ਸੂਰਯਾ ਦੀ ਫ਼ਿਲਮ 'ਜੈ ਭੀਮ' ਦੀਆਂ ਵਧੀਆਂ ਮੁਸ਼ਕਿਲਾਂ, ਨਿਰਦੇਸ਼ਕ ਤੇ ਨਿਰਮਾਤਾਵਾਂ ਦੇ ਖਿਲਾਫ ਹੋਇਆ ਮਾਮਲਾ ਦਰਜ

Suriya's film Jai Bhim in troubles: ਸਾਊਥ ਸੁਪਰਸਟਾਰ ਸੂਰੀਆ ਦੀ ਫ਼ਿਲਮ 'ਜੈ ਭੀਮ' ਦੀਆਂ ਮੁਸ਼ਕਿਲਾਂ ਵਧ ਗਈਆਂ ਹਨ। ਦੋਸ਼ ਹੈ ਕਿ ਫ਼ਿਲਮ ਦੀ ਕਹਾਣੀ ਚੋਰੀ ਕੀਤੀ ਗਈ ਹੈ। ਜਿਸ ਨੂੰ ਲੈ ਕੇ ਚੇਨਈ 'ਚ ਫ਼ਿਲਮ ਨਿਰਦੇਸ਼ਕ ਅਤੇ ਨਿਰਮਾਤਾਵਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।
image From instagram
ਨਿਰਮਾਤਾਵਾਂ ਦੇ ਖਿਲਾਫ ਕਾਪੀਰਾਈਟ ਐਕਟ ਦਾ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਵੀ ਕੁਲੰਜੀਅੱਪਨ ਨਾਂ ਦੇ ਵਿਅਕਤੀ ਨੇ ਫ਼ਿਲਮ ਖਿਲਾਫ ਇਹ ਦੋਸ਼ ਲਗਾਇਆ ਹੈ। ਕੁਲੰਜੀਅੱਪਨ ਨੇ ਫ਼ਿਲਮ ਨਿਰਦੇਸ਼ਕ ਅਤੇ ਨਿਰਮਾਤਾਵਾਂ ਦੋਸ਼ ਲਾਇਆ ਹੈ ਕਿ ਫ਼ਿਲਮ ਦੇ ਨਿਰਮਾਤਾਵਾਂ ਨੇ ਉਸ ਦੀ ਕਹਾਣੀ ਦੀ ਵਰਤੋਂ ਕੀਤੀ ਹੈ ਪਰ ਵਾਅਦੇ ਮੁਤਾਬਕ ਉਸ ਨੂੰ ਕੋਈ ਰਾਇਲਟੀ ਨਹੀਂ ਦਿੱਤੀ।
image From instagram
ਕੁਲੰਜੀਅੱਪਨ ਨੇ ਦੋਸ਼ ਲਾਇਆ ਹੈ ਕਿ ਫ਼ਿਲਮ ਦੇ ਨਿਰਮਾਤਾਵਾਂ ਨੇ ਉਸ ਦੀ ਕਹਾਣੀ ਦੀ ਵਰਤੋਂ ਕੀਤੀ ਹੈ ਪਰ ਵਾਅਦੇ ਮੁਤਾਬਕ ਉਸ ਨੂੰ ਕੋਈ ਰਾਇਲਟੀ ਨਹੀਂ ਦਿੱਤੀ। ਇਸ ਲਈ ਕੁਲੰਜੀਅੱਪਨ ਨੇ ਬਿਨਾਂ ਮੁਆਵਜ਼ੇ ਦੇ ਫ਼ਿਲਮ ਲਈ ਵਰਤੀ ਜਾ ਰਹੀ ਲਾਈਫ ਸਟੋਰੀ ਦਾ ਇਸਤੇਮਾਲ ਕੀਤੇ ਜਾਣ ਪਰ ਕਾਪੀਰਾਈਟ ਐਕਟ ਦਾ ਕੇਸ ਦਾਇਰ ਕੀਤਾ ਹੈ।
ਦੱਸ ਦੇਈਏ ਕਿ ਇਹ ਫ਼ਿਲਮਟੀਜੇ ਗਿਆਨਵੇਲ ਦੁਆਰਾ ਨਿਰਦੇਸ਼ਿਤ ਕੀਤੀ ਗਈ ਹੈ, ਜੋ ਕਿ ਇੱਕ ਪੀਰੀਅਡ ਡਰਾਮਾ ਫ਼ਿਲਮਹੈ, ਜੋ ਤਾਮਿਲਨਾਡੂ ਵਿੱਚ ਹਾਸ਼ੀਏ 'ਤੇ ਰਹਿ ਰਹੇ ਭਾਈਚਾਰੇ ਦੇ ਖਿਲਾਫ ਪੁਲਿਸ ਦੀ ਬੇਰਹਿਮੀ ਨੂੰ ਦਰਸਾਉਂਦੀ ਹੈ।ਦੂਜੇ ਪਾਸੇ ਕੁਲੰਜੀਅੱਪਨ ਦਾ ਦੋਸ਼ ਹੈ ਕਿ ਉਨ੍ਹਾਂ ਨੂੰ ਵਾਅਦੇ ਮੁਤਾਬਕ ਮੁਆਵਜ਼ਾ ਨਹੀਂ ਮਿਲਿਆ ਅਤੇ ਨਾਲ ਹੀ ਉਨ੍ਹਾਂ ਦੇ ਇਸ ਫ਼ਿਲਮਵਿੱਚ ਭਾਈਚਾਰੇ ਨੂੰ ਗ਼ਲਤ ਤਰੀਕੇ ਨਾਲ ਦਿਖਾਇਆ ਗਿਆ ਹੈ।
image From instagram
ਹੋਰ ਪੜ੍ਹੋ: ਤੁਰਕੀ ਦੇ ਪੌਪ ਗਾਇਕ ਗੁਲਸੇਨ ਨੂੰ ਧਾਰਮਿਕ ਸਕੂਲਾਂ ਦਾ ਮਜ਼ਾਕ ਉਡਾਉਣ ਦੇ ਦੋਸ਼ 'ਚ ਕੀਤਾ ਗਿਆ ਗ੍ਰਿਫ਼ਤਾਰ
ਮਹੱਤਵਪੂਰਨ ਗੱਲ ਇਹ ਹੈ ਕਿ ਸੂਰਿਆ ਦੀ ਫ਼ਿਲਮ 'ਜੈ ਭੀਮ' 2 ਨਵੰਬਰ 2021 ਨੂੰ ਪ੍ਰਾਈਮ ਵੀਡੀਓ 'ਤੇ ਰਿਲੀਜ਼ ਹੋਈ ਸੀ। ਫ਼ਿਲਮ 'ਜੈ ਭੀਮ' ਨੂੰ ਵੀ ਬਹੁਤ ਵਧੀਆ ਹੁੰਗਾਰਾ ਮਿਲਿਆ ਸੀ। ਫ਼ਿਲਮ'ਚ ਸੂਰਿਆ ਦੀ ਵੀ ਕਾਫੀ ਤਾਰੀਫ ਹੋਈ ਸੀ। ਦੱਖਣ ਦੇ ਸੁਪਰਸਟਾਰ ਸੂਰੀਆ ਨੇ 'ਜੈ ਭੀਮ' ਵਿੱਚ ਇੱਕ ਕਾਰਕੁਨ ਅਤੇ ਵਕੀਲ ਦੀ ਭੂਮਿਕਾ ਨਿਭਾਈ ਹੈ, ਜੋ ਮਦਰਾਸ ਹਾਈ ਕੋਰਟ ਦੇ ਸੇਵਾਮੁਕਤ ਜੱਜ ਕੇ ਚੰਦਰੂ ਤੋਂ ਪ੍ਰੇਰਿਤ ਹੈ।