ਤਾਪਸੀ ਪੰਨੂ ਸਟਾਰਰ ਫਿਲਮ ਸ਼ਾਬਾਸ਼ ਮਿੱਠੂ ਦੀ ਨਵੀਂ ਰਿਲੀਜ਼ ਡੇਟ ਦਾ ਹੋਇਆ ਐਲਾਨ, ਜਾਣੋ ਕਦੋਂ ਰਿਲੀਜ਼ ਹੋਵੇਗੀ ਫਿਲਮ

ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਤਾਪਸੀ ਪੰਨੂ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ ਸ਼ਾਬਾਸ਼ ਮਿੱਠੂ ਨੂੰ ਲੈ ਕੇ ਸੁਰਖੀਆਂ ਵਿੱਚ ਹੈ। ਇਸ ਫਿਲਮ ਵਿੱਚ ਤਾਪਸੀ ਭਾਰਤੀ ਮਹਿਲਾ ਕ੍ਰਿਕਟਰ ਮਿਤਾਲੀ ਰਾਜ ਦੇ ਰੂਪ ਵਿੱਚ ਨਜ਼ਰ ਆਵੇਗੀ। ਤਾਪਸੀ ਦੇ ਫੈਨਜ਼ ਉਸ ਨੂੰ ਇੱਕ ਮਹਿਲਾ ਕ੍ਰਿਕਟਰ ਵਜੋਂ ਵੇਖਣ ਲਈ ਬਹੁਤ ਉਤਸ਼ਾਹਿਤ ਹਨ।
ਤਾਪਸੀ ਪੰਨੂ ਦੀ ਸਪੋਰਟ ਡਰਾਮਾ 'ਤੇ ਅਧਾਰਿਤ ਇਹ ਫਿਲਮ ਜਲਦ ਹੀ ਸਿਨੇਮਾ ਘਰਾਂ ਵਿੱਚ ਦਸਤਕ ਦੇਵੇਗੀ। ਤਾਪਸੀ 'ਸ਼ਾਬਾਸ਼ ਮਿੱਠੂ' ਵਿੱਚ ਮਿਤਾਲੀ ਰਾਜ ਦੇ ਰੂਪ ਵਿੱਚ ਭਾਰਤ ਦੀ ਮਹਿਲਾ ਟੀਮ ਦੀ ਸਫਲ ਕਪਤਾਨ ਦੀ ਕਹਾਣੀ ਨੂੰ ਪੇਸ਼ ਕਰੇਗੀ।
ਫਿਲਮ ਮੇਕਰਸ ਨੇ ਇਸ ਫਿਲਮ ਨੂੰ ਰਿਲੀਜ਼ ਕਰਨ ਲਈ ਅੰਤਿਮ ਤਰੀਕ ਦਾ ਐਲਾਨ ਕਰ ਦਿੱਤਾ ਹੈ। ਹੁਣ ਇਹ ਫਿਲਮ 15 ਜੁਲਾਈ 2022 ਨੂੰ ਸਿਨੇਮਾਘਰਾਂ ਦੇ ਵਿੱਚ ਰਿਲੀਜ਼ ਹੋਵੇਗੀ।
ਇਸ ਫਿਲਮ ਦੀ ਕਹਾਣੀ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਮਿਤਾਲੀ ਰਾਜ ਦੀ ਅਸਲ ਜ਼ਿੰਦਗੀ ਉੱਤੇ ਅਧਾਰਿਤ ਹੈ। ਇਸ ਫਿਲਮ ਦੇ ਵਿੱਚ ਆਦਾਕਾਰਾ ਤਾਪਸੀ ਪੰਨੂ ਮਿਤਾਲੀ ਦਾ ਕਿਰਦਾਰ ਅਦਾ ਕਰ ਰਹੀ ਹੈ। ਇਸ ਦੇ ਲਈ ਤਾਪਸੀ ਨੇ ਲਗਾਤਾਰ ਕਈ ਮਹੀਨੀਆਂ ਤੱਕ ਕ੍ਰਿਕਟ ਦੀ ਪ੍ਰੈਕਟਿਸ ਵੀ ਕੀਤੀ।
