ਬੀਜੇਪੀ ਨੇ ਹਾਰਪ ਫਾਰਮਰ ਦੀ ਤਸਵੀਰ ਆਪਣੇ ਇਸ਼ਤਿਹਾਰ ਵਿੱਚ ਵਰਤ ਕੇ ਨਵਾਂ ਵਿਵਾਦ ਛੇੜ ਲਿਆ ਹੈ । ਇਸ ਮੁੱਦੇ ਨੂੰ ਲੈ ਕੇ ਹਰ ਪਾਸੇ ਭਾਜਪਾ ਦੀ ਫਜ਼ੀਹਤ ਹੋ ਰਹੀ ਹੈ । ਇਸ ਮੁੱਦੇ ਤੇ ਸਵਰਾ ਭਾਸਕਰ ਨੇ ਵੀ ਟਵੀਟ ਕਰਕੇ ਭਾਜਪਾ ਦੀ ਖੂਬ ਖਿੱਲੀ ਉਡਾਈ ਹੈ । ਉਹਨਾਂ ਨੇ ਕਿਸਾਨ ਦੀ ਤਸਵੀਰ ਸਾਂਝੀ ਕਰਕੇ ਲਿਖਿਆ ਹੈ ‘ਬਹੁਤ ਬੇਆਬਰੂ ਹੋ ਕੇ ਤੇਰੇ ਕੂਚੇ ਸੇ ਨਿਕਲੇ ਹੈ !
ਹੋਰ ਪੜ੍ਹੋ :
ਦਿਲਜੀਤ ਦੋਸਾਂਝ ਨੇ ਤਸਵੀਰਾਂ ਸਾਂਝੀਆਂ ਕਰਕੇ ਬਜ਼ੁਰਗ ਕਿਸਾਨਾਂ ਨੂੰ ਕਿਹਾ ‘ਸਾਡਾ ਮਾਣ’
ਸਤਿੰਦਰ ਸਰਤਾਜ ਲੈ ਕੇ ਆ ਰਹੇ ਨੇ ‘Tehreek’ ਐਲਬਮ, ਜਿਸ ‘ਚ ਪੇਸ਼ ਕਰਨਗੇ ਪੰਜਾਬ ਦੇ ਜੁਝਾਰੂ ਜਜ਼ਬੇ ਨੂੰ 11 ਗੀਤਾਂ ਦੇ ਰਾਹੀਂ
ਜਿਸ ਕਿਸਾਨ ਦੀ ਫੋਟੋ ਬੀਜੇਪੀ ਨੇ ਐਡ ਵਿੱਚ ਲਗਾਈ ਹੈ, ਉਹ ਸਿੰਘੂ ਬਾਰਡਰ ਤੇ ਮੌਜੂਦ ਹੈ, ਹੁਣ ਪੋਸਟਰ ਬੁਆਏ ਲੀਗਲ ਨੋਟਿਸ ਭੇਜਣ ਦੀ ਤਿਆਰੀ ਵਿੱਚ’ । ਤੁਹਾਨੂੰ ਦੱਸ ਦਿੰਦੇ ਹਾਂ ਕਿ ਭਾਜਪਾ ਦੀ ਪੰਜਾਬ ਇਕਾਈ ਨੇ ਆਪਣੇ ਆਫ਼ੀਸ਼ੀਅਲ ਫੇਸਬੁੱਕ ਪੇਜ 'ਤੇ ਖੇਤੀ ਕਾਨੂੰਨਾਂ ਦੇ ਹੱਕ 'ਚ ਇੱਕ ਪੋਸਟ ਪਾਈ ਹੈ । ਇਸ ਪੋਸਟ 'ਚ ਪੰਜਾਬ ਦੇ ਨਾਮਵਰ ਫ਼ੋਟੋਗ੍ਰਾਫ਼ਰ ਅਦਾਕਾਰ ਹਾਰਪ ਫਾਰਮਰ (ਹਰਪ੍ਰੀਤ ਸਿੰਘ) ਦੀ ਤਸਵੀਰ ਲਾਈ ਗਈ ਹੈ।
ਇਸ ਪੋਸਟ ਨੂੰ ਦੇਖਣ ਤੋਂ ਬਾਅਦ ਹਾਰਪ ਫਾਰਮਰ ਨੇ ਆਪਣਾ ਪ੍ਰਤੀਕਰਮ ਦਿੱਤਾ ਸੀ । ਹਾਰਪ ਫਾਰਮਰ ਨੇ ਕਿਹਾ ਕਿ ‘ਉਸ ਦੀ ਤਸਵੀਰ ਨੂੰ ਬਿਨਾਂ ਪੁੱਛੇ ਵਰਤਿਆ ਗਿਆ, ਜਦਕਿ ਉਹ ਇਸ ਵੇਲੇ ਕਿਸਾਨ ਅੰਦੋਲਨ 'ਚ ਸਿੰਘੂ ਮੋਰਚੇ 'ਤੇ ਬੈਠਾ ਆਪਣਾ ਯੋਗਦਾਨ ਪਾ ਰਿਹਾ ਹੈ। ਹੁਣ ਉਹ ਇਸ ਮਾਮਲੇ 'ਚ ਕਾਨੂੰਨੀ ਕਾਰਵਾਈ ਕਰਨ ਲਈ ਵਿਚਾਰ ਕਰ ਰਹੇ ਹਨ।