ਧਨੀਆ ਸਿਰਫ ਸਾਡੇ ਖਾਣੇ ਦਾ ਸਵਾਦ ਹੀ ਨਹੀਂ ਵਧਾਉਂਦਾ, ਕਈ ਬਿਮਾਰੀਆਂ ਵੀ ਕਰਦਾ ਹੈ ਦੂਰ

By  Rupinder Kaler September 29th 2020 05:48 PM

ਧਨੀਆ ਸਾਡੇ ਖਾਣੇ ਦਾ ਸਵਾਦ ਤਾਂ ਵਧਾਉਂਦਾ ਹੀ ਹੈ, ਉੱਥੇ ਇਸ ਦੇ ਕਈ ਅੋਸ਼ਧੀ ਗੁਣ ਵੀ ਹਨ । ਜੇਕਰ ਧਨੀਏ ਦਾ ਜੂਸ ਬਣਾ ਕੇ ਪੀਤਾ ਜਾਵੇ ਤਾਂ ਇਹ ਜੂਸ ਕਈ ਬਿਮਾਰੀਆਂ ਨੂੰ ਦੂਰ ਕਰ ਦੇਵੇ । ਇਸ ਆਰਟੀਕਲ ਵਿੱਚ ਸਭ ਤੋਂ ਪਹਿਲਾਂ ਤੁਹਾਨੂੰ ਧਨੀਏ ਦਾ ਜੂਸ ਬਨਾਉਣਾ ਦਾ ਤਰੀਕਾ ਦੱਸਦੇ ਹਾਂ ਤੇ ਫਿਰ ਇਸ ਦੇ ਫਾਇਦੇ ।

coriandrum

ਜੂਸ ਬਣਾਉਣ ਦਾ ਤਰੀਕਾ: ਸੱਭ ਤੋਂ ਪਹਿਲਾਂ ਇਕ ਗਲਾਸ ਪਾਣੀ ਦਾ ਉਬਾਲੋ ਅਤੇ ਉਸ ਵਿਚ ਧਨੀਆ ਕੁੱਟ ਕੇ ਪਾਓ ਫਿਰ ਧਨੀਏ ਨੂੰ ਪਾਣੀ ਵਿਚ ਚੰਗੀ ਤਰ੍ਹਾਂ ਉਬਾਲ ਲਓ ਅਤੇ ਫਿਰ ਇਸ ਨੂੰ ਛਾਣ ਲਵੋ। ਇਸ ਵਿਚ ਨਿੰਬੂ ਦਾ ਰਸ ਅਤੇ ਨਮਕ ਮਿਲਾਉ। ਇਸ ਜੂਸ ਨੂੰ ਰੋਜ਼ ਪੀਓ।

ਹੋਰ ਪੜ੍ਹੋ :

ਖੁਰਾਕ ‘ਚ ਸ਼ਾਮਿਲ ਕਰੋ ਇਹ ਚੀਜ਼ਾਂ, ਕੈਲਸ਼ੀਅਮ ਦੀ ਕਮੀ ਹੋਵੇਗੀ ਦੂਰ

ਸ਼ਹੀਦ ਭਗਤ ਸਿੰਘ ਨੂੰ ਲੈ ਕੇ ਜਾਵੇਦ ਅਖਤਰ ਅਤੇ ਕੰਗਨਾ ਰਣੌਤ ਆਪਸ ‘ਚ ਭਿੜੇ, ਜਾਣੋ ਪੂਰਾ ਮਾਮਲਾ

coriandrum

ਧਨੀਏ ਦਾ ਜੂਸ ਮੋਟਾਪਾ ਘੱਟ ਕਰਦਾ ਹੈ। ਇਸ ਵਿਚ ਕੈਲਰੀ ਦੀ ਮਾਤਰਾ ਘੱਟ ਹੁੰਦੀ ਹੈ, ਜਿਸ ਨਾਲ ਸਰੀਰ ਵਿਚਲੀ ਵਾਧੂ ਚਰਬੀ ਖ਼ਤਮ ਹੋ ਜਾਂਦੀ ਹੈ ਅਤੇ ਮੋਟਾਪਾ ਦੂਰ ਹੋ ਜਾਂਦਾ ਹੈ।

ਇਸ ਦੇ ਜੂਸ ਦੀ ਵਰਤੋਂ ਨਾਲ ਸ਼ੂਗਰ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ। ਇਸ ਲਈ ਸ਼ੂਗਰ ਦੇ ਮਰੀਜ਼ ਨੂੰ ਇਸ ਜੂਸ ਦੀ ਰੋਜ਼ਾਨਾ ਵਰਤੋਂ ਕਰਨੀ ਚਾਹੀਦੀ ਹੈ।

coriandrum

ਇਹ ਜੂਸ ਪੀਣ ਨਾਲ ਸਰੀਰ ਵਿਚਲੇ ਜ਼ਹਿਰੀਲੇ ਪਦਾਰਥ ਮਰ ਜਾਂਦੇ ਹਨ ਅਤੇ ਕਿਡਨੀ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ।

ਧਨੀਏ ਦਾ ਜੂਸ ਰੋਜ਼ਾਨਾ ਪੀਣਾ ਚਾਹੀਦਾ ਹੈ ਕਿਉਂਕਿ ਇਹ ਜੂਸ ਪੀਣ ਨਾਲ ਕੋਲੈਸਟ੍ਰੋਲ ਕਾਬੂ ਵਿਚ ਰਹਿੰਦਾ ਹੈ।

ਧਨੀਏ ਵਿਚ ਵਿਟਾਮਿਨ-ਏ ਹੁੰਦਾ ਹੈ, ਜੋ ਅੱਖਾਂ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਧਨੀਏ ਦਾ ਜੂਸ ਪੀਣ ਨਾਲ ਮੋਤੀਆਬਿੰਦ ਤੋਂ ਬਚਾਅ ਰਹਿੰਦਾ ਹੈ।

Related Post