ਸੁਰੇਸ਼ ਰੈਨਾ ਦੇ ਘਰ ਆਈਆਂ ਖੁਸ਼ੀਆਂ, ਪਰਮਾਤਮਾ ਨੇ ਬਖ਼ਸ਼ੀ ਪੁੱਤਰ ਦੀ ਦਾਤ, ਖਿਡਾਰੀ ਦੇ ਰਹੇ ਨੇ ਵਧਾਈਆਂ

ਇੰਡੀਅਨ ਕ੍ਰਿਕੇਟਰ ਸੁਰੇਸ਼ ਰੈਨਾ ਦੇ ਘਰ ਖੁਸ਼ੀਆਂ ਨੇ ਦਸਤਕ ਦਿੱਤੀ ਹੈ । ਜੀ ਹਾਂ ਉਨ੍ਹਾਂ ਦੀ ਪਤਨੀ ਪ੍ਰਿਯੰਕਾ ਰੈਨਾ ਨੇ ਪੁੱਤਰ ਨੂੰ ਜਨਮ ਦਿੱਤਾ ਹੈ । ਇਹ ਗੁੱਡ ਨਿਊਜ਼ ਸੁਰੇਸ਼ ਰੈਨਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਫੋਟੋ ਪੋਸਟ ਕਰਦੇ ਹੋਏ ਲਿਖਿਆ ਹੈ, '' ਨਵੀਂ ਸ਼ੁਰਆਤ ਹੋਣ ਜਾ ਰਹੀ ਹੈ । ਉਮੀਦਾਂ, ਆਸਾਂ ਤੇ ਇਕ ਹੋਰ ਬਿਹਤਰ ਦੁਨੀਆ ! ਅਸੀਂ ਗਰੇਸੀਆ ਦੇ ਛੋਟੇ ਵੀਰ ਤੇ ਸਾਡੇ ਪੁੱਤਰ Rio Raina ਦਾ ਇਸ ਦੁਨੀਆ ‘ਤੇ ਸਵਾਗਤ ਕਰਦੇ ਹਾਂ । ਉਹ ਸੀਮਾਵਾਂ ਦੇ ਪਾਰ ਜਾਵੇ ਤੇ ਹਰ ਕਿਸੀ ਦੀ ਜ਼ਿੰਦਗੀ ‘ਚ ਖੁਸ਼ੀਆਂ ਤੇ ਸ਼ਾਂਤੀ ਆਵੇ’
View this post on Instagram
ਫੋਟੋ ‘ਚ ਦੇਖ ਸਕਦੇ ਸੁਰੇਸ਼ ਰੈਨਾ ਦੀ ਪਤਨੀ ਨੇ ਬੇਟੇ ਨੂੰ ਗੋਦ ‘ਚ ਲਿਆ ਹੋਇਆ ਹੈ ਤੇ ਦੋਵੇਂ ਬਹੁਤ ਹੀ ਪਿਆਰ ਤੇ ਖੁਸ਼ੀ ਦੇ ਨਾਲ ਆਪਣੇ ਪੁੱਤ ਨੂੰ ਦੇਖ ਰਹੇ ਨੇ । ਇਸ ਪੋਸਟ ਉੱਤੇ 9 ਲੱਖ ਤੋਂ ਵੱਧ ਲਾਇਕਸ ਆ ਚੁੱਕੇ ਨੇ ਤੇ ਵਧਾਈ ਦੇਣ ਵਾਲੇ ਮੈਸੇਜਾਂ ਦੀ ਤਾਂ ਝੜੀ ਹੀ ਲੱਗੀ ਹੋਈ ਹੈ । ਕ੍ਰਿਕੇਟਰ ਹਰਭਜਨ ਸਿੰਘ, ਸ਼ਿਖਰ ਧਵਨ, ਰਿਸ਼ਭ ਪੰਥ ਤੇ ਕਾਮੇਡੀ ਸਟਾਰ ਸੁਨੀਲ ਗਰੋਵਰ ਤੋਂ ਇਲਾਵਾ ਖੇਡ ਜਗਤ ਦੇ ਖਿਡਾਰੀ ਕਮੈਂਟਸ ਕਰਕੇ ਵਧਾਈਆਂ ਦੇ ਰਹੇ ਨੇ ।
View this post on Instagram
It’s not at all bad to stay indoors & doing all things favourite! #socialdistancing
ਦੱਸ ਦਈਏ ਸੁਰੇਸ਼ ਰੈਨਾ ਦੂਜੀ ਵਾਰ ਪਿਤਾ ਬਣੇ ਨੇ ਇਸ ਤੋਂ ਪਹਿਲਾਂ ਉਹ ਬੇਟੀ ਦੇ ਪਿਤਾ ਵੀ ਨੇ ਜਿਸਦਾ ਨਾਂਅ ਉਨ੍ਹਾਂ ਨੇ ਗਰੇਸੀਆ ਰੈਨਾ ਰੱਖਿਆ ਹੈ । ਉਹ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਚੇੱਨਈ ਸੁਪਰ ਕਿੰਗਜ਼ ਦਾ ਹਿੱਸਾ ਨੇ । ਰੈਨਾ ਨੇ 13ਵੀਂ ਸੀਜ਼ਨ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਸਨ ਪਰ ਕੋਰੋਨਾ ਦੇ ਚੱਲਦੇ ਇੰਡੀਅਨ ਪ੍ਰੀਮੀਅਰ ਲੀਗ ਨੂੰ 15 ਐਪ੍ਰਲ ਤੱਕ ਟਾਲ ਦਿੱਤਾ ਗਿਆ ਹੈ ।