‘Letter to Sidhu’: ਸੰਨੀ ਮਾਲਟਨ ਨੇ ਸਿੱਧੂ ਮੂਸੇਵਾਲਾ ਦੀ ਯਾਦ ‘ਚ ਕੱਢਿਆ ਗੀਤ, ਹਰ ਕੋਈ ਹੋ ਰਿਹਾ ਹੈ ਭਾਵੁਕ

By  Lajwinder kaur November 1st 2022 03:38 PM -- Updated: November 1st 2022 03:39 PM

ਹੋਰ ਪੜ੍ਹੋ : ਕਾਰ ਐਕਸੀਡੈਂਟ ਦਾ ਸ਼ਿਕਾਰ ਹੋਈ ਇਹ ਅਦਾਕਾਰਾ, ਸਾਹਮਣੇ ਆਈਆਂ ਦਿਲ ਦਹਿਲਾਉਣ ਵਾਲੀਆਂ ਤਸਵੀਰਾਂ

letter to sidhu song image source: instagram

ਸੰਨੀ ਮਾਲਟਨ ਨੇ ਵੀ ਸਿੱਧੂ ਮੂਸੇਵਾਲਾ ਲਈ ਇੱਕ ਗੀਤ ਕੱਢਿਆ ਹੈ, ਜਿਸ ਦਾ ਨਾਮ ‘ਲੈਟਰ ਟੂ ਸਿੱਧੂ’ ਹੈ । ਗੀਤ ’ਚ ਸੰਨੀ ਨੇ ਸਿੱਧੂ ਮੂਸੇਵਾਲਾ ਲਈ ਆਪਣੇ ਜਜ਼ਬਾਤ ਸਾਂਝੇ ਕੀਤੇ ਹਨ।

ਸੰਨੀ ਮਾਲਟਨ ਨੂੰ ਗੀਤ ਦੇ ਅਖੀਰ ’ਚ ਸਿੱਧੂ ਮੂਸੇ ਵਾਲਾ ਲਈ ਭਾਵੁਕ ਹੁੰਦੇ ਵੀ ਦੇਖਿਆ ਜਾ ਸਕਦਾ ਹੈ। ਇਸ ਗੀਤ ਦੇ ਬੋਲ ਬੋਲ ਸਿੱਧੂ ਦੇ ਪ੍ਰਸ਼ੰਸਕਾਂ ਦੀਆਂ ਅੱਖਾਂ ਨੂੰ ਨਮ ਕਰ ਰਹੇ ਹਨ। ਗੀਤ ਦੇ ਅਖੀਰ ਵਿੱਚ ਸੰਨੀ ਕਹਿੰਦਾ ਹੈ ਕਿ ਉਸ ਨੂੰ ਹਮੇਸ਼ਾ ਸਿੱਧੂ ਮੂਸੇਵਾਲਾ ਦੀ ਇੱਕ ਗੱਲ ਯਾਦ ਹੈ, ‘ਨੈਵਰ ਫੋਲਡ, ਨੈਵਰ ਬੈਕਡਾਊਨ’।

sidhu moose wala image image source: instagram

ਸੰਨੀ ਮਾਲਟਨ ਨੇ ਬਹੁਤ ਹੀ ਭਾਵੁਕ ਨੋਟ ਦੇ ਨਾਲ ਇਸ ਗੀਤ ਦਾ ਲਿੰਕ ਇੰਸਟਾਗ੍ਰਾਮ ਅਕਾਊਂਟ ਉੱਤੇ ਪੋਸਟ ਕੀਤਾ ਹੈ। ਉਨ੍ਹਾਂ ਨੇ ਕੈਪਸ਼ਨ ਵਿੱਚ ਲਿਖਿਆ ਹੈ- ‘I’ll never get to share that stage with you again. I’ll never be able to call you ever again. ਬਹੁਤ ਕੁਝ ਕਹਿਣਾ ਹੈ ਪਰ ਸ਼ਬਦ ਨਹੀਂ ਹਨ.. 5 months without you my bro has felt like a lifetime..ਮੈਨੂੰ ਕਦੇ ਨਹੀਂ ਪਤਾ ਸੀ ਕਿ ਦਰਦ ਕੀ ਸੀ ਜਦੋਂ ਤੱਕ ਮੈਂ ਮੇਰੇ ਵਿੱਚ ਵਿਸ਼ਵਾਸ ਕਰਨ ਵਾਲੇ ਇੱਕੋ ਇੱਕ ਲੋਕਾਂ ਵਿੱਚੋਂ ਇੱਕ ਨੂੰ ਗੁਆ ਨਹੀਂ ਲਿਆ...ਮੈਂ ਤੁਹਾਡੇ ਬਿਨਾਂ ਗੁਆਚ ਗਿਆ ਹਾਂ ਭਰਾ..’। ਇਸ ਪੋਸਟ ਵਿੱਚ ਉਨ੍ਹਾਂ ਨੇ ਆਪਣੇ ਦਿਲ ਦੇ ਕਈ ਜਜ਼ਬਾਤ ਨੂੰ ਬਿਆਨ ਕਰਦੇ ਹੋਏ ਸਿੱਧੂ ਲਈ ਇਨਸਾਫ਼ ਦੀ ਮੰਗ ਵੀ ਕੀਤੀ ਹੈ।

image source: instagram

 

View this post on Instagram

 

A post shared by SUNNY MALTON (TPM) (@sunnymalton)

Related Post