'ਤਾਰੇ ਜ਼ਮੀਨ ਪਰ' ਵਾਲਾ ਇਹ ਬਾਲ ਕਲਾਕਾਰ, ਹੁਣ ਇਸ ਤਰ੍ਹਾਂ ਦਿਖਾਈ ਦਿੰਦਾ ਹੈ, ਦੇਖੋ ਤਸਵੀਰਾਂ   

By  Rupinder Kaler March 9th 2019 11:42 AM -- Updated: March 9th 2019 11:45 AM

ਆਮਿਰ ਖ਼ਾਨ ਦੇ ਨਿਰਦੇਸ਼ਨ ਵਿੱਚ ਬਣੀ ਫ਼ਿਲਮ 'ਤਾਰੇ ਜ਼ਮੀਨ ਪਰ' 2007 ਵਿੱਚ ਰਿਲੀਜ਼ ਹੋਈ ਸੀ ਤੇ ਇਸ ਫ਼ਿਲਮ ਨੂੰ ਕੌਮੀ ਅਵਾਰਡ ਵੀ ਮਿਲਿਆ ਸੀ । ਭਾਵੇਂ ਇਸ ਫ਼ਿਲਮ ਵਿੱਚ ਵੱਡਾ ਚਿਹਰਾ ਆਮਿਰ ਖ਼ਾਨ ਸੀ, ਪਰ ਇਸ ਫ਼ਿਲਮ ਦੇ ਬਾਲ ਕਲਾਕਾਰ ਦਰਸ਼ੀਲ ਸਫਾਰੀ ਨੂੰ ਦਰਸ਼ਕ ਅੱਜ ਵੀ ਯਾਦ ਕਰਦੇ ਹਨ । ਇਸ ਫ਼ਿਲਮ ਵਿੱਚ ਦਰਸ਼ੀਲ ਸਫਾਰੀ ਨੇ 9 ਸਾਲ ਦੇ ਉਸ ਬੱਚੇ ਦਾ ਰੋਲ ਨਿਭਾਇਆ ਸੀ ਜਿਹੜਾ ਕਿਸੇ ਦਿਮਾਗੀ ਬਿਮਾਰੀ ਦਾ ਸ਼ਿਕਾਰ ਹੁੰਦਾ ਹੈ । ਇਸ ਬਿਮਾਰੀ ਕਰਕੇ ਬੱਚੇ ਦਾ ਪੂਰਾ ਪਰਿਵਾਰ ਕਈ ਮੁਸੀਬਤਾਂ ਦਾ ਸਾਹਮਣਾ ਕਰਦਾ ਹੈ ।

https://www.youtube.com/watch?v=r--cSSZ-PFk

ਇਸ ਫ਼ਿਲਮ ਵਿੱਚ ਆਮਿਰ ਖ਼ਾਨ ਦੇ ਹੋਣ ਦੇ ਬਾਵਜ਼ੂਦ ਦਰਸ਼ੀਲ ਪੂਰੀ ਫ਼ਿਲਮ ਵਿੱਚ ਛਾਏ ਰਹੇ ਸਨ । ਇਸ ਫ਼ਿਲਮ ਕਰਕੇ ਦਰਸ਼ੀਲ ਬਾਲੀਵੁੱਡ ਦਾ ਜਾਣਿਆ ਪਹਿਚਾਣਿਆ ਚਿਹਰਾ ਬਣ ਗਿਆ ਸੀ । ਦਰਸ਼ੀਲ ਨੂੰ ਉਹਨਾਂ ਦੀ ਅਦਾਕਾਰੀ ਕਰਕੇ ਫ਼ਿਲਮ-ਫੇਅਰ ਅਵਾਰਡ ਨਾਲ ਵੀ ਨਿਵਾਜਿਆ ਗਿਆ ਸੀ ।

darsheel-safari darsheel-safari

ਇਸ ਫ਼ਿਲਮ ਤੋਂ ਬਾਅਦ ਦਰਸ਼ੀਲ ਬਾਲੀਵੁੱਡ ਦੀਆਂ ਹੋਰ ਵੀ ਕਈ ਫ਼ਿਲਮਾਂ ਵਿੱਚ ਦਿੱਖਾਈ ਦਿੱਤੇ ਸਨ । ਇਸ ਤੋਂ ਇਲਾਵਾ ਉਹ ਕਈ ਟੀਵੀ ਪ੍ਰੋਗਰਾਮਾਂ ਵਿੱਚ ਵੀ ਨਜ਼ਰ ਆ ਚੁੱਕੇ ਹਨ । ਇਹ ਬਾਲ ਕਲਾਕਾਰ ਅੱਜ ਜਵਾਨ ਹੋ ਗਿਆ ਹੈ ।

darsheel-safari darsheel-safari

9 ਮਾਰਚ 1997 ਵਿੱਚ ਮੁੰਬਈ ਵਿੱਚ ਜਨਮ ਲੈਣ ਵਾਲਾ ਇਹ ਕਲਾਕਾਰ ਆਪਣਾ 22ਵਾਂ ਜਨਮ ਦਿਨ ਮਨਾ ਰਿਹਾ ਹੈ । ਦਰਸ਼ੀਲ ਦੇ ਪਿਤਾ ਵੀ ਅਦਾਕਾਰੀ ਨਾਲ ਜੁੜੇ ਹੋਏ ਹਨ ਇਸੇ ਲਈ ਉਹਨਾਂ ਨੂੰ ਤਾਰੇ ਜ਼ਮੀਨ ਪਰ ਫ਼ਿਲਮ ਵਿੱਚ ਬਰੇਕ ਮਿਲਿਆ ਸੀ ।

darsheel-safari darsheel-safari

ਦਰਸ਼ੀਲ ਨੇ ਆਪਣੇ ਸਕੂਲ ਦੀ ਪੜਾਈ ਪੂਰੀ ਕਰ ਲਈ ਹੈ ਤੇ ਉਹ ਹੁਣ ਪੂਰੀ ਤਰ੍ਹਾਂ ਅਦਾਕਾਰੀ ਨਾਲ ਜੁੜ ਗਿਆ ਹੈ । ਅਦਾਕਾਰੀ ਵਿੱਚ ਹੋਰ ਮਾਹਿਰ ਬਣਨ ਲਈ ਦਰਸ਼ੀਲ ਥਿਏਟਰ ਵੀ ਕਰ ਰਹੇ ਹਨ ।

Related Post