Babli Bouncer Trailer : ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਤਮੰਨਾ ਭਾਟੀਆ ਦੀ ਫ਼ਿਲਮ 'ਬਬਲੀ ਬਾਊਂਸਰ' ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਇਸ ਫ਼ਿਲਮ ਵਿੱਚ ਤਮੰਨਾ ਬੇਹੱਦ ਦਮਦਾਰ ਕਿਰਦਾਰ ਨਿਭਾਉਂਦੀ ਹੋਈ ਨਜ਼ਰ ਆਵੇਗੀ। ਇਸ ਫ਼ਿਲਮ ਦਾ ਟ੍ਰੇਲਰ ਦਰਸ਼ਕਾਂ ਨੂੰ ਬਹੁਤ ਪਸੰਦ ਆ ਰਿਹਾ ਹੈ ਤੇ ਦਰਸ਼ਕ ਇਸ ਫ਼ਿਲਮ ਨੂੰ ਵੇਖਣ ਲਈ ਉਤਸ਼ਾਹਿਤ ਹਨ।
Image Source :Youtube
ਇਸ ਫ਼ਿਲਮ ਬਾਰੇ ਗੱਲ ਕਰੀਏ ਤਾਂ ਇਸ ਫ਼ਿਲਮ ਦਾ ਨਿਰਦੇਸ਼ਨ ਮਸ਼ਹੂਰ ਫ਼ਿਲਮ ਨਿਰਦੇਸ਼ਕ ਮਧੁਰ ਭੰਡਾਰਕਰ ਨੇ ਕੀਤਾ ਹੈ। ਟ੍ਰੇਲਰ 'ਚ ਤਮੰਨਾ ਦਾ ਖੂਬਸੂਰਤ ਅਤੇ ਦਮਦਾਰ ਅਵਤਾਰ ਦੇਖਣ ਨੂੰ ਮਿਲਿਆ ਹੈ। ਤਮੰਨਾ ਫਿਲਮ 'ਚ ਬਾਊਂਸਰ ਦਾ ਕਿਰਦਾਰ ਨਿਭਾਉਣ ਜਾ ਰਹੀ ਹੈ। ਇਹ ਫ਼ਿਲਮ 23 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।
ਇਸ ਢਾਈ ਮਿੰਟ ਦੇ ਟ੍ਰੇਲਰ ਵੀਡੀਓ 'ਚ ਕਾਮੇਡੀ ਅਤੇ ਐਕਸ਼ਨ ਦੋਵੇਂ ਨਜ਼ਰ ਆ ਰਹੇ ਹਨ। ਸਭ ਤੋਂ ਵੱਡੀ ਗੱਲ ਇਹ ਹੈ ਕਿ ਖ਼ਾਸ ਤੌਰ 'ਤੇ ਮੁੰਡਿਆਂ ਨੂੰ ਬਾਊਂਸਰ ਦੇ ਰੂਪ 'ਚ ਦੇਖਿਆ ਜਾਂਦਾ ਹੈ ਪਰ ਇੱਥੇ ਬਬਲੀ ਬਾਊਂਸਰ ਯਾਨੀ ਕਿ (ਤਮੰਨਾ ਭਾਟੀਆ) ਲੋਕਾਂ ਨੂੰ ਆਪਣੇ ਐਕਸ਼ਨ ਨਾਲ ਹੈਰਾਨ ਕਰਦੀ ਹੋਈ ਨਜ਼ਰ ਆ ਰਹੀ ਹੈ।
Image Source :Youtube
