਜ਼ਰ ਹੈ । ਇਸ ਤੋਂ ਪਹਿਲਾਂ ਬੱਬੂ ਮਾਨ ਦਾ ਇੱਕ ਹੋਰ ਗੀਤ ਵੀ ਰਿਲੀਜ਼ ਹੋਇਆ ਸੀ । ਜਿਸ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ ।

Babbu Maan,. image From instagram

ਹੋਰ ਪੜ੍ਹੋ : ਬੱਬੂ ਮਾਨ ਕਰਨ ਜਾ ਰਹੇ ਨਵੀਂ ਸ਼ੁਰੂਆਤ, ਪੋਸਟ ਸਾਂਝੀ ਕਰਦੇ ਹੋਏ ਦਿੱਤੀ ਜਾਣਕਾਰੀ

ਬੱਬੂ ਮਾਨ ਦੇ ਇਸ ਨਵੇਂ ਗੀਤ ਦੇ ਟੀਜ਼ਰ ਨੂੰ ਵੀ ਦਰਸ਼ਕਾਂ ਦੇ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ । ਬੱਬੂ ਮਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ ।ਬੱਬੂ ਮਾਨ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਗਾਇਕ ਕੀਤੀ ਸੀ । ਪਰ ਗਾਇਕੀ ਦੇ ਨਾਲ-ਨਾਲ ਉਹ ਅਦਾਕਾਰੀ ਦੇ ਖੇਤਰ ‘ਚ ਵੀ ਆਪਣਾ ਹੁਨਰ ਵਿਖਾ ਚੁੱਕੇ ਹਨ ।

Babbu-Maan image From instagram

ਹੁਣ ਤੱਕ ਉਹ ਕਈ ਫ਼ਿਲਮਾਂ ‘ਚ ਕੰਮ ਕਰ ਚੁੱਕੇ ਹਨ । ਬੱਬੂ ਮਾਨ ਨੇ ਨੱਬੇ ਦੇ ਦਹਾਕੇ ‘ਚ ਕਈ ਹਿੱਟ ਗੀਤ ਦਿੱਤੇ ਹਨ । ਉਨ੍ਹਾਂ ਨੇ ਹਰ ਤਰ੍ਹਾਂ ਦੇ ਗੀਤ ਗਾਏ ਹਨ ਭਾਵੇਂ ਉਹ ਸੈਡ ਸੌਂਗ ਹੋਣ, ਧਾਰਮਿਕ ਹੋਣ ਜਾਂ ਫਿਰ ਖੇਤੀ ਕਿਰਸਾਨੀ ਦੇ ਨਾਲ ਸਬੰਧਤ ਹੋਣ । ਉਨ੍ਹਾਂ ਦੇ ਹਿੱਟ ਗੀਤਾਂ ਦੀ ਗੱਲ ਕਰੀਏ ਤਾਂ ‘ਪਿੰਡ ਪਹਿਰਾ ਲੱਗਦਾ’, ‘ਸਾਉਣ ਦੀ ਝੜੀ’, ‘ਸੱਜਣ ਰੁਮਾਲ ਦੇ ਗਿਆ’ ਸਣੇ ਕਈ ਗੀਤ ਸ਼ਾਮਿਲ ਹਨ । ਇਨ੍ਹਾਂ ਗੀਤਾਂ ਨੂੰ ਅੱਜ ਵੀ ਓਨਾਂ ਹੀ ਪਸੰਦ ਕੀਤਾ ਜਾਂਦਾ ਹੈ ਜਿੰਨਾ ਕਿ ਨੱਬੇ ਦੇ ਦਹਾਕੇ ‘ਚ ਸੁਣਿਆ ਜਾਂਦਾ ਸੀ ।

 

View this post on Instagram

 

A post shared by Babbu Maan (@babbumaaninsta)

Related Post