ਲਓ ਜੀ ਤਰਸੇਮ ਜੱਸੜ ਅਤੇ ਰਣਜੀਤ ਬਾਵਾ ਦੀ ਮੋਸਟ ਅਵੇਟਡ ਫ਼ਿਲਮ ਖਾਓ ਪੀਓ ਐਸ਼ ਕਰੋ ਦਾ ਟ੍ਰੇਲਰ ਦਰਸ਼ਕਾਂ ਦੀ ਨਜ਼ਰ ਹੋ ਚੁੱਕਿਆ ਹੈ। ਜਿਸ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
ਹੋਰ ਪੜ੍ਹੋ : ਪੰਜਾਬੀ ਫ਼ਿਲਮ ‘ਜਿੰਦ ਮਾਹੀ’ ਦੀ ਰਿਲੀਜ਼ ਡੇਟ ਦਾ ਐਲਾਨ, ਇੱਕ ਵਾਰ ਫਿਰ ਨਜ਼ਰ ਆਵੇਗੀ ਸੋਨਮ ਬਾਜਵਾ ਅਤੇ ਅਜੇ ਸਰਕਾਰੀਆ ਦੀ ਜੋੜੀ
3 ਮਿੰਟ 10 ਸਕਿੰਟ ਦਾ ਫ਼ਿਲਮ ‘ਖਾਓ ਪੀਓ ਐਸ਼ ਕਰੋ’ ਦਾ ਟ੍ਰੇਲਰ ਹਾਸਿਆਂ ਦੇ ਰੰਗਾਂ ਨਾਲ ਭਰਿਆ ਹੋਇਆ ਹੈ। ਇਸ ਫ਼ਿਲਮ ‘ਚ ਤਰਸੇਮ ਜੱਸੜ ਤੇ ਰਣਜੀਤ ਬਾਵਾ ਇੱਕ ਦੂਜੇ ਦੇ ਚਾਚੇ-ਤਾਏ ਦੇ ਮੁੰਡੇ ਨੇ। ਜਿਸ ਕਰਕੇ ਦੋਵਾਂ ਇੱਕ ਦੂਜੇ ਦੇ ਨਾਲ ਸ਼ਰੀਕਪੁਣਾ ਵੀ ਨਿਭਾਉਂਦੇ ਹੋਏ ਨਜ਼ਰ ਆ ਰਹੇ ਹਨ।
ਰਣਜੀਤ ਬਾਵਾ ਦੀ ਦਿੱਤੀ ਸਲਾਹ ਦੇ ਨਾਲ ਤਰਸੇਮ ਜੱਸੜ ਜੋ ਕਿ ਕੋਠੀ ਪਾਉਣ ਲਈ ਡੇਅਰੀ ਫਾਰਮ ਦੇ ਨਾਮ ਉੱਤੇ ਲੋਨ ਲਈ ਅਪਲਾਈ ਕਰਦਾ ਹੈ। ਪਰ ਲੋਨ ਪਾਸ ਕਰਵਾਉਣ ਲਈ ਤਰਸੇਮ ਜੱਸੜ ਰਣਜੀਤ ਬਾਵਾ ਦੇ ਨਾਲ ਮਿਲਕੇ ਕਈ ਪਾਪੜ ਵੇਲਦੇ ਹੋਏ ਦਿਖਾਈ ਦੇ ਰਹੇ ਹਨ।
ਟ੍ਰੇਲਰ 'ਚ ਇੱਕ ਹੋਰ ਕਲਾਕਾਰ ਆਪਣੀ ਕਾਮੇਡੀ ਦੇ ਨਾਲ ਤੜਕਾ ਲਗਾਉਂਦੇ ਹੋਏ ਨਜ਼ਰ ਆ ਰਹੇ ਹਨ। ਜੀ ਹਾਂ ਪੰਚਾਇਤ-2 ਦੇ ਵਿਨੋਦ ਕਿਰਦਾਰ ਦੇ ਨਾਲ ਵਾਹ-ਵਾਹੀ ਲੁੱਟਣ ਵਾਲੇ ਕਲਾਕਾਰ ਅਸ਼ੋਕ ਪਾਠਕ ਵੀ ਨਜ਼ਰ ਆ ਰਹੇ ਹਨ। ਜੀ ਹਾਂ ਅਸ਼ੋਕ ਪਾਠਕ ਰਣਜੀਤ ਬਾਵਾ ਦੇ ਨਾਲ ਤਾਰ ਮੀਰਾ ‘ਚ ਵੀ ਨਜ਼ਰ ਆਏ ਸਨ। ਯੂਟਿਊਬ ਉੱਤੇ ਫ਼ਿਲਮ ‘ਖਾਓ ਪੀਓ ਐਸ਼ ਕਰੋ’ ਦੇ ਟ੍ਰੇਲਰ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
ਰਣਜੀਤ ਬਾਵਾ, ਤਰਸੇਮ ਜੱਸੜ ਤੋਂ ਇਲਾਵਾ ਅਦਿਤੀ ਆਰੀਆ, ਜੈਸਮੀਨ ਬਾਜਵਾ, ਪ੍ਰਭ ਗਰੇਵਾਲ, ਹਰਦੀਪ ਗਿੱਲ ਅਤੇ ਕਈ ਹੋਰ ਕਲਾਕਾਰ ਵੀ ਨਜ਼ਰ ਆਉਣਗੇ। ਸ਼ਿਤਿਜ ਚੌਧਰੀ ਦੀ ਡਾਇਰੈਕਸ਼ਨ ਹੇਠ ਬਣਨ ਵਾਲੀ ਇਸ ਫ਼ਿਲਮ ਨੂੰ ਹਰਸਿਮਰਨ ਕਾਲਰਾ ਨੇ ਪ੍ਰੋਡਿਊਸ ਕੀਤਾ ਹੈ। ਫ਼ਿਲਮ ‘ਖਾਓ ਪੀਓ ਐਸ਼ ਕਰੋ’ ਜੋ ਕਿ ਇੱਕ ਜੁਲਾਈ ਨੂੰ ਸਿਨੇਮਾ ਘਰਾਂ ‘ਚ ਦਸਤਕ ਦੇਣ ਜਾ ਰਹੀ ਹੈ।
'KHAAO PIYO AISH KARO' Movie Trailer:-