ਦੇਖੋ ਵੀਡੀਓ : ਮਰਹੂਮ ਗਾਇਕ ਰਾਜ ਬਰਾੜ ਦੀ ਧੀ ਸਵੀਤਾਜ ਬਰਾੜ ਦਾ ਨਵਾਂ ਗੀਤ ‘End Combination’ ਜਿੱਤ ਰਿਹਾ ਹੈ ਦਰਸ਼ਕਾਂ ਦਾ ਦਿਲ

By  Lajwinder kaur November 11th 2020 04:54 PM

ਗਾਇਕਾ ਸਵੀਤਾਜ ਬਰਾੜ ਆਪਣੇ ਨਵੇਂ ਸਿੰਗਲ ਟਰੈਕ ‘ਐਂਡ ਕੌਂਬੀਨੇਸ਼ਨ’ (End Combination) ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਨੇ ।  ਜੀ ਹਾਂ ਪਿਆਰ ਦੇ ਨਾਲ ਭਰਿਆ ਗੀਤ ‘ਐਂਡ ਕੌਂਬੀਨੇਸ਼ਨ’ ਨੂੰ ਸਵੀਤਾਜ ਬਰਾੜ ਨੇ ਆਪਣੀ ਮਿੱਠੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ ।

end combination song pic ਹੋਰ ਪੜ੍ਹੋ : ਬੇਵਫਾਈਆਂ ਨੂੰ ਬਿਆਨ ਕਰ ਰਿਹਾ ਹੈ ਅਫਸਾਨਾ ਖ਼ਾਨ ਦਾ ਨਵਾਂ ਗੀਤ ‘ਤਿੱਤਲੀਆਂ’, ਦੇਖਣ ਨੂੰ ਮਿਲ ਰਹੀ ਹੈ ਸਰਗੁਣ ਮਹਿਤਾ ਤੇ ਹਾਰਡੀ ਸੰਧੂ ਦੀ ਸ਼ਾਨਦਾਰ ਅਦਾਕਾਰੀ

ਜੇ ਗੱਲ ਕਰੀਏ ਇਸ ਗੀਤ ਦੇ ਬੋਲਾਂ ਦੀ ਤਾਂ ਉਹ ਬੰਟੀ ਬੈਂਸ ਨੇ ਲਿਖੇ ਨੇ ਤੇ ਮਿਊਜ਼ਿਕ ਦੇਸੀ ਰੂਟਜ਼ ਨੇ ਦਿੱਤਾ ਹੈ । ਗਾਣੇ ਦੇ ਸ਼ਾਨਦਾਰ ਵੀਡੀਓ ‘ਚ ਖੁਦ ਸਵੀਤਾਜ ਬਰਾੜ ਤੇ ਪੰਜਾਬੀ ਐਕਟਰ Gurneet Dosanjh ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ ।

end combination song

ਇਸ ਗੀਤ ਨੂੰ  OldSkool Music ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ । ਦਰਸ਼ਕਾਂ ਵੱਲੋਂ ਗੀਤ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ । ਸਵੀਤਾਜ ਬਰਾੜ ਬਹੁਤ ਜਲਦ ਪੰਜਾਬੀ ਫ਼ਿਲਮਾਂ ‘ਚ ਵੀ ਅਦਾਕਾਰੀ ਕਰਦੀ ਹੋਈ ਨਜ਼ਰ ਆਵੇਗੀ ।

raj brar with daughter sweetaj brar

ਦੱਸ ਦਈਏ ਕਿ ਸਵੀਤਾਜ ਬਰਾੜ ਨੂੰ ਗਾਇਕੀ ਵਿਰਾਸਤ ‘ਚ ਮਿਲੀ ਹੈ । ਉਨ੍ਹਾਂ ਦੇ ਪਿਤਾ ਰਾਜ ਬਰਾੜ ਵੀ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗਾਇਕ ਸਨ । ਉਨ੍ਹਾਂ ਨੇ ਵੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਸਨ ।

Related Post