ਪਿਆਰ ‘ਚ ਹੁੰਦੀ ਨਿੱਕੀ ਮੋਟੀ ਨੋਕ-ਝੋਕ ਨੂੰ ਬਿਆਨ ਕਰ ਰਹੇ ਨੇ ਤਨਿਸ਼ਕ ਕੌਰ ਆਪਣੇ ਨਵੇਂ ਗੀਤ ‘ਆਕੜਾਂ’ ‘ਚ, ਦੇਖੇ ਵੀਡੀਓ

By  Lajwinder kaur September 25th 2019 02:43 PM

ਪੰਜਾਬੀ ਗਾਇਕਾ ਤਨਿਸ਼ਕ ਕੌਰ ਆਪਣੇ ਨਵੇਂ ਗੀਤ ‘ਆਕੜਾਂ’ ਦੇ ਨਾਲ ਦਰਸ਼ਕਾਂ ਦੇ ਰੁ-ਬ-ਰੂ ਹੋ ਚੁੱਕੇ ਹਨ। ਜੀ ਹਾਂ ਪਿਆਰ ਦੇ ਰੰਗਾਂ ਨਾਲ ਭਰੇ ‘ਆਕੜਾਂ’ ਗਾਣੇ ਨੂੰ ਤਨਿਸ਼ਕ ਕੌਰ ਨੇ ਆਪਣੀ ਮਿੱਠੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ। ਇਸ ਗਾਣੇ ਦਾ ਵਰਲਡ ਪ੍ਰੀਮੀਅਰ ਪੀਟੀਸੀ ਚੱਕ ਦੇ ਤੇ ਪੀਟੀਸੀ ਪੰਜਾਬੀ ਉੱਤੇ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

ਹੋਰ ਵੇਖੋ:‘ਬਾਪੂ ਤੇਰੇ ਕਰਕੇ’ ਤੋਂ ਬਾਅਦ ਅਮਰ ਸੰਧੂ ਆਪਣੇ ਨਵੇਂ ਗੀਤ ‘I KNOW’ ਨਾਲ ਕਰ ਰਹੇ ਨੇ ਦਰਸ਼ਕਾਂ ਨੂੰ ਭਾਵਕੁ, ਦੇਖੋ ਵੀਡੀਓ

ਜੇ ਗੱਲ ਕਰੀਏ ਗੀਤ ਦੇ ਬੋਲਾਂ ਦੀ ਤਾਂ ਉਹ  ਕੈਵੀ ਰਿਆਜ਼ ਦੀ ਕਲਮ ‘ਚੋਂ ਨਿਕਲੇ ਨੇ ਤੇ ਕੰਪੋਜ਼ ਵੀ ਕੈਵੀ ਰਿਆਜ਼ ਨੇ ਹੀ ਕੀਤਾ ਹੈ। ‘ਆਕੜਾਂ’ ਗਾਣੇ ਦਾ ਸੰਗੀਤ Archie ਵੱਲੋਂ ਦਿੱਤਾ ਗਿਆ ਹੈ। ਇਸ ਗਾਣੇ ਨੂੰ ਜੱਸ ਰਿਕਾਰਡਸ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਇਸ ਗਾਣੇ ਦਾ ਸ਼ਾਨਦਾਰ ਵੀਡੀਓ ਗੈਰੀ ਦਿਓਲ ਨੇ ਬਹੁਤ ਹੀ ਖ਼ੂਬਸੂਰਤ ਤਿਆਰ ਕੀਤਾ ਹੈ। ਵੀਡੀਓ ‘ਚ ਅਦਾਕਾਰੀ ਵੀ ਖੁਦ ਤਨਿਸ਼ਕ ਕੌਰ ਨੇ ਕੀਤੀ ਹੈ।

 

View this post on Instagram

 

World premiere on YouTube & Ptc Chakde & Ptc punjabi 24/09/2019 @10.00am Title | Aakdan Singer | @tanishqkaur_ Lyrics & composer | @riyaaz_official @kavvy_official Music | @archiemuzik Producer | @sonujagjit Presentation | @jasvirpal_jassrecords Dob | @robbysinghdp Editer | @gobindpuriya Video | @directorgarydeol @ Project by | @Karan.dope Spl Thanks | @gurinder_jassrecords @vips_jassrecords , @mani_jassrecords @roopkamalsingh @shabinazbyjb Styling | @krystalofficialll Production | Jeet Parmar Label | @jassrecord

A post shared by Tanishq Kaur (@tanishqkaur_) on Sep 22, 2019 at 4:41am PDT

ਤਨਿਸ਼ਕ ਕੌਰ ਇਸ ਤੋਂ ਪਹਿਲਾਂ ਵੀ ਕਿਊਟਨੈੱਸ, ਮੋਤੀ ਪੁੰਨ, ਹਰ ਘਰ ਦੀ ਕਹਾਣੀ, ਦਿਲ, ਮੁਟਿਆਰ ਵਰਗੇ ਕਈ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ।

 

Related Post