ਸੁਰਜੀਤ ਖ਼ਾਨ ਦੀ ਸੁਰੀਲੀ ਆਵਾਜ਼ ਅਤੇ ਨਵ ਬਾਜਵਾ ਦੇ ਅੰਦਾਜ਼ ਨੇ ਜਿੱਤਿਆ ਸਰੋਤਿਆਂ ਦਾ ਦਿਲ

By  Shaminder March 21st 2020 11:05 AM -- Updated: March 23rd 2020 04:04 PM
ਸੁਰਜੀਤ ਖ਼ਾਨ ਦੀ ਸੁਰੀਲੀ ਆਵਾਜ਼ ਅਤੇ ਨਵ ਬਾਜਵਾ ਦੇ ਅੰਦਾਜ਼ ਨੇ ਜਿੱਤਿਆ ਸਰੋਤਿਆਂ ਦਾ ਦਿਲ

ਸੁਰਜੀਤ ਖ਼ਾਨ ਅਤੇ ਮੀਨੂ ਅਟਵਾਲ ਦੀ ਸੁਰੀਲੀ ਆਵਾਜ਼ ‘ਚ ਗਾਏ ‘ਟੱਪੇ’ ਪੀਟੀਸੀ ਰਿਕਾਰਡਜ਼ਵੱਲੋਂ ਰਿਲੀਜ਼ ਕੀਤੇ ਗਏ ਹਨ ।ਇਸ ਗੀਤ ਨੂੰ ਮਿਊਜ਼ਿਕ ਦਿੱਤਾ ਹੈ ਅਤੁਲ ਸ਼ਰਮਾ ਨੇ ਅਤੇ ਇਹ ਕੁੱਕਨੂਸ ਫ਼ਿਲਮ ਦਾ ਗੀਤ ਹੈ । ਪੀਟੀਸੀ ਬਾਕਸ ਆਫ਼ਿਸ ਦੀ ਇਸ ਫ਼ਿਲਮ ਨੂੰ ਵੀ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ ।ਗੀਤ ਦੀ ਫੀਚਰਿੰਗ ‘ਚ ਨਵ ਬਾਜਵਾ ਅਤੇ ਰੋਸ਼ਨੀ ਸਹੋਤਾ ਨਜ਼ਰ ਆ ਰਹੇ ਨੇ ।

ਹੋਰ ਵੇਖੋ:ਇਸ ਗੀਤ ਨਾਲ ਗਾਇਕ ਸੁਰਜੀਤ ਖ਼ਾਨ ਦੀ ਚੜੀ ਸੀ ਗੁੱਡੀ,ਜਾਣੋ ਵਿਦੇਸ਼ ‘ਚ ਕਿਸ ਮੁਲਕ ਦੇ ਹਨ ਪੱਕੇ ਵਸਨੀਕ

ਪੀਟੀਸੀ ਬਾਕਸ ਆਫ਼ਿਸ ਦੀ ਇਸ ਫ਼ਿਲਮ ਦੇ ਇਨ੍ਹਾਂ ਟੱਪਿਆਂ ‘ਚ ਨਵ ਬਾਜਵਾ ਅਤੇ ਰੋਸ਼ਨੀ ਸਹੋਤਾ ਦੀ ਕਮਾਲ ਦੀ ਜੁਗਲਬੰਦੀ ਵਿਖਾਈ ਦੇ ਰਹੀ ਹੈ ।ਇਸ ਤੋਂ ਪਹਿਲਾਂ ਵੀ ਇਸ ਫ਼ਿਲਮ ਦਾ ਇੱਕ ਗੀਤ ਰਿਲੀਜ਼ ਹੋ ਚੁੱਕਿਆ ਹੈ । ਜਿਸ ਨੂੰ ਕਿ ਸਰੋਤਿਆਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ ।

Nav Bajwa Nav Bajwa

ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਪੀਟੀਸੀ ਰਿਕਾਰਡਜ਼ ਵੱਲੋਂ ਕਈ ਗੀਤ ਰਿਲੀਜ਼ ਕੀਤੇ ਗਏ ਹਨ । ਇਸ ਤੋਂ ਇਲਾਵਾ ਪੀਟੀਸੀ ਪੰਜਾਬੀ ਵੱਲੋਂ ਪੀਟੀਸੀ ਸਟੂਡੀਓ ‘ਚ ਵੀ ਗੀਤ ਰਿਲੀਜ਼ ਕੀਤੇ ਜਾ ਰਹੇ ਹਨ । ਪੀਟੀਸੀ ਪੰਜਾਬੀ ਪੰਜਾਬ ਦੇ ਸੱਭਿਆਚਾਰ, ਧਰਮ ਅਤੇ ਵਿਰਸੇ ਨੂੰ ਦੇਸ਼ ਦੁਨੀਆ ਤੱਕ ਪਹੁੰਚਾ ਰਿਹਾ ਹੈ ।ਇਹੀ ਕਾਰਨ ਹੈ ਕਿ ਮਨੋਰੰਜਨ ਦੀ ਦੁਨੀਆ ‘ਚ ਇਹ ਚੈਨਲ ਨੰ:1 ਪੰਜਾਬੀ ਚੈਨਲ ਬਣਿਆ ਹੋਇਆ ਹੈ ।

Related Post