ਪੰਜਾਬੀ ਗਾਇਕਾ ਤਨਿਸ਼ਕ ਕੌਰ Tanishq Kaur ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਹੀ ਆਪਣੇ ਪ੍ਰਸ਼ੰਸਕਾਂ ਦੇ ਨਾਲ ਕੁਝ ਨਾ ਕੁਝ ਨਵਾਂ ਸ਼ੇਅਰ ਕਰਦੀ ਰਹਿੰਦੀ ਹੈ। ਜਿਸ ਕਰਕੇ ਉਹ ਆਪਣੀ ਗਾਇਕੀ ਵਾਲੀਆਂ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੁੰਦੀਆਂ ਰਹਿੰਦੀਆਂ ਨੇ। ਪਰ ਇਸ ਵਾਰ ਉਨ੍ਹਾਂ ਦਾ ਗਾਇਕੀ ਵਾਲਾ ਨਹੀਂ ਸਗੋਂ ਐਂਡਵੇਚਰ ਵਾਲਾ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ।
ਹੋਰ ਪੜ੍ਹੋ : ਕਰੀਨਾ ਕਪੂਰ ਆਪਣੇ ਬੇਟੇ ਜੇਹ ਤੇ ਤੈਮੂਰ ਨਾਲ ਆਈ ਨਜ਼ਰ, ਛੁੱਟੀਆਂ ਦਾ ਅਨੰਦ ਲੈਣ ਲਈ ਬੱਚਿਆਂ ਦੇ ਨਾਲ ਭਰੀ ਮਾਲਦੀਵ ਲਈ ਉਡਾਣ
ਜੀ ਹਾਂ ਗਾਇਕਾ ਤਨਿਸ਼ਕ ਕੌਰ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣਾ ਇੱਕ ਐਂਡਵੇਚਰ ਕਰਦੇ ਹੋਏ ਦਾ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ਨੂੰ ਦੇਖ ਕੇ ਕਲਾਕਾਰ ਤੇ ਪ੍ਰਸ਼ੰਸਕ ਹੈਰਾਨ ਹੋ ਰਹੇ ਹਨ। ਜੀ ਹਾਂ ਇਸ ਵੀਡੀਓ ਚ ਉਹ ਉੱਚਾਈ ਤੋਂ ਛਲਾਂਗ ਲਗਾਉਂਣ ਵਾਲਾ ‘jumpin heights’ ਵਾਲਾ ਐਂਡਵੇਚਰ ਕਰਦੀ ਹੋਈ ਨਜ਼ਰ ਆ ਰਹੀ ਹੈ। ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਇਸ ਖਤਰਨਾਕ ਸਟੰਟ ਨੂੰ ਕਰਨ ਲਈ ਤਨਿਸ਼ਕ ਕੌਰ ਕਾਫੀ ਉਤਸੁਕ ਨਜ਼ਰ ਆ ਰਹੀ ਹੈ, ਉਹ ਬਿਲਕੁਲ ਵੀ ਘਬਰਾਈ ਨਹੀਂ। ਇਸ ਪੋਸਟ ਉੱਤੇ ਗਾਇਕਾ ਜੈਨੀ ਜੌਹਲ ਨੇ ਹੈਰਾਨੀ ਜਤਾਉਂਦੇ ਹੋਏ ਕਮੈਂਟ ਕੀਤਾ ਹੈ।
ਹੋਰ ਪੜ੍ਹੋ : ਲਓ ਜੀ ਰਾਜ ਰਣਜੋਧ ਅਤੇ ਦਿਲਜੀਤ ਦੋਸਾਂਝ ਦੇ ਗੀਤ ‘VIP’ ਦਾ ਟੀਜ਼ਰ ਹੋਇਆ ਰਿਲੀਜ਼, ਦੋਵਾਂ ਗਾਇਕਾਂ ਦਾ ਕੂਲ ਅੰਦਾਜ਼ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ
ਪੰਜਾਬੀ ਗਾਇਕਾ ਤਨਿਸ਼ਕ ਕੌਰ ਪੰਜਾਬੀ ਮਿਊਜ਼ਿਕ ਜਗਤ ਦੀ ਨਾਮੀ ਗਾਇਕਾ ਹੈ। ਉਹ ਕਈ ਸੁਪਰ ਹਿੱਟ ਗੀਤ ਆਕੜਾਂ, ਕਿਊਟਨੈੱਸ, ਮੋਤੀ ਪੁੰਨ, ਹਰ ਘਰ ਦੀ ਕਹਾਣੀ, ਦਿਲ, ਮੁਟਿਆਰ ਵਰਗੇ ਕਈ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ । ਫੈਨਜ਼ ਵੀ ਤਨਿਸ਼ਕ ਕੌਰ ਦੇ ਗੀਤਾਂ ਦੀ ਉਡੀਕ ਕਰਦੇ ਰਹਿੰਦੇ ਨੇ।
View this post on Instagram
A post shared by Tanishq Kaur (@tanishqkaur_)