ਮਾਹਵਾਰੀ ਦੇ ਦੌਰਾਨ ਔਰਤਾਂ ਨੂੰ ਪੇਟ ਦਰਦ ਤੇ ਕਮਰ ਦਰਦ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਮਾੜੇ ਪ੍ਰਭਾਵਾਂ ਦੇ ਡਰ ਕਾਰਨ ਔਰਤਾਂ ਬਜ਼ਾਰ ਵਿੱਚ ਉਪਲਬਧ ਦਰਦ ਵਾਲੀਆਂ ਦਵਾਈਆਂ ਲੈਣ ਤੋਂ ਵੀ ਬਚਾਦੀਆਂ ਹਨ। ਮਾਹਵਾਰੀ ਦੇ ਦਰਦ ਨੂੰ ਘੱਟ ਕਰਨ ਲਈ ਘਰੇਲੂ ਉਪਾਅ ਵੀ ਮਦਦਗਾਰ ਹੁੰਦੇ ਹਨ।
ਮਹਿਲਾਵਾਂ ਇਹ ਘਰੇਲੂ ਉਪਾਅ ਕਰਕੇ ਮਾਹਵਾਰੀ ਦੇ ਦਰਦ ਤੋਂ ਛੁਟਕਾਰਾ ਪਾ ਸਕਦੀਆਂ ਹਨ। ਇਹ ਉਪਾਅ ਟੀਨਏਜ਼ ਕੁੜੀਆਂ ਜਿਨ੍ਹਾਂ ਨੂੰ ਮਾਹਵਾਰੀ ਦੀ ਸ਼ੁਰੂਆਤ ਹੋਈ ਹੈ, ਉਨ੍ਹਾਂ ਲਈ ਵੀ ਮਦਦਗਾਰ ਹੁੰਦੇ ਹਨ ਤੇ ਇਸ ਨਾਲ ਸਰੀਰ ਉੱਤੇ ਕਿਸੇ ਵੀ ਤਰ੍ਹਾਂ ਦਾ ਮਾੜਾ ਪ੍ਰਭਾਵ ਨਹੀਂ ਪੈਂਦਾ।
Image Source- Google
ਮਾਹਵਾਰੀ ਇੱਕ ਅਜਿਹਾ ਸਰੀਰਕ ਚੱਕਰ ਹੈ, ਜਦੋਂ ਇਸ ਦੀ ਪ੍ਰਕੀਰਿਆ ਦੇ ਦੌਰਾਨ ਔਰਤਾਂ ਨੂੰ ਪੇਟ ਦਰਦ, ਮੂਡ ਸਵਿੰਗ ਹੋਣਾ, ਚਿੜਚਿੜਾਪਨ ਹੋਣ ਵਰਗੀਆਂ ਕਈ ਮੁਸ਼ਕਿਲਾਂ ਦਾ ਸਾਮਹਣਾ ਕਰਨਾ ਪੈਂਦਾ ਹੈ। ਜੇਕਰ ਮਾਹਵਾਰੀ ਸਹੀ ਸਮੇਂ ਉੱਤੇ ਜਾਂ ਸਹੀ ਢੰਗ ਨਾਲ ਨਾ ਹੋਵੇ ਤਾਂ ਇਸ ਦਾ ਮਹਿਲਾਵਾਂ ਦੀ ਸਿਹਤ ਉੱਤੇ ਮਾੜਾ ਅਸਰ ਪੈਂਦਾ ਹੈ। ਇਸ ਦੇ ਨਿਯਮਤ ਨਾਂ ਹੋਣ ਕਾਰਨ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਖ਼ਤਰਾ ਰਹਿੰਦਾ ਹੈ।
ਹੋਰ ਪੜ੍ਹੋ : ਗੰਨੇ ਦਾ ਰਸ ਸਿਹਤ ਲਈ ਹੁੰਦਾ ਹੈ ਬਹੁਤ ਹੀ ਲਾਭਦਾਇਕ, ਫਾਇਦੇ ਜਾਣ ਕੇ ਤੁਸੀਂ ਵੀ ਰਹਿ ਜਾਓਗੇ ਹੈਰਾਨ
