ਤਰਸੇਮ ਜੱਸੜ ਦੇ ਗੀਤਾਂ 'ਤੇ ਸਾਰੇ ਸਿਡਨੀ ਸ਼ਹਿਰ ਨੇ ਪਾਇਆ ਭੰਗੜਾ,ਵੇਖੋ ਇਹ ਵੀਡੀਓ

By  Rajan Sharma June 25th 2018 07:23 AM -- Updated: August 30th 2018 03:25 PM
ਤਰਸੇਮ ਜੱਸੜ ਦੇ ਗੀਤਾਂ 'ਤੇ ਸਾਰੇ ਸਿਡਨੀ ਸ਼ਹਿਰ ਨੇ ਪਾਇਆ ਭੰਗੜਾ,ਵੇਖੋ ਇਹ ਵੀਡੀਓ

ਹਾਲ ਹੀ ਵਿੱਚ ਤਰਸੇਮ ਜੱਸੜ ਦਾ ਆਇਆ ਗੀਤ ਟਰਬਨੇਟਰ punjabi song  ਕਾਫੀ ਜ਼ਿਆਦਾ ਟਰੈਡਿੰਗ ਵਿੱਚ ਹੈ| ਕੁਝ ਹੀ ਦਿਨਾਂ ਵਿੱਚ ਗੀਤ 5 ਮਿਲੀਅਨ ਤੋਂ ਵੀ ਵੱਧ ਵਾਰ ਦੇਖਿਆ ਜਾ ਚੁੱਕਾ ਹੈ| ਤਰਸੇਮ ਜੱਸੜ tarsem jassar ਜੋ ਕਿ ਪਾਲੀਵੁੱਡ ਦੇ ਬੜੇ ਹੀ ਮਸ਼ਹੂਰ ਗਾਇਕ ਅਤੇ ਅਦਾਕਾਰ ਹਨ ਆਪਣੀ ਵੱਖਰੇ ਸਵੈਗ ਵਾਲੀ ਗਾਇਕੀ ਕਰ ਕੇ ਜਾਣੇ ਜਾਂਦੇ ਹਨ| ਤਰਸੇਮ ਜੱਸੜ ਵੀ ਬਾਕੀ ਕਲਾਕਾਰਾਂ ਦੀ ਤਰਾਂ ਸੋਸ਼ਲ ਮੀਡਿਆ ਤੇ ਕਾਫੀ ਐਕਟਿਵ ਰਹਿੰਦੇ ਹਨ| ਰੋਜ਼ਾਨਾ ਕੁਝ ਨਾ ਕੁਝ ਆਪਣੇ ਫੈਨਸ ਨਾਲ ਉਹ ਸਾਂਝਾ ਕਰਦੇ ਰਹਿੰਦੇ ਹਨ| ਉਹਨਾਂ ਨੇ ਆਪਣੇ ਇੰਸਟਾਗ੍ਰਾਮ ਪੇਜ਼ ਤੇ ਆਪਣੀ ਇਕ ਵੀਡੀਓ ਸਾਂਝਾ ਕੀਤੀ ਹੈ ਜਿਸ ਵਿੱਚ ਉਹ ਸਿਡਨੀ ਵਿੱਚ ਸਟੇਜ ਤੇ ਲਾਈਵ ਪਰਫਰੋਮ ਕਰ ਰਹੇ ਹਨ| ਫੈਨਸ ਵੀ ਉਹਨਾਂ ਦੇ ਲਾਈਵ ਸ਼ੋਅ ਦਾ ਪੂਰਾ ਆਨੰਦ ਮਾਨ ਰਹੇ ਹਨ| ਸਾਰੇ ਉਹਨਾਂ ਦੀ ਗਾਇਕੀ ਵਿੱਚ ਡੁੱਬੇ ਪਏ ਹਨ ਅਤੇ ਹਜਾਰਾਂ ਦੀ ਗਿਣਤੀ ਵਿੱਚ ਫੈਨਸ ਓਥੇ ਪੁਹੰਚੇ ਹੋਏ ਹਨ|

