ਤੈਮੂਰ ਅਲੀ ਖ਼ਾਨ ਨੂੰ ਪਸੰਦ ਆਈ ਪਿੰਡ ਦੀ ਆਬੋ ਹਵਾ, ਗਾਵਾਂ ਨਾਲ ਅੰਨਦ ਮਾਣਦੇ ਆਏ ਨਜ਼ਰ, ਵੇਖੋ ਵਾਇਰਲ ਵੀਡੀਓ
ਬਾਲੀਵੁੱਡ ਦੇ ਫੇਮਸ ਕਿਡ ਤੈਮੂਰ ਅਲੀ ਖ਼ਾਨ ਜਿਹੜੇ ਆਪਣੀ ਕਿਊਟ ਅਦਾਵਾਂ ਕਰਕੇ ਸਭ ਦੇ ਹਰਮਨ ਪਿਆਰੇ ਬਣੇ ਹੋਏ ਹਨ। ਹਾਲ ਹੀ ‘ਚ ਸੈਫ਼ ਅਲੀ ਖ਼ਾਨ ਆਪਣੇ ਜੱਦੀ ਪਿੰਡ ਪਟੌਦੀ ਗਏ ਹੋਏ ਸਨ। ਸੈਫ਼ ਅਲੀ ਖ਼ਾਨ ਆਪਣੇ ਪੂਰੇ ਪਰਿਵਾਰ ਦੇ ਨਾਲ ਪਿੰਡ ਪਟੌਦੀ ਛੁੱਟੀਆਂ ਦਾ ਅਨੰਦ ਲੈਣ ਗਏ ਸਨ। ਜਿਸ ਦੇ ਚੱਲਦੇ ਉਹਨਾਂ ਦੀਆਂ ਕਈ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀਆਂ ਹਨ। ਹਾਲ ਹੀ ‘ਚ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ, ਜਿਸ ‘ਚ ਤੈਮੂਰ ਅਲੀ ਖ਼ਾਨ ਗਾਵਾਂ ਦੇ ਨਾਲ ਮਸਤੀ ਕਰਦੇ ਦਿਖਾਈ ਦੇ ਰਹੇ ਹਨ। ਇਸ ਤੋਂ ਇਲਾਵਾ ਤੈਮੂਰ ਨੇ ਗਾਵਾਂ ਨੂੰ ਚਾਰਾ ਵੀ ਖਵਾਇਆ। ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਤੈਮੂਰ ਦੇ ਨਾਲ ਸੈਫ਼ ਅਲੀ ਖ਼ਾਨ ਤੇ ਕਰੀਨਾ ਕਪੂਰ ਵੀ ਨਜ਼ਰ ਆ ਰਹੇ ਹਨ। ਤੈਮੂਰ ਦਾ ਇਹ ਕਿਊਟ ਸੁਭਾਅ ਲੋਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ।
View this post on Instagram
Our Prince is so happy in his hometown. #taimuralikhan
ਹੋਰ ਵੇਖੋ:ਜੈਪੁਰ ਦੀਆਂ ਸੜਕਾਂ ‘ਤੇ ਸੁਨੰਦਾ ਸ਼ਰਮਾ ਨੇ ਚੜ੍ਹਾਈਆਂ ਗੁੱਡੀਆਂ, ਵੀਡੀਓ ਹੋਈ ਵਾਇਰਲ
ਇਸ ਤੋਂ ਪਹਿਲਾਂ ਸੈਫ਼ ਅਲੀ ਖ਼ਾਨ ਨੇ ਤੈਮੂਰ ਅਲੀ ਖ਼ਾਨ ਨੂੰ ਆਪਣੇ ਮੋਢਿਆਂ ਉੱਤੇ ਚੁੱਕ ਪਿੰਡ ਪਟੌਦੀ ਘੁੰਮਾਉਂਦਿਆਂ ਦੀ ਵੀਡੀਓ ਵੀ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋਈ ਸੀ। ਪਿੰਡ ਦੇ ਲੋਕਾਂ ਨੇ ਇਹ ਸਾਰੇ ਪਲ ਆਪਣੇ-ਆਪਣੇ ਮੋਬਾਇਲ ਫੋਨਾਂ ਦੇ ਕੈਮਰਿਆਂ ‘ਚ ਕੈਦ ਕਰ ਲਏ ਹਨ। ਇਹਨਾਂ ਵੀਡੀਓਜ਼ ਨੂੰ ਵਾਇਰਲ ਭਯਾਨੀ ਨੇ ਆਪਣੇ ਇੰਸਟਾਗ੍ਰਾਮ ਉੱਤੇ ਸ਼ੇਅਰ ਕੀਤਾ ਹੈ। ਇਹਨਾਂ ਵੀਡੀਓਜ਼ ‘ਚ ਸੈਫ਼ ਅਲੀ ਖ਼ਾਨ ਤੇ ਕਰੀਨਾ ਕਪੂਰ ਕੈਜੁਅਲ ਲੁਕ ‘ਚ ਨਜ਼ਰ ਆ ਰਹੇ ਹਨ।