ਮਾਹਵਾਰੀ ਯਾਨੀ ਕਿ ਪੀਰੀਅਡਸ ਦਾ ਦਰਦ ਹਰ ਔਰਤ ਲਈ ਵੱਖਰਾ ਹੁੰਦਾ ਹੈ। ਪੀਰੀਅਡਸ ਵਿੱਚ ਨਾਂ ਮਹਿਜ਼ ਪੇਟ ਵਿੱਚ ਦਰਦ ਹੁੰਦਾ ਹੈ, ਬਲਕਿ ਲੱਤਾਂ ਤੇ ਪਿੱਠ ਵਿੱਚ ਵੀ ਦਰਦ ਮਹਿਸੂਸ ਹੁੰਦਾ ਹੈ, ਪਰ ਕਈ ਵਾਰ ਇਹ ਦਰਦ ਇੰਨਾ ਕੁ ਵੱਧ ਜਾਂਦਾ ਹੈ ਕਿ ਇਸ ਨੂੰ ਸਹਿਣਾ ਔਖਾ ਹੋ ਜਾਂਦਾ ਹੈ।
Image Source- Google
ਗਰਮ ਪਾਣੀ ਦਾ ਸੇਕ
ਮਾਹਵਾਰੀ ਦੇ ਦੌਰਾਨ ਪੀਠ ਤੇ ਢਿੱਡ ਦੇ ਨੀਚਲੇ ਹਿੱਸੇ ਵਿੱਚ ਗਰਮ ਪਾਣੀ ਨਾਲ ਸੇਕ ਲੈਣ ਨਾਲ ਦਰਦ ਤੋਂ ਰਾਹਤ ਮਿਲਦੀ ਹੈ। ਇਸ ਦੇ ਲਈ ਤੁਸੀਂ ਗਰਮ ਪਾਣੀ ਦੀ ਥੈਲੀ ਜਾਂ ਹੀਟਿੰਗ ਪੈਡ ਦਾ ਇਸਤੇਮਾਲ ਕਰ ਸਕਦੇ ਹੋ।
Image Source- Google
ਹਲਦੀ ਵਾਲਾ ਦੁੱਧ
ਹਲਦੀ ਵਿੱਚ ਕਈ ਚਿਕਤਸਕ ਗੁਣ ਪਾਏ ਜਾਂਦੇ ਹਨ। ਮਾਹਵਾਰੀ ਦੇ ਦੌਰਾਨ ਦਰਦ ਤੋਂ ਰਾਹਤ ਪਾਉਣ ਲਈ ਇੱਕ ਗਿਲਾਸ ਦੁੱਧ ਵਿੱਚ ਅੱਧਾ ਕੁ ਚਮਚਾ ਹਲਦੀ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਗਰਮ ਕਰ ਲਓ। ਹਲਦੀ ਵਾਲਾ ਦੁੱਧ ਮਾਹਵਾਰੀ ਦੇ ਦਰਦ ਤੋਂ ਰਾਹਤ ਦਿੰਦਾ ਹੈ ਤੇ ਅਨਿਯਮਿਤ ਮਾਹਵਾਰੀ ਨੂੰ ਠੀਕ ਕਰਨ ਵਿੱਚ ਮਦਦਗਾਰ ਹੁੰਦਾ ਹੈ। ਇਸ ਨਾਲ ਮਾਸਪੇਸ਼ੀਆਂ ਦੇ ਦਰਦ ਤੋਂ ਵੀ ਰਾਹਤ ਮਿਲਦੀ ਹੈ।
Image Source- Google
ਅਜਵਾਇਣ ਦਾ ਸੇਵਨ