https://www.instagram.com/p/BkaEkTfFq__/?hl=en&taken-by=instantpollywood

ਉਹਨਾਂ ਦਾ ਨਵਾਂ ਆਇਆ ਗੀਤ “ਟਰਬਨੇਟਰ” ਸਭ ਦੁਆਰਾ ਬਹੁਤ ਪਸੰਦ ਕੀਤਾ ਜਾ ਰਿਹਾ ਹੈ| ਅਤੇ ਸੋਸ਼ਲ ਮੀਡਿਆ ਤੇ ਪੂਰੀਆਂ ਧਮਾਲਾਂ ਪਾ ਰਿਹਾ ਹੈ| ਪੂਰਾ ਦਾ ਪੂਰਾ ਗੀਤ ਵਿਦੇਸ਼ ਵਿੱਚ ਸ਼ੂਟ ਕੀਤਾ ਗਿਆ ਹੈ| ਲੋਕੇਸ਼ਨ ਦੀ ਅਗਰ ਗੱਲ ਕਰੀਏ ਤਾਂ ਗੀਤ ਨੂੰ ਬੇਹੱਦ ਹੀ ਖੂਬਸੂਰਤ ਲੋਕੇਸ਼ਨ ਤੇ ਸ਼ੂਟ ਹੋਇਆ ਹੈ| “ਟਰਬਨੇਟਰ”punjabi song  ਤਰਸੇਮ ਜੱਸੜ tarsem jassar ਦੁਆਰਾ ਗਾਇਆ ਵੀ ਗਿਆ ਹੈ ਅਤੇ ਉਹਨਾਂ ਦੁਆਰਾ ਹੀ ਇਸਦੇ ਬੋਲ ਲਿਖੇ ਗਏ ਹਨ| ਗੀਤ ਦਾ ਮਿਊਜ਼ਿਕ ਸੁਖੀ ਦੁਆਰਾ ਦਿੱਤਾ ਗਿਆ ਹੈ|

Tarsem Jassar Turbanator Tarsem Jassar Turbanator

ਇਸ ਤੋਂ ਇਲਾਵਾ ਅੱਜ ਕਲ ਤਰਸੇਮ ਜੱਸੜ gtarsem jassar ਅਦਾਕਾਰਾ ਨਿਮਰਤ ਖੈਰਾ ਨਾਲ ਆਉਣ ਵਾਲੀ ਫ਼ਿਲਮ ਅਫ਼ਸਰ ਦੀ ਸ਼ੂਟਿੰਗ ਵਿੱਚ ਵੀ ਲੱਗੇ ਹੋਏ ਹਨ| ਇਹ ਫ਼ਿਲਮ ਪੰਜਾਬੀ ਡਾਇਰੈਕਟਰ ਗੁਲਸ਼ਨ ਸਿੰਘ ਦੁਆਰਾ ਡਾਇਰੈਕਟ ਕੀਤੀ ਜਾ ਰਹੀ ਹੈ ਅਤੇ ਬਤੌਰ ਡਾਇਰੈਕਟਰ ਇਹ ਉਹਨਾਂ ਦੀ ਪਹਿਲੀ ਫ਼ਿਲਮ ਹੈ ਜਿਸਨੂੰ ਉਹ ਡਾਇਰੈਕਟ ਕਰ ਰਹੇ ਹਨ| ਫ਼ਿਲਮ ਪਟਿਆਲਾ ਵਿਚ ਸ਼ੂਟ ਕੀਤੀ ਜਾ ਰਹੀ ਹੈ ਅਤੇ ਅਸਲ ਜ਼ਿੰਦਗੀ ਵਿਚ ਆਉਣ ਵਾਲਿਆਂ ਮੁਸ਼ਕਿਲਾਂ ਬਾਰੇ ਬਿਆਨ ਕਰਦੀ ਹੈ |

tarsem jassar

Related Post