ਸੁਜ਼ੈਨ ਖ਼ਾਨ ਨੇ ਰਿਤਿਕ ਰੌਸ਼ਨ ਨੂੰ ਜਨਮਦਿਨ ਦੀ ਵਧਾਈ ਦਿੰਦੇ ਹੋਏ ਦੱਸਿਆ ਸਭ ਤੋਂ ਚੰਗਾ ਪਿਤਾ

By  Pushp Raj January 10th 2022 05:39 PM

ਅੱਜ ਅਦਾਕਾਰ ਰਿਤਿਕ ਰੋਸ਼ਨ ਦਾ ਜਨਮਦਿਨ ਹੈ। ਇਸ ਵਾਰ ਰਿਤਿਕ ਆਪਣਾ 48ਵਾਂ ਜਨਮਦਿਨ ਮਨਾ ਰਹੇ ਹਨ। ਇਸ ਮੌਕੇ 'ਤੇ ਰਿਤਿਕ ਦੇ ਫੈਨਜ਼ ਤੇ ਕਈ ਬਾਲੀਵੁੱਡ ਸਿਤਾਰਿਆਂ ਨੇ ਵੀ ਰਿਤਿਕ ਨੂੰ ਸੋਸ਼ਲ ਮੀਡੀਆ 'ਤੇ ਜਨਮਦਿਨ ਦੀਆਂ ਵਧਾਈਆਂ ਦਿੱਤੀਆਂ ਹਨ। ਰਿਤਿਕ ਰੌਸ਼ਨ ਦੀ ex ਵਾਈਫ ਸੁਜ਼ੈਨ ਖ਼ਾਨ ਨੇ ਇਸ ਮੌਕੇ 'ਤੇ ਸੋਸ਼ਲ ਮੀਡੀਆ 'ਤੇ ਰਿਤਿਕ ਲਈ ਇੱਕ ਖ਼ਾਸ ਪੋਸਟ ਸ਼ੇਅਰ ਕੀਤੀ ਹੈ।

ਸੁਜ਼ੈਨ ਖ਼ਾਨ ਨੇ ਰਿਤਿਕ ਰੌਸ਼ਨ ਨੇ ਜਨਮਦਿਨ 'ਤੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ 'ਚ ਤੁਸੀਂ ਵੇਖ ਹੋ ਕਿ ਰਿਤਿਕ ਆਪਣੇ ਦੋਹਾਂ ਬੇਟਿਆਂ ਨਾਲ ਮਸਤੀ ਕਰਦੇ ਨਜ਼ਰ ਆ ਰਹੇ ਹਨ। ਵੀਡੀਓ 'ਚ ਕਈ ਤਸਵੀਰਾਂ ਹਨ, ਜਿਨ੍ਹਾਂ 'ਚ ਰਿਤਿਕ ਅਤੇ ਉਨ੍ਹਾਂ ਦੇ ਦੋਹਾਂ ਬੱਚਿਆਂ ਦੀ ਆਪਸੀ ਸਾਂਝ ਸਾਫ਼ ਦਿਖਾਈ ਦੇ ਰਹੀ ਹੈ। ਸੁਜ਼ੈਨ ਨੇ ਵੀਡੀਓ ਨੂੰ ਬੈਸਟ ਡੈਡ ਏਵਰ ਦਾ ਹੈਸ਼ਟੈਗ ਵੀ ਦਿੱਤਾ ਹੈ।

 

View this post on Instagram

 

A post shared by Sussanne Khan (@suzkr)

ਇਸ ਦੇ ਨਾਲ ਹੀ ਸੁਜ਼ੈਨ ਨੇ ਲਿਖਿਆ, " ਹੈਪੀ ਹੈਪੀ ਬਰਥਡੇਅ ਰੀ.. ????,"ਯੂ ਆਰ ਆ ਅਮੇਜ਼ਿੰਗ ਡੈਡ...ਰੇ ਅਤੇ ਰਿਜ਼ ਬਹੁਤ ਖੁਸ਼ਨਸੀਬ ਹਨ ਕਿ ਉਨ੍ਹਾਂ ਕੋਲ ਤੁਹਾਡੇ ਵਾਂਗ ਪਿਤਾ ਹਨ, ਰੱਬ ਤੁਹਾਡੇ ਹਰ ਸੁਪਨੇ ਨੂੰ ਪੂਰਾ ਕਰੇ।?♥️? ??? bigggg hug! #fathersongoals"

ਹੁਣ ਸੋਸ਼ਲ ਮੀਡੀਆ 'ਤੇ ਸੁਜ਼ੈਨ ਦੀ ਪੋਸਟ 'ਤੇ ਰਿਤਿਕ ਦੇ ਕਈ ਫੈਨਜ਼ ਨੇ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਇੱਕ ਯੂਜ਼ਰ ਨੇ ਲਿਖਿਆ, 'ਜਨਮਦਿਨ ਮੁਬਾਰਕ ਪਿਆਰੇ ਰਿਤਿਕ। ਜਦੋਂ ਕਿ ਇੱਕ ਹੋਰ ਨੇ ਲਿਖਿਆ, 'ਹੈਪੀ ਬਰਥਡੇ ਸੁਪਰਸਟਾਰ। ਇੱਥੇ ਫੈਨਜ਼ ਸੁਜ਼ੈਨ ਦੀ ਪੋਸਟ ਨੂੰ ਕਾਫੀ ਪਸੰਦ ਕਰ ਰਹੇ ਹਨ। ਕੁਝ ਹੀ ਮਿੰਟਾਂ 'ਚ ਹਜ਼ਾਰਾਂ ਪ੍ਰਸ਼ੰਸਕਾਂ ਨੇ ਇਸ ਨੂੰ ਪਸੰਦ ਕੀਤਾ ਹੈ।

ਹੋਰ ਪੜ੍ਹੋ : ਅਦਾਕਾਰ ਸਿਥਾਰਥ ਨੂੰ ਸਾਈਨਾ ਨੇਹਵਾਲ ਦੀ ਪੋਸਟ 'ਤੇ ਕਮੈਂਕਰਨਾ ਪਿਆ ਭਾਰੀ, ਯੂਜ਼ਰਸ ਨੇ ਲਗਾਈ ਕਲਾਸ

ਅੱਜ ਰਿਤਿਕ ਰੌਸ਼ਨ ਦੇ ਜਨਮਦਿਨ ਤੇ ਸਾਥੀ ਕਲਾਕਾਰ ਪੋਸਟ ਪਾ ਕੇ ਉਨ੍ਹਾਂ ਨੂੰ ਬਰਥਡੇਅ ਵਿਸ਼ ਕਰ ਰਹੇ ਹਨ।Hrithik Roshan ਰਿਤਿਕ ਦੀ ਮਾਂ ਪਿੰਕੀ ਰੌਸ਼ਨ ਨੇ ਬਹੁਤ ਹੀ ਪਿਆਰੀ ਜਿਹੀ ਪੋਸਟ ਪਾ ਕੇ ਆਪਣੇ ਪੁੱਤਰ ਰਿਤਿਕ ਰੌਸ਼ਨ ਨੂੰ ਬਰਥਡੇਅ ਵਿਸ਼ ਕੀਤਾ ਹੈ।

Related Post