ਇਸ ਫਿਲਮ ਵਿੱਚ ਇੱਕ ਨਿੱਕੇ ਜਿਹੇ ਸ਼ਹਿਰ ਤੋਂ ਨਿਕਲ ਕੇ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਬਨਣ ਤੱਕ ਮਿਤਾਲੀ ਦੇ ਸਫ਼ਰ ਨੂੰ ਦਿਖਾਇਆ ਜਾਵੇਗਾ। ਇਸ ਦੇ ਨਾਲ ਉਸ ਦੇ ਇਸ ਸਫ਼ਰ ਦੌਰਾਨ ਆਈਆਂ ਮੁਸ਼ਕਲਾਂ ਨੂੰ ਵਿਖਾਇਆ ਗਿਆ ਹੈ।
ਇਸ ਫਿਲਮ ਵਿੱਚ ਤਾਪਸੀ ਪੰਨੂ ਤੋਂ ਇਲਾਵਾ ਵਿਜੇ ਰਾਜ਼ ਵੀ ਸ਼ਾਮਲ ਹਨ। ਫਿਲਮ ਦਾ ਨਿਰਦੇਸ਼ਨ ਮਸ਼ਹੂਰ ਬੰਗਾਲੀ ਫਿਲਮ ਨਿਰਮਾਤਾ ਸ਼੍ਰੀਜੀਤ ਮੁਖਰਜੀ ਨੇ ਕੀਤਾ ਹੈ।
ਹੋਰ ਪੜ੍ਹੋ: ਫ਼ਿਲਮ 'ਭੂਲ ਭੁਲਇਆ 2' ਨੇ ਬਣਾਇਆ ਰਿਕਾਰਡ, ਟ੍ਰੇਲਰ ਨੂੰ ਮਹਿਜ਼ 24 ਘੰਟਿਆਂ 'ਚ ਮਿਲੇ 50 ਮਿਲਿਅਨ ਵਿਊਜ਼
ਦੱਸਣਯੋਗ ਹੈ ਕਿ ਸ਼ਾਬਾਸ਼ ਮਿੱਠੂ ਦੀ ਸ਼ੁਰੂਆਤੀ ਰਿਲੀਜ਼ ਮਿਤੀ 4 ਫਰਵਰੀ, 2022 ਰੱਖੀ ਗਈ ਸੀ। ਪਿਛਲੇ ਸਾਲ, ਤਾਪਸੀ ਨੇ ਫਿਲਮ ਦੀ ਸ਼ੂਟਿੰਗ ਪੂਰੀ ਕਰਨ ਤੋਂ ਬਾਅਦ ਇੱਕ ਫੋਟੋ ਸਾਂਝੀ ਕੀਤੀ ਸੀ।
ਇਸ ਤਸਵੀਰ ਦੇ ਨਾਲ ਤਾਪਸੀ ਨੇ ਲਿਖਿਆ, "ਮੈਂ 8 ਸਾਲ ਦੀ ਸੀ ਜਦੋਂ ਕਿਸੇ ਨੇ ਮੈਨੂੰ ਇਹ ਸੁਪਨਾ ਵਿਖਾਇਆ ਕਿ ਇੱਕ ਦਿਨ, ਕ੍ਰਿਕੇਟ ਮਹਿਜ਼ ਇੱਕ ਜੈਂਟਲਮੈਨ ਦੀ ਖੇਡ ਨਹੀਂ ਹੋਵੇਗੀ। ਇੱਥੋਂ ਤੱਕ ਕਿ ਸਾਡੀ ਟੀਮ ਅਤੇ ਪਛਾਣ ਹੋਵੇਗੀ। 'ਬਲੂ ਇਨ ਵੂਮੈਨ'। ਅਸੀਂ ਜਲਦੀ ਹੀ ਆ ਰਹੇ ਹਾਂ। #ShabaashMithu ਇਹ ਇੱਕ ਫਿਲਮ ਰੈਪ ਹੈ! ਵਿਸ਼ਵ ਕੱਪ 2022 ਦੀ ਖੁਸ਼ੀ ਲਈ ਤਿਆਰ ਹੋ ਜਾਓ! #WomenInBlue।"