ਤੈਮੂਰ ਅਲੀ ਖ਼ਾਨ ਨੇ ਜਿੱਤੀ Yellow Belt, ਸੈਫ ਅਲੀ ਖ਼ਾਨ ਅਤੇ ਕਰੀਨਾ ਕਪੂਰ ਖ਼ਾਨ ਦਾ ਵਧਾਇਆ ਮਾਣ

By  Lajwinder kaur May 10th 2022 10:25 AM

ਇੰਡਸਟਰੀ 'ਚ ਅਜਿਹੇ ਕੁਝ ਸਟਾਰ ਕਿਡਸ ਹਨ ਜੋ ਸੋਸ਼ਲ ਮੀਡੀਆ 'ਤੇ ਰਾਜ ਕਰਦੇ ਹਨ ਅਤੇ ਕਰੀਨਾ ਕਪੂਰ ਅਤੇ ਸੈਫ ਅਲੀ ਖਾਨ ਦਾ ਚਹੇਤਾ ਤੈਮੂਰ ਇਸ ਸੂਚੀ 'ਚ ਸਭ ਤੋਂ ਉੱਪਰ ਹੈ। ਤੈਮੂਰ ਜਦੋਂ ਵੀ ਸਕੂਲ ਜਾਂ ਖੇਡਣ ਲਈ ਘਰੋਂ ਨਿਕਲਦਾ ਹੈ, ਉਹ ਹਮੇਸ਼ਾ ਸੁਰਖੀਆਂ 'ਚ ਰਹਿੰਦਾ ਹੈ। ਇਸ ਦੇ ਨਾਲ ਹੀ ਹੁਣ 5 ਸਾਲ ਦੇ ਛੋਟੇ ਤੈਮੂਰ ਨੇ ਅਜਿਹਾ ਕਰ ਦਿਖਾਇਆ ਹੈ ਕਿ ਮੰਮੀ-ਡੈਡੀ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਹੈ।

kareena saif and taimur

ਹੋਰ ਪੜ੍ਹੋ  : ਇੱਕ ਹੋਰ ਪੰਜਾਬੀ ਫ਼ਿਲਮ ਦਾ ਹੋਇਆ ਐਲਾਨ, ‘ਗੱਡੀ ਜਾਂਦੀ ਏ ਛਲਾਂਗਾਂ ਮਾਰਦੀ’ ਫ਼ਿਲਮ ‘ਚ ਨਜ਼ਰ ਆਉਣਗੇ ਐਮੀ ਵਿਰਕ ਤੇ ਬਿੰਨੂ ਢਿੱਲੋਂ

ਨੰਨ੍ਹਾ ਤੈਮੂਰ ਕਦੇ ਪੇਂਟਿੰਗ ਕਰਦਾ ਹੈ ਅਤੇ ਕਦੇ ਬੇਕਿੰਗ ਕਰਦਾ ਨਜ਼ਰ ਆਉਂਦਾ ਰਹਿੰਦਾ ਹੈ। ਇਸ ਦੇ ਨਾਲ ਹੀ ਤੈਮੂਰ ਨੇ ਸਾਬਿਤ ਕਰ ਦਿੱਤਾ ਹੈ ਕਿ ਉਹ ਤਾਈਕਵਾਂਡੋ ਵਿੱਚ ਕਿਸੇ ਤੋਂ ਘੱਟ ਨਹੀਂ ਹੈ। ਮੀਡੀਆ ਰਿਪੋਰਟਾਂ ਮੁਤਾਬਕ ਤੈਮੂਰ ਨੇ ਹਾਲ ਹੀ 'ਚ ਤਾਈਕਵਾਂਡੋ 'ਚ ਯੈਲੋ ਬੈਲਟ ਪਾਈ ਹੈ। ਇਸ ਲਈ ਖਾਸ ਮੌਕੇ 'ਤੇ ਸੈਫ ਅਤੇ ਕਰੀਨਾ ਦੋਵੇਂ ਪਿਆਰੇ ਤੈਮੂਰ ਦੇ ਨਾਲ ਟ੍ਰੇਨਿੰਗ ਸੈਂਟਰ ਪਹੁੰਚੇ। ਤੈਮੂਰ ਇਸ ਦੌਰਾਨ ਤਾਈਕਵਾਂਡੋ ਡਰੈੱਸ 'ਚ ਨਜ਼ਰ ਆਏ।

