ਸਨੀ ਦਿਓਲ ਨੇ ਬੇਟੇ ਰੌਕੀ ਨੂੰ ਦਿੱਤੀ ਜਨਮ ਦਿਨ ਦੀ ਵਧਾਈ ਸ਼ੇਅਰ ਕੀਤੀਆਂ ਬਚਪਨ ਦੀਆਂ ਤਸਵੀਰਾਂ ਦੇਖੋ

ਬਾਲੀਵੁੱਡ ਐਕਟਰ ਸਨੀ ਦਿਓਲ ਨੇ ਆਪਣੇ ਬੇਟੇ ਰੌਕੀ ਯਾਨੀ ਕਰਨ ਦਿਓਲ ਨੂੰ ਬਹੁਤ ਹੀ ਕਿਉਟ ਅੰਦਾਜ਼ ਵਿੱਚ ਜਨਮ ਦਿਨ ਦੀ ਮੁਬਾਰਕਬਾਦ ਦਿੱਤੀ ਹੈ । ਰੌਕੀ ੨੮ ਸਾਲਾਂ ਦੇ ਹੋ ਗਏ ਹਨ । ਸਨੀ ਦਿਓਲ ਨੇ ਸੋਸ਼ਲ ਮੀਡਿਆ ਤੇ ਇੱਕ ਫੋਟੇ ਸ਼ੇਅਰ ਕੀਤੀ ਹੈ । ਇਸ ਤਸਵੀਰ ਵਿੱਚ ਸਨੀ ਕਸਰਤ ਕਰ ਰਹੇ ਹਨ ਜਦੋਂ ਕਿ ਰੌਕੀ ਉਹਨਾਂ ਦੇ ਕੋਲ ਬੈਠਾ ਹੈ । ਸਨੀ ਦੇ ਨਾਲ ਰੌਕੀ ਦੀ ਇਹ ਤਸਵੀਰ ਕਾਫੀ ਵਾਇਰਲ ਹੋ ਰਹੀ ਹੈ ।ਸਨੀ ਦਿਓਲ ਨੇ ਇਸ ਤਸਵੀਰ ਨੂੰ ਇੱਕ ਕੈਪਸ਼ਨ ਵੀ ਦਿੱਤਾ ਹੈ 'ਬਾਪ ਦੀ ਮਦਦ ਕਰਦਾ ਬੇਟਾ, ਹੈਪੀ ਬਰਥਡੇਅ ਰੌਕੀ'
ਹੋਰ ਵੇਖੋ : ਜੋਰਡਨ ਸੰਧੂ ਦਾ ‘ਮੁੰਡਾ ਤੈਨੂੰ ਲਾਈਕ ਕਰੇ’ ਦਾ ਵੇਖੋ ਬਿਹਾਈਂਡ ਦਾ ਸੀਨਸ
https://www.instagram.com/p/Bqq59BhnOa9/?utm_source=ig_embed
ਸਨੀ ਛੇਤੀ ਹੀ ਬੇਟੇ ਰੌਕੀ ਨੂੰ ਲਾਂਚ ਕਰਨ ਜਾ ਰਹੇ ਹਨ । ਸਨੀ ਰੌਕੀ ਦੀ ਫਿਲਮ 'ਪਲ ਪਲ ਦਿਲ ਕੇ ਪਾਸ' ਦਾ ਨਿਰਦੇਸ਼ਨ ਕਰ ਰਹੇ ਹਨ । ਰੌਕੀ ਦੀ ਫਿਲਮ ਨੂੰ ਵਿਜੇਤਾ ਫਿਲਮਸ ਦੇ ਬੈਨਰ ਹੇਠ ਬਣਾਇਆ ਜਾ ਰਿਹਾ ਹੈ । ਫਿਲਮ ਦੀ ਸ਼ੂਟਿੰਗ ਪਿਛਲੇ ਸਾਲ ਨਵੰਬਰ ਵਿੱਚ ਸ਼ੁਰੂ ਹੋ ਗਈ ਸੀ । ਦੱਸੀਆ ਜਾ ਰਿਹਾ ਹੈ ਕਿ ਇਸ ਫਿਲਮ ਦੀ ਅਭਿਨੇਤਰੀ ਲਈ ਸਨੀ ਨੇ 4੦੦ ਕੁੜੀਆਂ ਦਾ ਆਡਿਸ਼ਨ ਲਿਆ ਸੀ ।
ਹੋਰ ਵੇਖੋ : ਪੀਟੀਸੀ ਮਿਊਜ਼ਿਕ ਅਵਾਰਡ 2018 ‘ ਲਈ ਇਸ ਵਾਰ ਮੁਕਾਬਲਾ ਹੈ ਸਖਤ
https://twitter.com/iamsunnydeol/status/869426110357962753
ਰੌਕੀ ਦੇ ਨਾਲ ਸਹਰ ਬਾਮਬਾ ਲੀਡ ਰੋਲ ਵਿੱਚ ਦਿਖਾਈ ਦੇਵੇਗੀ । ਸਨੀ ਨੇ ਇਸ ਫਿਲਮ ਦੀ ਜਿਆਦਾ ਸ਼ੂਟਿੰਗ ਹਿਮਾਚਲ ਵਿੱਚ ਕੀਤੀ ਹੈ ਤੇ ਕੁਝ ਹਿੱਸਾ ਦਿੱਲੀ ਵਿੱਚ ਫਿਲਮਾਇਆ ਹੈ । ਵੈਸੇ ਵਿਜੇਤਾ ਫਿਲਮ ਨੇ ਹੀ ਸਨੀ ਅਤੇ ਬੋਬੀ ਦਿਓਲ ਨੂੰ ਵੀ ਲਾਂਚ ਕੀਤਾ ਸੀ ਤੇ ਇਹ ਪ੍ਰੰਪਰਾ ਹਾਲੇ ਵੀ ਬਰਕਰਾਰ ਹੈ ।
https://twitter.com/SaherBamba/status/866865832571400192