ਹਲਾਂਕਿ ਫ਼ਿਲਮ ਦੀ ਇਹ ਮੁੱਖ ਕਿਰਦਾਰ ਪਿੰਡ ਫਤਿਹਪੁਰ ਬੇਰੀ ਦਾ ਬਬਲੀ 10ਵੀਂ ਪਾਸ ਵੀ ਨਹੀਂ ਹੈ। ਉਥੇ ਹੀ ਦੂਜੇ ਪਾਸੇ ਬਬਲੀ ਦੀ ਮਾਂ ਉਸ ਦੀਆਂ ਹਰਕਤਾਂ ਬੇਹੱਦ ਤੋਂ ਦੁਖੀ ਹੈ। ਉਸ ਦੀ ਮਾਂ ਪਰੇਸ਼ਾਨ ਹੈ ਕਿਉਂਕਿ ਉਸ ਨੂੰ ਬਬਲੀ ਵਿਚ ਕੁੜੀਆਂ ਵਾਂਗ ਇੱਕ ਵੀ ਗੁਣ ਨਹੀਂ ਦਿਸਦਾ। ਇੱਥੇ ਬਬਲੀ ਬਾਊਂਸਰ ਦੇ ਰੂਪ 'ਚ ਨਜ਼ਰ ਆ ਰਹੀ ਹੈ।
ਫ਼ਿਲਮ ਦੇ ਨਿਰਦੇਸ਼ਕ ਮਧੁਰ ਭੰਡਾਰਕਰ ਫ਼ਿਲਮ ਫੈਜ਼ 3 ਅਤੇ ਫੈਸ਼ਨ ਲਈ ਮਸ਼ਹੂਰ ਹਨ। ਹੁਣ ਇੱਕ ਉਹ ਇੱਕ ਵਾਰ ਫਿਰ ਬੱਬਲੀ ਬਾਊਂਸਰ ਨਾਲ ਬਾਕਸ ਆਫਿਸ 'ਤੇ ਧਮਾਲ ਪਾਉਣ ਲਈ ਤਿਆਰ ਹਨ। ਇਹ ਫ਼ਿਲਮ ਡਿਜ਼ਨੀ ਪਲੱਸ ਹੌਟਸਟਾਰ 'ਤੇ ਰਿਲੀਜ਼ ਹੋਣ ਜਾ ਰਹੀ ਹੈ।
Image Source :Youtube
ਹੋਰ ਪੜ੍ਹੋ: ਸ਼ਹਿਨਾਜ਼ ਦੇ ਲਈ ਬੇਹੱਦ ਸੁਪੋਰਟਿਵ ਸਨ ਸਿਧਾਰਥ, ਮੌਤ ਤੋਂ ਕੁਝ ਦਿਨ ਪਹਿਲਾਂ ਹੀ ਸ਼ਹਿਨਾਜ਼ ਨੂੰ ਇੰਝ ਕੀਤਾ ਸੀ ਸੁਪੋਰਟ
ਕੀ ਹੈ ਫ਼ਿਲਮ ਦੀ ਕਹਾਣੀ
ਫ਼ਿਲਮ ਬਬਲੀ ਬਾਊਂਸਰ ਦੀ ਕਹਾਣੀ ਦੀ ਗੱਲ ਕਰੀਏ ਤਾਂ ਇਹ ਫ਼ਿਲਮਦਿੱਲੀ ਦੇ ਨੇੜਲੇ ਪਿੰਡ ਫਤਿਹਪੁਰ ਬੇਰੀ ਦੀ ਹੈ। ਬਬਲੀ ਦੇ ਪਿਤਾ ਦਾ ਕਿਰਦਾਰ ਨਿਭਾਅ ਰਹੇ ਅਦਾਕਾਰ ਸੌਰਭ ਸ਼ੁਕਲਾ ਸ਼ਾਨਦਾਰ ਹਰਿਆਣਵੀ ਬੋਲਦੇ ਨਜ਼ਰ ਆ ਰਹੇ ਹਨ। ਸੌਰਭ ਆਪਣੀ ਬੇਟੀ ਬਬਲੀ ਨੂੰ ਅਖਾੜੇ 'ਚ ਕਾਫੀ ਟ੍ਰੇਨਿੰਗ ਦਿੰਦਾ ਹੈ। ਇਧਰ ਬਬਲੀ ਦੀ ਮਾਂ ਉਸ ਦੇ ਵਿਆਹ ਨੂੰ ਲੈ ਕੇ ਚਿੰਤਤ ਹੈ, ਪਰ ਅੰਤ ਵਿੱਚ ਬਬਲੀ ਇੱਕ ਬਾਊਂਸਰ ਬਣ ਜਾਂਦੀ ਹੈ।