‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਦੇ ਅਦਾਕਾਰ ਸ਼ੈਲੇਸ਼ ਲੋਢਾ ਦਾ ਛਲਕਿਆ ਦਰਦ, ਕਿਹਾ ‘ਆਜ ਨਹੀਂ ਤੋ ਕੱਲ੍ਹ…’

By  Shaminder September 21st 2022 12:45 PM

‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ('Taarak Mehta Ka Ooltah Chashma' )ਸੀਰੀਅਲ ‘ਚ ਕਲਾਕਾਰਾਂ ਦਾ ਫੇਰਬਦਲ ਕੀਤਾ ਜਾ ਰਿਹਾ ਹੈ ।ਸ਼ੋਅ ‘ਚ ਕੀਤੇ ਫੇਰਬਦਲ ਦਾ ਕਾਰਨ ਕ੍ਰਿਏਟਿਵ ਟੀਮ ਦੇ ਨਾਲ ਕਲਾਕਾਰਾਂ ਦੀ ਅਣਬਣ ਦੱਸੀ ਜਾ ਰਹੀ ਹੈ । ਜਿਸ ਤੋਂ ਬਾਅਦ ਇਸ ਸ਼ੋਅ ‘ਚ ਹੁਣ ਤੱਕ ਕਈ ਕਲਾਕਾਰਾਂ ਨੂੰ ਬਦਲਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ । ਇਸ ਸ਼ੋਅ ਦਾ ਸਭ ਤੋਂ ਜ਼ਿਆਦਾ ਮਸ਼ਹੂਰ ਕਿਰਦਾਰ ਜਿਸਦਾ ਨਾਮ ਹੀ ਸ਼ੋਅ ਦੇ ਨਾਮ ਤੋਂ ਰੱਖਿਆ ਗਿਆ ਹੈ (Shailesh Lodha)ਅਸੀਂ ਗੱਲ ਕਰ ਰਹੇ ਹਾਂ ਸ਼ੈਲੇਸ਼ ਲੋਢਾ ਦੀ ।

Shailesh Lodha,, Image Source : Instagram

ਹੋਰ ਪੜ੍ਹੋ : ਨਹੀਂ ਰਹੇ ਰਾਜੂ ਸ੍ਰੀਵਾਸਤਵ, ਲੋਕਾਂ ਦੇ ਚਿਹਰੇ ‘ਤੇ ਹਾਸਾ ਲਿਆਉਣ ਵਾਲੇ ਕਾਮੇਡੀਅਨ ਦਾ ਹੋਇਆ ਦਿਹਾਂਤ

ਉਸ ਦੇ ਕਿਰਦਾਰ ਨੂੰ ਵੀ ਬਦਲਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ । ਕਿਉਂਕਿ ਉਨ੍ਹਾਂ ਨੇ ਇਸ ਸ਼ੋਅ ਤੋਂ ਖੁਦ ਨੂੰ ਵੱਖ ਕਰ ਲਿਆ ਹੈ । ਜਿਸ ਤੋਂ ਬਾਅਦ ਸ਼ੋਅ ‘ਚ ਉਨ੍ਹਾਂ ਦੀ ਕਮੀ ਨੂੰ ਪ੍ਰਸ਼ੰਸਕਾਂ ਦੇ ਵੱਲੋਂ ਮਿਸ ਕੀਤਾ ਜਾ ਰਿਹਾ ਹੈ । ਇਸੇ ਦੌਰਾਨ ਅਦਾਕਾਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟ ਸਾਂਝੀ ਕੀਤੀ ਹੈ ।

Shailesh Lodha- Image Source : Instagram

ਹੋਰ ਪੜ੍ਹੋ : ਵਿੱਕੀ ਕੌਸ਼ਲ ਦੇ ਨਾਲ ਰੋਮਾਂਟਿਕ ਹੋਈ ਕੈਟਰੀਨਾ ਕੈਫ, ਤਸਵੀਰ ਕੀਤੀ ਸਾਂਝੀ

ਇਸ ਪੋਸਟ ‘ਚ ਉਨ੍ਹਾਂ ਦਾ ਦਰਦ ਛਲਕਿਆ ਹੈ । ਪੋਸਟਰ ‘ਚ ਲਿਖਿਆ ਹੈ ‘ਸਰਲ ਵਿਅਕਤੀ ਦੇ ਨਾਲ ਕੀਤਾ ਗਿਆ ਛਲ ਤੁਹਾਡੀ ਬਰਬਾਦੀ ਦੇ ਸਾਰੇ ਦਵਾਰ ਖੋਲ੍ਹ ਦਿੰਦਾ ਹੈ, ਭਾਵੇਂ ਤੁਸੀਂ ਕਿੰਨੇ ਵੀ ਵੱਡੇ ਸ਼ਤਰੰਜ ਦੇ ਖਿਡਾਰੀ ਕਿਉਂ ਨਾ ਹੋਵੋ’।

Shailesh Lodha, Image Source : Instagram

ਇਸ ਪੋਸਟਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ‘ਅੱਜ ਨਹੀਂ ਤਾਂ ਕੱਲ੍ਹ …ਈਸ਼ਵਰ ਸਭ ਵੇਖਦਾ ਹੈ’ । ਜਿਸ ਤੋਂ ਉਨ੍ਹਾਂ ਦੇ ਫੈਨਸ ਅੰਦਾਜ਼ਾ ਲਗਾ ਰਹੇ ਹਨ ਕਿ ਸ਼ੈਲੇਸ਼ ਲੋਢਾ ਸ਼ੋਅ ‘ਚੋਂ ਨਿਕਲਣ ਤੋਂ ਬਾਅਦ ਕਾਫੀ ਦੁਖੀ ਹਨ । ਉਨ੍ਹਾਂ ਨੇ ਇੱਕ ਭਾਵੁਕ ਪੋਸਟਰ ਦੇ ਨਾਲ ਸ਼ੇਅਰ ਕੀਤਾ ਇਹ ਸ਼ੋਅ ਪਿਛਲੇ ਲੰਮੇ ਸਮੇਂ ਤੋਂ ਚੱਲ ਰਿਹਾ ਹੈ ।

 

View this post on Instagram

 

A post shared by Shailesh Lodha (@iamshaileshlodha)

Related Post