ਅਕਸਰ, ਪੀਰੀਅਡਸ ਦੌਰਾਨ ਔਰਤਾਂ ਵਿੱਚ ਹਾਈਡ੍ਰੋਕਲੋਰਿਕ ਸਮੱਸਿਆਵਾਂ ਵਧਦੀਆਂ ਹਨ। ਇਸ ਕਾਰਨ ਪੇਟ ਵਿੱਚ ਦਰਦ ਹੁੰਦਾ ਹੈ। ਇਸ ਤੋਂ ਰਾਹਤ ਪਾਉਂਣ ਲਈ ਅਜਵਾਇਣ ਦਾ ਸੇਵਨ ਕਰਨਾ ਬਹੁਤ ਲਾਭਦਾਇਕ ਹੈ। ਅੱਧਾ ਚਮਚ ਅਜਵਾਇਣ ਅਤੇ ਅੱਧਾ ਚਮਚ ਨਮਕ ਮਿਲਾ ਕੇ ਕੋਸੇ ਪਾਣੀ ਨਾਲ ਲੈਣ 'ਤੇ ਦਰਦ ਤੋਂ ਤੁਰੰਤ ਰਾਹਤ ਮਿਲ ਸਕਦੀ ਹੈ। ਇਸ ਤੋਂ ਇਲਾਵਾ,ਗਾਜਰ ਅਤੇ ਖੀਰੇ ਦੇ ਨਾਲ ਅਜਵਾਇਣ ਨੂੰ ਮਿਲਾ ਕੇ ਜੂਸ ਬਣਾ ਕੇ ਪਿਓ ਪੀਣ ਨਾਲ ਵੀ ਦਰਦ ਨਹੀਂ ਹੁੰਦਾ।
ਹੋਰ ਪੜ੍ਹੋ : ਜ਼ਰੂਰਤ ਤੋਂ ਜ਼ਿਆਦਾ ਕੌਫੀ ਦਾ ਸੇਵਨ ਹੋ ਸਕਦਾ ਹੈ ਨੁਕਸਾਨ ਦਾਇਕ, ਹੋ ਸਕਦੀਆਂ ਹਨ ਕਈ ਸਮੱਸਿਆਵਾਂ
Image Source- Google
ਅਦਰਕ ਦਾ ਸੇਵਨ
ਅਦਰਕ ਇੱਕ ਕਾਰਗਰ ਉਪਾਅ ਹੈ। ਪੀਰੀਅਡ ਦੇ ਦੌਰਾਨ ਅਦਰਕ ਦਾ ਸੇਵਨ ਕਰਨ ਨਾਲ ਵੀ ਤੁਰੰਤ ਰਾਹਤ ਮਿਲਦੀ ਹੈ। ਅਦਰਕ ਦੇ ਬਰੀਕ ਕੱਟੇ ਹੋਏ ਟੁਕੜਿਆਂ ਨੂੰ ਇੱਕ ਕੱਪ ਪਾਣੀ ਵਿੱਚ ਉਬਾਲੋ, ਜੇ ਚਾਹੋ ਤਾਂ ਸਵਾਦ ਮੁਤਾਬਕ ਚੀਨੀ ਪਾ ਕੇ ਤੁਸੀਂ ਇਸ ਨੂੰ ਚਾਹ ਵਾਂਗ ਪੀ ਸਕਦੇ ਹੋ। ਭੋਜਨ ਤੋਂ ਬਾਅਦ ਦਿਨ ਵਿੱਚ ਤਿੰਨ ਵਾਰ ਇਸ ਨੂੰ ਪੀਓ, ਇਸ ਨਾਲ ਵੀ ਦਰਦ ਤੋਂ ਤੁਰੰਤ ਆਰਾਮ ਮਿਲਦਾ ਹੈ।
Image Source- Google
ਦੁੱਧ ਨਾਲ ਬਣੇ ਪਦਾਰਥਾਂ ਦੀ ਵਰਤੋਂ
ਅਕਸਰ ਪੀਰੀਅਡਸ ਦੇ ਦੌਰਾਨ ਮਹਿਲਾਵਾਂ ਖਾਣਾ ਘੱਟ ਕਰ ਦਿੰਦੀਆਂ ਹਨ,ਪਰ ਜੇਕਰ ਉਹ ਇਸ ਦੌਰਾਨ ਆਪਣੀ ਖੁਰਾਕ ਵਿੱਚ ਤਬਦੀਲੀ ਲਿਆਉਣ ਤਾਂ ਉਹ ਦਰਦ ਤੋਂ ਰਾਹਤ ਪਾ ਸਕਦੀਆਂ ਹਨ। ਇਸ ਦੇ ਲਈ ਖਾਣੇ ਵਿੱਚ ਦੁੱਧ, ਘਿਓ ਤੇ ਦੁੱਧ ਤੋਂ ਬਣੇ ਹੋਰਨਾਂ ਪਦਾਰਥ ਜਿਵੇਂ ਪਨੀਰ, ਦਹੀਂ ਆਦਿ ਖਾਣਾ ਚਾਹੀਦਾ ਹੈ। ਕਿਉਂਕਿ ਸਰੀਰ ਵਿੱਚ ਕੈਲਸ਼ੀਅਮ ਦੀ ਕਮੀ ਹੋਣ ਨਾਲ ਮਾਹਵਾਰੀ ਸਬੰਧੀ ਵਧੇਰੇ ਸਮੱਸਿਆਵਾਂ ਹੁੰਦੀਆਂ ਹਨ। ਅਜਿਹੇ ਵਿੱਚ ਦੁੱਧ ਅਤੇ ਡੇਅਰੀ ਉਤਪਾਦ ਔਰਤਾਂ ਲਈ ਬਹੁਤ ਮਹੱਤਵਪੂਰਨ ਹੁੰਦੇ ਹਨ ਕਿਉਂਕਿ ਇਸ ਵਿੱਚ ਕੈਲਸ਼ੀਅਮ ਪਾਇਆ ਜਾਂਦਾ ਹੈ।
Image Source- Google
ਤੁਲਸੀ ਦੇ ਪੱਤਿਆਂ ਦੀ ਵਰਤੋਂ
ਤੁਲਸੀ ਇੱਕ ਸ਼ਾਨਦਾਰ ਕੁਦਰਤੀ ਪੇਨ ਕਿਲਰ ਹੈ। ਇਸ ਦੀ ਵਰਤੋਂ ਪੀਰੀਅਡ ਦੇ ਦਰਦ ਵਿੱਚ ਕੀਤੀ ਜਾ ਸਕਦੀ ਹੈ। ਇਸ ਵਿੱਚ ਮੌਜੂਦ ਕੈਫੀਇਕ ਐਸਿਡ ਦਰਦ ਵਿੱਚ ਰਾਹਤ ਦਿੰਦਾ ਹੈ। ਅਜਿਹੀ ਸਥਿਤੀ ਵਿੱਚ, ਦਰਦ ਦੇ ਸਮੇਂ ਚਾਹ ਵਿੱਚ ਤੁਲਸੀ ਦੇ ਪੱਤੇ ਮਿਲਾ ਕੇ ਪੀਣ ਨਾਲ ਵੀ ਰਾਹਤ ਮਿਲਦੀ ਹੈ। ਜੇ ਤੁਹਾਨੂੰ ਜ਼ਿਆਦਾ ਮੁਸ਼ਕਿਲ ਹੁੰਦੀ ਹੈ ਤਾਂ ਤੁਲਸੀ ਦੇ 7-8 ਪੱਤੇ ਅੱਧੇ ਕੱਪ ਪਾਣੀ ਵਿੱਚ ਉਬਾਲੋ ਅਤੇ ਛਾਣ ਕੇ ਉਸ ਨੂੰ ਪੀ ਲਵੋਂ।
Image Source- Google
ਪਪੀਤੇ ਦਾ ਸੇਵਨ
ਜਿਨ੍ਹਾਂ ਮਹਿਲਾਵਾਂ ਨੂੰ ਸਹੀ ਢੰਗ ਨਾਲ ਜਾਂ ਨਿਯਮਤ ਤੌਰ ਉੱਤੇ ਪੀਰੀਅਡਸ ਨਹੀਂ ਹੁੰਦੇ, ਉਨ੍ਹਾਂ ਨੂੰ ਪੀਰੀਅਡਸ ਦੌਰਾਨ ਪਪੀਤੇ ਦਾ ਸੇਵਨ ਕਰਨਾ ਚਾਹੀਦਾ ਹੈ। ਪਪੀਤੇ ਦੇ ਸੇਵਨ ਨਾਲ ਖੂਨ ਦਾ ਵਹਾਅ ਸਹੀ ਢੰਗ ਨਾਲ ਹੁੰਦਾ ਹੈ ਤੇ ਸਰੀਰ ਦੇ ਅੰਦਰੂਨੀ ਹਿੱਸੇ ਨੂੰ ਡੀਟੌਕਸ ਕਰਨ ਦਾ ਵੀ ਕੰਮ ਕਰਦਾ ਹੈ।
ਇਹ ਘਰੇਲੂ ਉਪਾਅ ਨਾਲ ਤੁਸੀਂ ਪੀਰੀਅਡਸ ਦੌਰਾਨ ਹੋਣ ਵਾਲੇ ਦਰਦ ਤੋਂ ਰਾਹਤ ਪਾ ਸਕਦੇ ਹੋ। ਇਸ ਤੋਂ ਇਲਾਵਾ ਇਹ ਸਰੀਰ ਨੂੰ ਸਿਹਤਮੰਦ ਰੱਖਣ ਲਈ ਵੀ ਮਦਦਗਾਰ ਹੁੰਦੇ ਹਨ।