taimur ali khan

ਇਸ ਦੌਰਾਨ ਕਰੀਨਾ ਕਪੂਰ ਹਲਕੇ ਨੀਲੇ ਰੰਗ ਦੀ ਜੀਨਸ ਅਤੇ ਗੂੜ੍ਹੇ ਨੀਲੇ ਰੰਗ ਦੀ ਕਮੀਜ਼ ਵਿੱਚ ਨਜ਼ਰ ਆਈ। ਉਸਨੇ ਕਾਲੇ ਚਸ਼ਮੇ ਅਤੇ ਸਟਾਈਲਿਸ਼ ਬੇਲੀ ਨਾਲ ਆਪਣੀ ਦਿੱਖ ਨੂੰ ਪੂਰਾ ਕੀਤਾ ਅਤੇ ਉਹ ਬਹੁਤ ਖੂਬਸੂਰਤ ਲੱਗ ਰਹੀ ਸੀ। ਉਨ੍ਹਾਂ ਦੀ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਛਾਈ ਹੋਈ ਹੈ। ਇਸ ਦੇ ਨਾਲ ਹੀ ਸੈਫ ਅਲੀ ਖਾਨ ਨੂੰ ਵੀ ਕਰੀਨਾ ਦੇ ਨਾਲ ਸਟਾਈਲਿਸ਼ ਅੰਦਾਜ਼ 'ਚ ਦੇਖਿਆ ਗਿਆ ।

mother's day kareena kapoor khan shared cute pic with her sons

ਦੂਜੇ ਪਾਸੇ ਇੱਕ ਦਿਨ ਪਹਿਲਾਂ ਹੀ ਕਰੀਨਾ ਕਪੂਰ ਨੇ ਮਦਰਜ਼ ਡੇ ਦੇ ਖਾਸ ਮੌਕੇ 'ਤੇ ਤੈਮੂਰ ਅਤੇ ਜੇਹ ਦੋਵਾਂ ਨਾਲ ਇਕ ਖਾਸ ਤਸਵੀਰ ਸ਼ੇਅਰ ਕੀਤੀ ਸੀ। ਇਹ ਆਪਣੇ ਬੱਚਿਆਂ ਦੇ ਨਾਲ ਪੂਲ 'ਚ ਨਜ਼ਰ ਆਈ ਕਰੀਨਾ ਦੀ ਇਹ ਤਸਵੀਰ ਸੋਸ਼ਲ ਮੀਡੀਆ 'ਤੇ ਵੀ ਛਾਈ ਹੋਈ ਸੀ। ਕਰੀਨਾ ਕਪੂਰ ਖ਼ਾਨ ਜੋ ਕਿ ਬਹੁਤ ਜਲਦ ਆਮਿਰ ਖ਼ਾਨ ਦੇ ਨਾਲ ਫ਼ਿਲਮ ਲਾਲ ਸਿੰਘ ਚੱਢਾ ‘ਚ ਨਜ਼ਰ ਆਵੇਗੀ।

ਹੋਰ ਪੜ੍ਹੋ  : ਮਿਸ ਯੂਨੀਵਰਸ ਹਰਨਾਜ਼ ਸੰਧੂ ਦੀ ਪਹਿਲੀ ਪੰਜਾਬੀ ਫ਼ਿਲਮ ‘ਬਾਈ ਜੀ ਕੁੱਟਣਗੇ’ ਦੀ ਰਿਲੀਜ਼ ਡੇਟ 'ਚ ਹੋਇਆ ਬਦਲਾਅ, ਜਾਣੋ ਹੁਣ ਕਿਸ ਦਿਨ ਹੋਵੇਗੀ ਫ਼ਿਲਮ

 

 

View this post on Instagram

 

A post shared by Viral Bhayani (@viralbhayani)

Related Post