ਫ਼ਿਲਮ 'ਵਿਕਰਮ ਵੇਧਾ' ਦੀ ਤਾਰੀਫ ਕਰ ਟ੍ਰੋਲਰਸ ਦੇ ਨਿਸ਼ਾਨੇ 'ਤੇ ਆਈ ਸੁਜ਼ੈਨ ਖ਼ਾਨ, ਜਾਣੋ ਵਜ੍ਹਾ

Sussanne Khan get trolled: ਬਾਲੀਵੁੱਡ ਅਦਾਕਾਰ ਰਿਤਿਕ ਰੌਸ਼ਨ ਅਤੇ ਸੈਫ ਅਲੀ ਖ਼ਾਨ ਸਟਾਰਰ ਫ਼ਿਲਮ 'ਵਿਕਰਮ ਵੇਧਾ' ਅੱਜ ਸਿਨੇਮਾਘਰਾਂ ਦੇ ਵਿੱਚ ਰਿਲੀਜ਼ ਹੋ ਗਈ ਹੈ। ਰਿਤਿਕ ਤੇ ਸੈਫ ਦੀ ਜੋੜੀ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਸਿਲਸਿਲੇ 'ਚ ਰਿਤਿਕ ਰੋਸ਼ਨ ਦੀ ਸਾਬਕਾ ਪਤਨੀ ਸੁਜ਼ੈਨ ਖ਼ਾਨ ਨੇ ਵੀ ਫ਼ਿਲਮ ਦੀ ਤਾਰੀਫ ਕੀਤੀ ਹੈ। ਹਾਲਾਂਕਿ ਇਸ ਦੌਰਾਨ ਉਨ੍ਹਾਂ ਨੇ ਇੱਕ ਅਜਿਹੀ ਗ਼ਲਤੀ ਕੀਤੀ ਜਿਸ ਮਗਰੋਂ ਸੁਜ਼ੈਨ ਨੂੰ ਟ੍ਰੋਲ ਹੋਣਾ ਪੈ ਰਿਹਾ ਹੈ।
Image Source : Instagram
ਹਾਲ ਹੀ ਵਿੱਚ ਸੁਜ਼ੈਨ ਖ਼ਾਨ ਨੇ ਆਪਣੇ ਇੰਸਟ੍ਰਾਗਾਮ ਉੱਤੇ ਆਪਣੇ ਸਾਬਕਾ ਪਤੀ ਰਿਤਿਕ ਰੌਸ਼ਨ ਦੀ ਫ਼ਿਲਮ 'ਵਿਕਰਮ ਵੇਧਾ' ਨਾਲ ਸਬੰਧਤ ਇੱਕ ਪੋਸਟ ਸਾਂਝੀ ਕੀਤੀ ਹੈ। ਇਸ ਪੋਸਟ ਵਿੱਚ ਸੁਜ਼ੈਨ ਖ਼ਾਨ ਨੇ ਰਿਤਿਕ ਰੌਸ਼ਨ ਅਤੇ ਸੈਫ ਅਲੀ ਖ਼ਾਨ ਦੀ ਜਮ ਕੇ ਤਾਰੀਫ ਕੀਤੀ ਹੈ।
ਸੁਜ਼ੈਨ ਖ਼ਾਨ ਨੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ, "RA RA RA RA…Rooooom। ਇਹ ਹੁਣ ਤੱਕ ਦੀਆਂ ਮੇਰੀਆਂ ਮਨਪਸੰਦ ਫਿਲਮਾਂ ਵਿੱਚੋਂ ਇੱਕ ਹੈ। ਥ੍ਰਿਲਰ ਨਾਲ ਭਰਪੂਰ ਕਿੰਨੀ ਸ਼ਾਨਦਾਰ ਫ਼ਿਲਮ ਹੈ। ਅਜਿਹੀ ਮਨੋਰੰਜਕ ਫ਼ਿਲਮ ਬਣਾਉਣ ਲਈ ਰਿਤਿਕ ਰੋਸ਼ਨ, ਸੈਫ ਅਲੀ ਖ਼ਾਨ ਅਤੇ ਪੂਰੀ ਟੀਮ ਨੂੰ ਵਧਾਈ। @hrithikroshan @saifalikhan_online and the entire team… for this tremendous entertainer!!! this one is going to be a huggge BLOCKBUSTER ?????????????????????"
