ਚਾਰੂ ਅਸੋਪਾ-ਰਾਜੀਵ ਸੇਨ ਦੇ ਦੁਬਾਰਾ ਇਕੱਠੇ ਹੋਣ ਦੇ ਫੈਸਲੇ ‘ਤੇ ਸੁਸ਼ਮਿਤਾ ਸੇਨ ਨੇ ਦਿੱਤੀ ਇਹ ਪ੍ਰਤੀਕਿਰਿਆ
Lajwinder kaur
September 2nd 2022 08:07 PM --
Updated:
September 2nd 2022 07:47 PM
Sushmita Sen reacts to Rajeev Sen-Charu Asopa's decision to keep their marriage: ਪਿਛਲੇ ਕੁਝ ਦਿਨਾਂ ਤੋਂ ਸੁਸ਼ਮਿਤਾ ਸੇਨ ਦੇ ਭਰਾ ਯਾਨੀ ਕਿ ਰਾਜੀਵ ਸੇਨ ਅਤੇ ਭਾਬੀ ਚਾਰੂ ਅਸੋਪਾ ਵਿਚਕਾਰ ਦੂਰੀ ਏਨੀਂ ਵੱਧ ਗਈ ਸੀ ਕਿ ਮਾਮਲਾ ਤਲਾਕ ਤੱਕ ਪਹੁੰਚ ਗਿਆ ਸੀ। ਦੋਵਾਂ ਨੇ ਫੈਸਲਾ ਕੀਤਾ ਸੀ ਕਿ ਉਹ ਵੱਖ ਹੋ ਰਹੇ ਹਨ ਅਤੇ ਫਿਰ ਕਾਨੂੰਨੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਗਈ ਸੀ ਪਰ ਗਣੇਸ਼ ਚਤੁਰਥੀ 'ਤੇ ਉਨ੍ਹਾਂ ਨੇ ਗੁੱਡ ਨਿਊਜ਼ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਅਤੇ ਦੱਸਿਆ ਕਿ ਦੋਵਾਂ ਨੇ ਬੇਟੀ ਦੀ ਖਾਤਰ ਦੁਬਾਰਾ ਇਕੱਠੇ ਆਉਣ ਦਾ ਫੈਸਲਾ ਕੀਤਾ ਹੈ ਅਤੇ ਉਹ ਤਲਾਕ ਨਹੀਂ ਲੈ ਰਹੇ ਹਨ।