ਵਿਆਹ ਤੋਂ ਬਿਨਾਂ ਸਵਰਾ ਭਾਸਕਰ ਬਣਨ ਜਾ ਰਹੀ ਮਾਂ, ਲੋਕਾਂ ਨੇ ਦਿੱਤਾ ਇਸ ਤਰ੍ਹਾਂ ਦਾ ਪ੍ਰਤੀਕਰਮ
Shaminder
November 26th 2021 04:56 PM
ਸਵਰਾ ਭਾਸਕਰ (Swara Bhaskar) ਆਪਣੀ ਬੇਬਾਕ ਬਿਆਨਬਾਜ਼ੀ ਅਤੇ ਅੰਦਾਜ਼ ਦੇ ਲਈ ਜਾਣੀ ਜਾਂਦੀ ਹੈ । ਉਹ ਅਕਸਰ ਵੱਖ-ਵੱਖ ਵਿਸ਼ਿਆ ‘ਤੁੇ ਆਪਣੀ ਰਾਏ ਰੱਖਦੀ ਹੈ । ਸਵਰਾ ਭਾਸਕਰ ਬਿਨਾਂ ਵਿਆਹ ਤੋਂ ਹੀ ਜਲਦ ਹੀ ਬੱਚੇ ਦੀ ਮਾਂ (Mother) ਬਣਨ ਜਾ ਰਹੀ ਹੈ । ਉਸ ਨੇ ਆਪਣਾ ਨਾਂਅ ਸੈਂਟਰਲ ਐਡਾਪਸ਼ਨ ਰਿਸੋਰਸ ਅਥਾਰਿਟੀ ‘ਚ ਖੁਦ ਨੂੰ ਪ੍ਰਾਸਪੈਕਟਿਵ ਪੈਰੇਂਟਸ ਦੇ ਤੌਰ ‘ਤੇ ਨਾਮ ਰਜਿਸਟਰ ਕਰਵਾ ਦਿੱਤਾ ਹੈ । ਜੀ ਹਾਂ ਸਵਰਾ ਭਾਸਕਰ ਜਲਦ ਹੀ ਇੱਕ ਬੱਚੇ ਨੂੰ ਗੋਦ (adopt) ਲਏਗੀ । ਇੱਕ ਇੰਟਰਵਿਊ ਮੁਤਾਬਿਕ ਅਦਾਕਾਰਾ ਨੇ ਕਿਹਾ ਹੈ ਕਿ ‘ਮੈਂ ਹਮੇਸ਼ਾ ਬੱਚਾ ਅਤੇ ਪਰਿਵਾਰ ਚਾਹੁੰਦੀ ਸੀ ।