ਸੁਰੀਲੀ ਆਵਾਜ਼ ਦੇ ਮਾਲਿਕ ਲੇਖਕ ਅਤੇ ਗਾਇਕ ਗੁਰੂ ਰੰਧਾਵਾ ਅੱਜ ਕਲ ਆਪਣੇ ਆਉਣ ਨਵੇਂ ਗਾਣੇ ਮੇਡ ਇਨ ਇੰਡੀਆ Made In India ਦੀ ਸ਼ੂਟਿੰਗ ਚ ਬਹੁਤ ਰੁਝੇ ਪਏ ਹਨ | ਵੈਸੇ ਤਾਂ ਗਾਣੇ ਦਾ ਨਾਂ ਮੇਡ ਇਨ ਇੰਡੀਆ ਹੈ ਪਰ ਫਿਰ ਵੀ ਇਸ ਗਾਣੇ ਦੀ ਸ਼ੂਟਿੰਗ ਵਿਦੇਸ਼ ਵਿੱਚ ਕੀਤੀ ਜਾ ਰਹੀ ਹੈ ਜੋ ਕਿ ਅਸੀ ਗੁਰੂ ਰੰਧਾਵਾ ਦੀ ਪੋਸਟ ਤੋਂ ਦੇਖ ਸਕਦੇ ਹਨ | ਕੁਝ ਦਿਨ ਪਹਿਲਾਂ ਉਹਨਾਂ ਨੇ ਇੰਸਟਾਗ੍ਰਾਮ ਤੇ ਸ਼ੂਟਿੰਗ ਦੇ ਦੌਰਾਨ ਦੇ ਪਲ ਆਪਣੇ ਫੈਨਸ ਨਾਲ ਸਾਂਝੇ ਕੀਤੇ ਸੀ ਅਤੇ ਅੱਜ ਉਹਨਾਂ ਨੇ ਦਰਸ਼ਕਾਂ ਲਈ ਗਾਣੇ ਦਾ ਦੱਸ ਸੈਕੰਡ ਦਾ ਟੀਜ਼ਰ ਪੇਸ਼ ਕੀਤਾ ਹੈ ਜੋ ਕਿ ਦੇਖਣ ਚ ਬਹੁਤ ਹੀ ਮਜੇਦਾਰ ਲੱਗ ਰਿਹਾ ਹੈ ਅਤੇ ਪੂਰਾ ਗੀਤ 6 ਜੂਨ ਨੂੰ 11 ਵਜੇ ਆ ਰਿਹਾ ਹੈ |ਗਾਣੇ ਦੇ ਬੋਲਾਂ ਤੋਂ ਏਹੀ ਜਾਪਦਾ ਹੈ ਕਿ ਇਹ ਬਹੁਤ ਰੋਮਾੰਟਿਕ ਹੋਵੇਗਾ |
ਦੂਜੇ ਪਾਸੇ ਫ਼ਿਲਮ ਖਿਦੋ ਖੂੰਡੀ ਤੋਂ ਮਸ਼ਹੂਰ ਹੋਣ ਵਾਲੀ ਅਦਾਕਾਰਾ ਐਲਨਾਜ ਨੋਰੋਜ਼ੀ ਇਸ ਆਉਣ ਵਾਲੇ ਗਾਣੇ ਵਿੱਚ ਮੁੱਖ ਕਿਰਦਾਰ ਅਦਾ ਕਰ ਰਹੀ ਹੈ | ਐਲਨਾਜ ਆਪਣੇ ਇਸ ਗਾਣੇ ਨੂੰ ਲੈਕੇ ਬਹੁਤ ਜਿਆਦਾ ਉਤਸ਼ਾਹਿਤ ਹੈ ਇਹ ਅਸੀ ਉਹਨਾਂ ਦੀ ਫੇਸਬੁੱਕ ਪੋਸਟ ਤੋਂ ਦੇਖ ਸਕਦੇ ਹਨ |
'ਮੇਡ ਇਨ ਇੰਡੀਆ Made In India ' ਦੇ ਲੇਖਕ ,ਗਾਇਕ ਅਤੇ ਸੰਗੀਤਕਾਰ ਗੁਰੂ ਰੰਧਾਵਾ Guru Randhawa ਖੁਦ ਹੀ ਹਨ ਉਹ ਜਿਆਦਾਤਰ ਆਪਣੇ ਸਾਰੇ ਗਾਣੇ ਉਹ ਖੁਦ ਹੀ ਲਿਖਦੇ ਅਤੇ ਗਾਉਂਦੇ ਹਨ | ਕੁਝ ਸਮਾਂ ਪਹਿਲਾਂ ਆਏ ਉਹਨਾਂ ਦੇ ਗੀਤ ਲਾਹੌਰ,ਪਟੋਲਾ,ਰਾਤ ਕਮਾਲ ਹੈ, ਨੱਚ ਲੇ ਨਾਂ, ਸੂਟ ਸੂਟ , ਬਣ ਜਾ ਰਾਣੀ ਆਦਿ ਬਹੁਤ ਹੀ ਸ਼ਾਨਦਾਰ ਰਹੇ ਸੀ ਅਤੇ ਉਮੀਦ ਹੈ ਉਹਨਾਂ ਦਾ ਇਹ ਗਾਣਾ ਵੀ ਉਹਨਾਂ ਦੇ ਫੈਨਸ ਨੂੰ ਪਸੰਦ ਆਵੇਗਾ |
Written By: Rajan Sharma