ਤਰਸੇਮ ਜੱਸੜ ਲੈ ਕੇ ਆ ਰਹੇ ਨੇ ਨਵਾਂ ਗੀਤ ‘Hustler’, ਪੋਸਟਰ ਛਾਇਆ ਸੋਸ਼ਲ ਮੀਡੀਆ ‘ਤੇ
ਪੰਜਾਬੀ ਗਾਇਕ ਤਰਸੇਮ ਜੱਸੜ ਜੋ ਕਿ ਬੈਕ ਟੂ ਬੈਕ ਆਪਣੇ ਨਵੇਂ ਗੀਤਾਂ ਦੇ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਰਹੇ ਨੇ । ਉਨ੍ਹਾਂ ਦੇ ਨਵੇਂ ਗੀਤ ‘Hustler’ ਦਾ ਪੋਸਟਰ ਸੋਸ਼ਲ ਮੀਡੀਆ ਉੱਤੇ ਖੂਬ ਸ਼ੇਅਰ ਹੋ ਰਿਹਾ ਹੈ ।
ਹੋਰ ਵੇਖੋ : ਪ੍ਰਿੰਸ ਨਰੂਲਾ ਦਾ ਆਪਣੀ ਮਾਂ ਦੇ ਨਾਲ ਇਹ ਪਿਆਰਾ ਜਿਹਾ ਵੀਡੀਓ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ
ਇਹ ਨਵਾਂ ਗੀਤ ਵੀ ਉਨ੍ਹਾਂ ਦੀ ਮਿਊਜ਼ਿਕ ਐਲਬਮ ‘ਮਾਈ ਪਰਾਈਡ’ ‘ਚੋ ਹੀ ਹੈ । ਇਸ ਤੋਂ ਪਹਿਲਾਂ ਵੀ ਇਸ ਐਲਬਮ ਦੇ ਕਈ ਗੀਤ ਰਿਲੀਜ਼ ਹੋ ਚੁੱਕੇ ਨੇ । ਜੋ ਕਿ ਦਰਸ਼ਕਾਂ ਨੂੰ ਕਾਫੀ ਪਸੰਦ ਆ ਰਹੇ ਨੇ ।
View this post on Instagram
ਇਸ ਗੀਤ ਦੇ ਬੋਲ ਖੁਦ ਤਰਸੇਮ ਜੱਸੜ ਨੇ ਹੀ ਲਿਖੇ ਤੇ ਮਿਊਜ਼ਿਕ ਮਿਕਸ ਸਿੰਘ ਦਾ ਸੁਣਨ ਨੂੰ ਮਿਲੇਗਾ । ਇਹ ਪੂਰਾ ਗੀਤ 19 ਜੁਲਾਈ ਨੂੰ ਦਰਸ਼ਕਾਂ ਦੇ ਰੁਬਰੂ ਹੋ ਜਾਵੇਗਾ । ਜੇ ਗੱਲ ਕਰੀਏ ਤਰਸੇਮ ਜੱਸੜ ਦੇ ਵਰਕ ਦੀ ਤਾਂ ਉਹ ਗਾਇਕੀ ਦੇ ਨਾਲ ਅਦਾਕਾਰੀ ਦੇ ਖੇਤਰ ‘ਚ ਵੀ ਵਾਹ ਵਾਹੀ ਖੱਟ ਚੁੱਕੇ ਨੇ । ਉਹ ਬਹੁਤ ਜਲਦ ਵਾਮਿਕਾ ਗੱਬੀ ਦੇ ਨਾਲ ‘ਗਲਵੱਕੜੀ’ ਫ਼ਿਲਮ ‘ਚ ਅਦਾਕਾਰੀ ਕਰਦੇ ਨਜ਼ਰ ਆਉਣਗੇ ।