ਸਵਰਾ ਭਾਸਕਰ ਨੂੰ ਬਜ਼ੁਰਗ ਨਾਲ ਹੋ ਰਹੀ ਬਦਤਮੀਜੀ ‘ਤੇ ਬੋਲਣਾ ਪਿਆ ਮਹਿੰਗਾ, ਹੋ ਰਹੀ ਹੈ ਟਰੋਲ
Rupinder Kaler
June 16th 2021 06:56 PM
ਸਵਰਾ ਭਾਸਕਰ ਆਪਣੀ ਬਿਆਨਬਾਜ਼ੀ ਨੂੰ ਲੈ ਕੇ ਹਮੇਸ਼ਾ ਚਰਚਾ ਵਿੱਚ ਰਹਿੰਦੀ ਹੈ । ਹਾਲ ਹੀ ਵਿੱਚ ਉਹਨਾਂ ਨੇ ਗਾਜ਼ੀਆਬਾਦ ਦੀ ਘਟਨਾ ਤੇ ਆਪਣਾ ਪ੍ਰਤੀਕਰਮ ਦਿੱਤਾ ਹੈ । ਜਿਸ ਨੂੰ ਲੈ ਕੇ ਉਹ ਟਰੋਲਰ ਦੇ ਨਿਸ਼ਾਨੇ ਤੇ ਆ ਗਈ ਹੈ । ਦਰਅਸਲ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਜ਼ਿਲੇ ਦੇ ਲੋਨੀ ਵਿਚ ਇਕ ਬਜ਼ੁਰਗ ਵਿਅਕਤੀ ਦੀ ਕੁੱਟਮਾਰ ਅਤੇ ਦਾੜ੍ਹੀ ਕੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਇਕ ਆਟੋ ਚਾਲਕ ਅਤੇ ਹੋਰ ਨੌਜਵਾਨਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ। ਹਾਲਾਂਕਿ ਪੁਲਿਸ ਨੇ ਇਸ ਮਾਮਲੇ ਵਿਚ ਐਫਆਈਆਰ ਦਰਜ ਕਰਕੇ ਕੁਝ ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਹੈ।