ਜਾਣੋ ਹੁਣ ਤੱਕ ਕਿਵੇਂ ਰਿਹਾ ਸੁਪਰਸਟਾਰ ਬੱਬੂ ਮਾਨ ਦੇ ਫ਼ਿਲਮੀ ਸਫ਼ਰ ਦਾ ਗ੍ਰਾਫ : ਬੱਬੂ ਮਾਨ ਪੰਜਾਬੀ ਫਿਲਮ ਇੰਡਸਟਰੀ ਦਾ ਅਜਿਹਾ ਨਾਮ ਜਿੰਨ੍ਹਾਂ ਦਾ ਅੱਜ ਸਿਰਫ ਨਾਮ ਹੀ ਕਾਫੀ ਹੈ। 1997 'ਚ ਆਪਣੀ ਐਲਬਮ 'ਸੱਜਣ ਰੁਮਾਲ ਦੇ ਗਿਆ' ਨਾਲ ਸੰਗੀਤ ਜਗਤ 'ਚ ਅਜਿਹਾ ਕਦਮ ਰੱਖਿਆ ਕਿ ਉਸ ਕਦਮ ਨਾਲ ਅੱਜ ਕੋਈ ਨਹੀਂ ਖੜ੍ਹਾ ਨਜ਼ਰ ਆਉਂਦਾ। ਬੱਬੂ ਮਾਨ ਅਜਿਹੇ ਸਿੰਗਰ ਐਕਟਰ ਅਤੇ ਲਿਰਿਸਿਟ ਹਨ ਜੋ ਇੰਨੇ ਲੰਬੇ ਸਮੇਂ ਤੋਂ ਪੰਜਾਬੀ ਇੰਡਸਟਰੀ 'ਚ ਜੰਮੇ ਹੋਏ ਹਨ। ਪੰਜਾਬੀਆਂ ਦੀ ਇਸ ਧੜਕਣ ਨੇ ਆਪਣੀ ਗਾਇਕੀ ਅਤੇ ਅਦਾਕਾਰੀ ਨਾਲ ਅੰਤਰਰਾਸ਼ਟਰੀ ਪੱਧਰ ਤੱਕ ਅਵਾਰਡ੍ਸ ਜਿੱਤੇ ਹਨ।
ਬੱਬੂ ਮਾਨ ਨੇ ਐਕਟਿੰਗ 'ਚ ਆਪਣਾ ਪਹਿਲਾ ਕਦਮ ਹਵਾਏਂ ਫਿਲਮ ਰਾਹੀਂ ਰੱਖਿਆ ਸੀ ਜਿਹੜੀ ਕੇ 1984 ਸਿੱਖ ਦੰਗਿਆਂ 'ਤੇ ਫਿਲਮਾਈ ਗਈ ਸੀ। ਜੋ ਕੇ ਭਾਰਤ 'ਚ ਬੈਨ ਕਰ ਦਿੱਤੀ ਗਈ ਸੀ। ਉਸ ਤੋਂ ਬਾਅਦ ਬੱਬੂ ਮਾਨ 2006 ਪਹਿਲੀ ਪੰਜਾਬੀ ਫ਼ਿਲਮ 'ਰੱਬ ਨੇ ਬਣਾਈਆਂ ਜੋੜੀਆਂ' ਲੈ ਕੇ ਆਏ ਜਿਸ 'ਚ ਬਾਬੂ ਮਾਨ ਹੋਰਾਂ ਨੇ ਲੀਡ ਰੋਲ ਨਿਭਾਇਆ। ਇਸ ਫਿਲਮ ਨੇ ਬਾਕਸ ਆਫਿਸ 'ਤੇ ਤਹਿਲਕਾ ਮਚਾ ਦਿੱਤਾ , ਫਿਲਮ ਸੁਪਰ ਹਿੱਟ ਰਹੀ।
https://www.youtube.com/watch?v=F53w-ElqdXM
ਇਸ ਤੋਂ ਬਾਅਦ ਲੋਕਾਂ ਦੀਆਂ ਉਮੀਦਾਂ ਬੱਬੂ ਮਾਨ ਤੋਂ ਹੋਰ ਵੀ ਵੱਡੀਆਂ ਹੋ ਗਈਆਂ। ਬੱਬੂ ਮਾਨ ਜਦੋਂ ਹਸ਼ਰ ਫਿਲਮ ਲੈ ਕੇ ਆਏ ਤਾਂ ਉਹਨਾਂ ਉਮੀਦਾਂ 'ਤੇ ਪੂਰੇ ਪੂਰੇ ਖਰੇ ਉੱਤਰੇ। 'ਹਸ਼ਰ' ਫਿਲਮ ਰੱਬ ਨੇ ਬਣਾਈਆਂ ਜੋੜੀਆਂ ਤੋਂ ਵੱਡੀ ਹਿੱਟ ਰਹੀ ਹਿੱਟ ਹੀ ਨਹੀਂ 'ਹਸ਼ਰ' ਪੰਜਾਬੀ ਸਿਨੇਮਾ 'ਤੇ ਮਿਸਾਲ ਬਣ ਗਈ ਸੀ। ਫਿਲਮ ਦਾ ਕਰੇਜ਼ ਲੋਕਾਂ ਦੇ ਸਿਰ ਚੜ ਬੋਲ ਰਿਹਾ ਸੀ।
ਹੋਰ ਪੜ੍ਹੋ : ਰਾਖੀ ਸਾਵੰਤ ਦਾ ਇੱਕ ਹੋਰ ਡਰਾਮਾ ਆਇਆ ਸਾਹਮਣੇ , ਦੇਖੋ ਵੀਡਿਓ
