ਸਵਰਾ ਭਾਸਕਰ ਨੇ ਚਾਰ ਸਾਲ ਦੇ ਬੱਚੇ ’ਤੇ ਕੀਤੀ ਗੰਦੀ ਟਿੱਪਣੀ, ਵੀਡੀਓ ’ਤੇ ਲੋਕ ਕਰ ਰਹੇ ਹਨ ਇਸ ਤਰ੍ਹਾਂ ਦੇ ਕਮੈਂਟ

By  Rupinder Kaler November 5th 2019 05:04 PM

ਬਾਲੀਵੁੱਡ ਅਦਾਕਾਰਾ ਸਵਰਾ ਭਾਸਕਰ ਇੱਕ ਵਾਰ ਫਿਰ ਵਿਵਾਦਾਂ ਵਿੱਚ ਹੈ । ਹੁਣ ਉਹਨਾਂ ਦੇ ਵਾਰ ਵਾਰ ਵਿਵਾਦਾਂ ਵਿੱਚ ਆਉਣ ਤੋਂ ਬਾਅਦ ਲੋਕਾਂ ਨੂੰ ਲੱਗਣ ਲੱਗਾ ਹੈ ਕਿ ਸੁਰਖੀਆਂ ਵਿੱਚ ਰਹਿਣਾ ਉਹਨਾਂ ਨੂੰ ਪਸੰਦ ਹੈ । ਹਾਲ ਹੀ ਵਿੱਚ ਸਵਰਾ ਭਾਸਕਰ ਨੇ ਇੱਕ ਸ਼ੋਅ ਵਿੱਚ ਇੱਕ ਇੰਟਰਵਿਊ ਦਿੱਤਾ ਹੈ, ਜਿਸ ਵਿੱਚ ਉਹਨਾਂ ਨੇ ਇੱਕ ਚਾਰ ਸਾਲ ਦੇ ਬੱਚੇ ਬਹੁਤ ਹੀ ਇਤਰਾਜ਼ਯੋਗ ਟਿੱਪਣੀ ਕੀਤੀ ਹੈ ।

https://www.instagram.com/p/B4bxHFHJpl4/

ਇਸ ਟਿੱਪਣੀ ਤੋਂ ਬਾਅਦ ਸੋਸ਼ਲ ਮੀਡੀਆ ਤੇ ਭੂਚਾਲ ਜਿਹਾ ਆ ਗਿਆ ਹੈ । ਹਰ ਕੋਈ ਭਾਸਕਰ ਦੀ ਇਹ ਵੀਡੀਓ ਵਾਇਰਲ ਕਰ ਰਿਹਾ ਹੈ । ਸਵਰਾ ਭਾਸਕਰ ਇੱਕ ਕਿੱਸਾ ਸੁਣਾਉਂਦੇ ਹੋਏ ਕਹਿੰਦੀ ਹੈ ਕਿ ਕਿਸ ਤਰ੍ਹਾਂ ਇੱਕ ਚਾਰ ਸਾਲ ਦੇ ਬੱਚੇ ਨੇ ਉਸ ਦੇ ਨਾਲ ਦੁਰਵਿਵਹਾਰ ਕੀਤਾ ਸੀ ਤੇ ਸਭ ਦੇ ਸਾਹਮਣੇ ਉਸ ਨੂੰ ਅੰਟੀ ਕਿਹਾ ਸੀ ।

https://www.instagram.com/p/B4YM438pCsp/

ਇਸ ਤੋਂ ਬਾਅਦ ਸਵਰਾ ਉਸ ਬੱਚੇ ਤੇ ਗਲਤ ਟਿੱਪਣੀ ਕਰਦੀ ਹੈ । ਇਸ ਤੋਂ ਬਾਅਦ ਲੋਕਾਂ ਨੇ ਸਵਰਾ ਦੀ ਇਸ ਵੀਡੀਓ ਨੂੰ ਟਵਿੱਟਰ ਤੇ ਸ਼ੇਅਰ ਕਰ ਦਿੱਤਾ ਹੈ । ਹਰ ਕੋਈ ਇਸ ਵੀਡੀਓ ਤੇ ਕਮੈਂਟ ਕਰ ਰਿਹਾ ਹੈ ।

https://twitter.com/ShefVaidya/status/1191210063056080896

ਇਹਨਾਂ ਕਮੈਂਟਾਂ ਵਿੱਚ ਲੋਕ ਸਵਰਾ ਦੀ ਅਲੋਚਨਾ ਕਰ ਰਹੇ ਹਨ । ਤੁਹਾਨੂੰ ਦਸ ਦਿੰਦੇ ਹਾਂ ਕਿ ਸਵਰਾ ਅਕਸਰ ਕੁਝ ਨਾ ਕੁਝ ਅਜਿਹਾ ਕਰ ਦਿੰਦੀ ਹੈ ਜਿਸ ਕਰਕੇ ਉਹ ਵਿਵਾਦਾਂ ਵਿੱਚ ਆ ਜਾਂਦੀ ਹੈ । ਸ਼ਾਇਦ ਉਹਨਾਂ ਨੂੰ ਵਿਵਾਦਾਂ ਵਿੱਚ ਰਹਿਣ ਦੀ ਆਦਤ ਹੈ ।

https://twitter.com/SivakeshI/status/1191567799849586690

https://twitter.com/rsoumya8693/status/1191589973771710464

Related Post