Taur Sardar Saab Di Song: ਦੇਖੋ ਘਰਵਾਲੇ ਦੇ ਦੂਜੇ ਵਿਆਹ ਦੀ ਖੁਸ਼ੀ ਮਨਾਉਂਦੀ ਸਰਗੁਣ ਮਹਿਤਾ

Taur Sardar Saab Di Song ,Saunkan Saunkne: ਐਮੀ ਵਿਰਕ, ਸਰਗੁਣ ਮਹਿਤਾ ਤੇ ਨਿਮਰਤ ਖਹਿਰਾ ਸਟਾਰਰ ਫ਼ਿਲਮ ‘ਸੌਂਕਣ ਸੌਂਕਣੇ’ ਜੋ ਕਿ ਰਿਲੀਜ਼ ਤੋਂ ਪਹਿਲਾਂ ਹੀ ਸੁਰਖੀਆਂ ‘ਚ ਬਣੀ ਹੋਈ ਹੈ। ਜੀ ਹਾਂ ਫ਼ਿਲਮ ਦਾ ਟਰੈਕ ਸੌਂਗ ਜੋ ਕਿ ਪਹਿਲਾਂ ਹੀ ਟਰੈਂਡਿੰਗ ਚ ਨੰਬਰ ਇੱਕ ਉੱਤੇ ਚੱਲ ਰਿਹਾ ਹੈ। ਇਸੇ ਦੌਰਾਨ ਫ਼ਿਲਮ ਦਾ ਇੱਕ ਹੋਰ ਨਵਾਂ ਗੀਤ ‘ਟੋਰ ਸਰਦਾਰ ਸਾਬ ਦੀ’ ਰਿਲੀਜ਼ ਹੋ ਗਿਆ ਹੈ।
ਹੋਰ ਪੜ੍ਹੋ : ਦੋ ਔਰਤਾਂ ਦੀ ਲੜਾਈ ‘ਚ ਪਿਸਿਆ ਨਜ਼ਰ ਆ ਰਿਹਾ ਹੈ ਐਮੀ ਵਿਰਕ, ਲਓ ਅਨੰਦ ‘ਸੌਂਕਣ ਸੌਂਕਣੇ’ ਫ਼ਿਲਮ ਦੇ ਟਾਈਟਲ ਟਰੈਕ ਦਾ
ਇਹ ਗੀਤ ਰੋਮਾਂਟਿਕ ਜ਼ੌਨਰ ਵਾਲਾ ਹੈ, ਜਿਸ ਨੂੰ ਐਮੀ ਵਿਰਕ, ਨਿਮਰਤ ਖਹਿਰਾ ਤੇ ਸਰਗੁਣ ਮਹਿਤਾ ਉੱਤੇ ਫਿਲਮਾਇਆ ਗਿਆ ਹੈ। ਗਾਣੇ ਦੇ ਵੀਡੀਓ 'ਚ ਦੇਖ ਸਕਦੇ ਹੋ ਕਿਵੇਂ ਸਰਗੁਣ ਮਹਿਤਾ ਨੂੰ ਆਪਣੇ ਘਰਵਾਲੇ ਦੇ ਦੂਜੇ ਵਿਆਹ ਦਾ ਚਾਅ ਚੜਿਆ ਹੋਇਆ ਹੈ।
ਉਹ ਏਨੀਂ ਖੁਸ਼ ਹੈ ਕਿ ਉਹ ਪਤੀ ਦੇ ਦੂਜੇ ਵਿਆਹ 'ਚ ਨੱਚਦੀ ਹੋਈ ਨਜ਼ਰ ਆ ਰਹੀ ਹੈ। ਪਰ ਖੁਸ਼ੀ ਦੇ ਨਾਲ ਉਸ ਦੇ ਮਨ ‘ਚ ਜੈਲਸੀ ਵੀ ਦੇਖਣ ਨੂੰ ਮਿਲ ਰਹੀ ਹੈ । ਇਸ ਗੀਤ ਨੂੰ ਐਮੀ ਵਿਰਕ ਵੱਲੋਂ ਗਾਇਆ ਗਿਆ ਹੈ। ਅਰਜਨ ਵਿਰਕ ਵੱਲੋਂ ਗੀਤ ਦੇ ਬੋਲ ਲਿਖੇ ਗਏ ਨੇ ਤੇ ਦੇਸੀ ਕਰਿਊ ਵਾਲਿਆਂ ਵੱਲੋਂ ਮਿਊਜ਼ਿਕ ਦਿੱਤਾ ਗਿਆ ਹੈ। ਤੁਹਾਨੂੰ ਇਹ ਗੀਤ ਕਿਵੇਂ ਦਾ ਲੱਗਿਆ ਆਪਣੀ ਰਾਏ ਕਮੈਂਟ ਕਰਕੇ ਜ਼ਰੂਰ ਦੇਣਾ।
ਅੰਬਰਦੀਪ ਸਿੰਘ ਵੱਲੋਂ ਇਸ ਫ਼ਿਲਮ ਦੀ ਕਹਾਣੀ ਲਿਖੀ ਗਈ ਹੈ। ਇਹ ਫ਼ਿਲਮ ਰੋਮਾਂਟਿਕ ਕਾਮੇਡੀ-ਪਰਿਵਾਰਕ ਡਰਾਮਾ ਹੋਵੇਗੀ। ‘ਸੌਂਕਣ ਸੌਂਕਣੇ’ ਫ਼ਿਲਮ ਨੂੰ ਅਮਰਜੀਤ ਸਿੰਘ ਸਰਾਓਂ ਨੇ ਡਾਇਰੈਕਟ ਕੀਤਾ ਹੈ। ਵੱਖਰੇ ਵਿਸ਼ੇ ਉੱਤੇ ਬਣੀ ਇਹ ਫ਼ਿਲਮ 13 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ।
ਪ੍ਰਸ਼ੰਸਕ ਬਹੁਤ ਹੀ ਬੇਸਬਰੀ ਦੇ ਨਾਲ ਇਸ ਫ਼ਿਲਮ ਦਾ ਇੰਤਜ਼ਾਰ ਕਰ ਰਹੇ ਹਨ। ਦੱਸ ਦਈਏ ਐਮੀ ਵਿਰਕ ਅਤੇ ਸਰਗੁਣ ਮਹਿਤਾ ਪਹਿਲਾਂ ਵੀ ਇਕੱਠੇ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਹਨ। ਪਰ ਨਿਮਰਤ ਖਹਿਰਾ ਦੇ ਨਾਲ ਪਹਿਲੀ ਵਾਰ ਸਿਲਵਰ ਸਕਰੀਨ ਸ਼ੇਅਰ ਕਰਦੇ ਹੋਏ ਨਜ਼ਰ ਆਉਣਗੇ।
ਹੋਰ ਪੜ੍ਹੋ : ਪੰਜਾਬੀ ਸੱਭਿਆਚਾਰ ਦੇ ਨਾਲ ਭਰਿਆ ਫ਼ਿਲਮ ਪੀ.ਆਰ ਦਾ ਟੀਜ਼ਰ ਹੋਇਆ ਰਿਲੀਜ਼, ਹਰਭਜਨ ਮਾਨ ਨੇ ਆਖੀ ਇਹ ਗੱਲ