ਦਰਸ਼ਕਾਂ ਦੇ ਦਿਲਾਂ ਨੂੰ ਛੂਹ ਰਿਹਾ ਹੈ ਨਬੀਲ ਸ਼ੌਕਤ ਅਲੀ ਦੀ ਆਵਾਜ਼ ‘ਚ ਰਿਲੀਜ਼ ਹੋਇਆ ‘ਤਾਰਾ-ਮੀਰਾ’ ਦਾ ਟਾਈਟਲ ਟਰੈਕ, ਦੇਖੋ ਵੀਡੀਓ
ਰਣਜੀਤ ਬਾਵਾ ਦੀ ਬਤੌਰ ਲੀਡ ਰੋਲ ਵਾਲੀ ਫ਼ਿਲਮ ‘ਤਾਰਾ ਮੀਰਾ’ ਜੋ ਕਿ 11 ਅਕਤੂਬਰ ਨੂੰ ਦਰਸ਼ਕਾਂ ਦੇ ਸਨਮੁਖ ਹੋ ਚੁੱਕੀ ਹੈ। ਇਸ ਫ਼ਿਲਮ ‘ਚ ਅਦਾਕਾਰੀ ‘ਚ ਉਨ੍ਹਾਂ ਦਾ ਸਾਥ ਦੇ ਰਹੇ ਨੇ ਅਦਾਕਾਰਾ ਨਾਜ਼ੀਆ ਹੁਸੈਨ।
ਫ਼ਿਲਮ ਦਾ ਟਾਈਟਲ ਟਰੈਕ ਵੀ ਦਰਸ਼ਕਾਂ ਦੇ ਰੁ-ਬ-ਰੂ ਹੋ ਚੁੱਕਿਆ ਹੈ। ਇਸ ਗਾਣੇ ਨੂੰ ਗਾਇਕ ਨਬੀਲ ਸ਼ੌਕਤ ਅਲੀ ਦੀ ਆਵਾਜ਼ ‘ਚ ਰਿਲੀਜ਼ ਕੀਤਾ ਗਿਆ ਹੈ। ਨਬੀਲ ਸ਼ੌਕਤ ਅਲੀ ਨੇ ਆਪਣੀ ਮਿੱਠੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ। ਪਿਆਰ ਤੇ ਦਿਲ ਦੇ ਦਰਦਾਂ ਨੂੰ ਬਿਆਨ ਕਰਦੇ ਬੋਲ ਬੰਨੀ ਜੌਹਲ ਤੇ ਮਨੀ ਕੇ ਨੇ ਮਿਲਕੇ ਲਿਖੇ ਹਨ ਤੇ ਮਿਊਜ਼ਿਕ Balli Kalsi ਨੇ ਦਿੱਤਾ ਹੈ।
View this post on Instagram
Tara Mira Full song out now ????
ਇਸ ਗਾਣੇ ਨੂੰ ਟੀ-ਸੀਰੀਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਫ਼ਿਲਮ ਨੂੰ ਗੁਰੂ ਰੰਧਾਵਾ ਵੱਲੋਂ ਪ੍ਰੋਡਿਊਸ ਕੀਤਾ ਗਿਆ ਹੈ ਜਿੰਨ੍ਹਾਂ ਦੀ ਨਿਰਮਾਤਾ ਦੇ ਤੌਰ ‘ਤੇ ਪਹਿਲੀ ਪੰਜਾਬੀ ਫ਼ਿਲਮ ਹੈ। ਜੇ ਗੱਲ ਕਰੀਏ ਫ਼ਿਲਮ ਤਾਰਾ ਮੀਰਾ ਦੀ ਤਾਂ ਦਰਸ਼ਕਾਂ ਦੇ ਨਾਲ ਪੰਜਾਬੀ ਸਿਤਾਰਿਆਂ ਨੂੰ ਵੀ ਖੂਬ ਪਸੰਦ ਆ ਰਹੀ ਹੈ।