https://www.youtube.com/watch?v=YJ6kBSb6LLQ
ਉਸ ਤੋਂ ਬਾਅਦ ਅਗਲੇ 3 ਸਾਲਾਂ 'ਚ ਬੱਬੂ ਮਾਨ ਦੀਆਂ 3 ਲਗਾਤਾਰ ਫ਼ਿਲਮਾਂ ਆਈਆਂ ਜਿੰਨ੍ਹਾਂ ਦੀ ਪਰਫਾਰਮੈਂਸ ਉੱਪਰ ਥੱਲੇ ਰਹੀ। ਇਹ ਫ਼ਿਲਮਾਂ ਸਨ 'ਏਕਮ' , 'ਹੀਰੋ ਹਿਟਲਰ ਇਨ ਲਵ' ਅਤੇ 'ਦੇਸੀ ਰੋਮੀਓਜ਼' ਉਸ ਤੋਂ ਬਾਅਦ 2014 'ਚ ਬੱਬੂ ਮਾਨ ਦੀ 'ਬਾਜ਼' ਫਿਲਮ ਆਈ ਜਿਸ ਨੇ ਬਾਕਸ ਆਫਿਸ 'ਤੇ ਚੰਗਾ ਪ੍ਰਦਰਸ਼ਨ ਕਰਿਆ। ਫਿਲਮ ਦੀ ਕਾਫੀ ਤਾਰੀਫ ਵੀ ਹੋਈ ਅਤੇ ਬੱਬੂ ਮਾਨ ਹੋਰਾਂ ਦੀ ਐਕਟਿੰਗ ਨੇ ਤਾਂ ਫਿਲਮ ਨੂੰ ਚਾਰ ਚੰਨ ਲਗਾ ਦਿੱਤੇ ਸੀ।
https://www.youtube.com/watch?v=MD4Ca1Hbw1o
ਪਰ ਬਾਜ਼ ਫਿਲਮ ਤੋਂ ਬਾਅਦ ਬੱਬੂ ਮਾਨ ਲੱਗ ਭੱਗ 3 ਵ੍ਹਰੇ ਵੱਡੇ ਪਰਦੇ ਤੋਂ ਦੂਰ ਰਹੇ ਹਨ। ਉਹਨਾਂ ਦੇ ਗਾਣੇ ਤਾਂ ਹਾਲਾਂਕਿ ਆਉਂਦੇ ਰਹੇ ਅਤੇ ਹਿੱਟ ਵੀ ਰਹੇ ਪਰ ਉਹਨਾਂ ਦੇ ਸਰੋਤਿਆਂ ਨੂੰ ਤਾਂ ਉਹਨਾਂ ਨੂੰ ਵੱਡੀ ਸਕਰੀਨ 'ਤੇ ਵੇਖਣਾ ਸੀ। ਤਾਂ ਉਹਨਾਂ ਦਾ ਇਸ ਸਾਲ ਫਿਲਮ ਆਈ ਹੈ ਜਿਸ ਦਾ ਨਾਮ ਹੈ 'ਬਣਜਾਰਾ' ਜੋ ਕਿ 7 ਦਿਸੰਬਰ ਨੂੰ ਰਿਲੀਜ਼ ਹੋਣੀ ਹੈ। ਇਸ ਫਿਲਮ ਨਾਲ ਬੱਬੂ ਮਾਨ 3 ਸਾਲਾਂ ਬਾਅਦ ਸਿਨੇਮਾ ਦੀਆਂ ਸਕਰੀਨਾਂ 'ਤੇ ਧਮਾਕੇਦਾਰ ਐਂਟਰੀ ਮਾਰਣ ਜਾ ਰਹੇ ਹਨ। ਬਣਜਾਰਾ ਫਿਲਮ ਦੇ ਹੁਣ ਤੱਕ 4 ਗਾਣੇ ਰਿਲੀਜ਼ ਹੋ ਚੁੱਕੇ ਹਨ ਜਿਹੜੇ ਕਿ ਲਗਾਤਾਰ ਟਰੈਂਡਿੰਗ 'ਚ ਚੱਲ ਰਹੇ ਹਨ।
https://www.youtube.com/watch?v=cnxtxewYYXI
ਬੱਬੂ ਮਾਨ ਹੋਰਾਂ ਵੱਲੋਂ ਇਸ ਫਿਲਮ ਨੂੰ ਕਾਫੀ ਲੰਬੇ ਸਮੇਂ ਤੋਂ ਫਿਲਮਾਇਆ ਜਾ ਰਿਹਾ ਹੈ। ਹੁਣ ਇਹ ਤਾਂ ਸਵਾਲ ਹੀ ਨਹੀਂ ਉੱਠਦਾ ਕਿ ਬਣਜਾਰਾ ਫਿਲਮ ਕਿੰਨਾ ਕੁ ਲੋਕਾਂ ਨੂੰ ਪਸੰਦ ਆਵੇਗੀ। ਇੰਨੇ ਲੰਬੇ ਸਮੇਂ ਤੋਂ ਬਾਅਦ ਬੱਬੂ ਮਾਨ ਵੀ ਕੁੱਝ ਖਾਸ ਹੀ ਲੋਕਾਂ ਦੀ ਕਚਹਿਰੀ 'ਚ ਪੇਸ਼ ਕਰਨਗੇ।