Image Source : Instagram
ਇਸ ਪੋਸਟ ਨੂੰ ਸ਼ੇਅਰ ਕਰਦੇ ਹੋਏ ਸੁਜ਼ੈਨ ਇੱਕ ਗ਼ਲਤੀ ਕਰ ਬੈਠੀ, ਜਿਸ ਕਾਰਨ ਉਨ੍ਹਾਂ ਨੂੰ ਟ੍ਰੋਲ ਹੋਣਾ ਪੈ ਰਿਹਾ ਹੈ। ਸੁਜ਼ੈਨ ਨੇ ਇਹ ਗ਼ਲਤੀ ਕੀਤੀ ਕਿ ਉਨ੍ਹਾਂ ਨੇ ਇਹ ਪੋਸਟ ਰਿਤਿਕ ਰੌਸ਼ਨ ਦੇ ਨਾਲ- ਨਾਲ ਸੈਫ ਅਲੀ ਖ਼ਾਨ ਨੂੰ ਵੀ ਟੈਗ ਕਰ ਦਿੱਤੀ। ਇਸੇ ਕਾਰਨ ਉਹ ਟ੍ਰੋਲ ਹੋ ਗਈ। ਦਰਅਸਲ ਸੈਫ ਅਲੀ ਖ਼ਾਨ ਦਾ ਇੰਸਟਾਗ੍ਰਾਮ 'ਤੇ ਕੋਈ ਵੀ ਅਕਾਊਂਟ ਨਹੀਂ ਹੈ। ਟੈਗ ਦੇ ਮੱਦੇਨਜ਼ਰ ਸੁਜ਼ੈਨ ਨੇ ਸੈਫ ਅਲੀ ਖ਼ਾਨ ਦੇ ਫੈਨ ਪੇਜ ਨੂੰ ਟੈਗ ਕੀਤਾ ਹੈ।
Image Source : Instagram
ਹੋਰ ਪੜ੍ਹੋ: 68th National Film Awards Winners: ਨੈਸ਼ਨਲ ਫ਼ਿਲਮ ਐਵਾਰਡਸ ਦੇ ਜੇਤੂਆਂ ਨੂੰ ਕੀਤਾ ਗਿਆ ਸਨਮਾਨਿਤ
ਦੱਸ ਦੇਈਏ ਕਿ ਮਸ਼ਹੂਰ ਫ਼ਿਲਮ ਕ੍ਰੀਟਿਕ ਤਰਣ ਆਦਰਸ਼ ਨੇ ਦੱਸਿਆ ਹੈ ਕਿ 'ਵਿਕਰਮ ਵੇਧਾ' ਦੇਸ਼ ਭਰ ਦੇ ਸਿਨੇਮਾਘਰਾਂ 'ਚ 4007 ਸਕ੍ਰੀਨਜ਼ 'ਤੇ ਚੱਲ ਰਹੀ ਹੈ। ਫ਼ਿਲਮ ਨੂੰ ਵਿਦੇਸ਼ਾਂ ਵਿੱਚ 1633 ਸਕ੍ਰੀਨਜ਼ ਮਿਲ ਚੁੱਕੀਆਂ ਹਨ। ਕੁੱਲ ਮਿਲਾ ਕੇ, ਹੁਣ ਇਹ ਫ਼ਿਲਮ ਦੁਨੀਆ ਭਰ ਵਿੱਚ 5640 ਸਕ੍ਰੀਨਜ਼ 'ਤੇ ਰਿਲੀਜ਼ ਹੋਚੁੱਕੀ ਹੈ।
View this post on Instagram