ਸੰਨੀ ਦਿਓਲ ਨੇ ਆਪਣੇ ਬੇਟੇ ਨੂੰ ਕੁਝ ਇਸ ਅੰਦਾਜ਼ ’ਚ ਦਿੱਤੀ ਜਨਮ ਦਿਨ ਦੀ ਵਧਾਈ

ਸੰਨੀ ਦਿਓਲ ਦੇ ਬੇਟੇ ਕਰਣ ਦਿਓਲ ਦਾ ਅੱਜ ਜਨਮ ਦਿਨ ਹੈ । ਇਸ ਖ਼ਾਸ ਮੌਕੇ ਤੇ ਸੰਨੀ ਦਿਓਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ਵਿੱਚ ਸੰਨੀ ਦੇ ਨਾਲ ਕਰਣ ਦਿਓਲ ਵੀ ਨਜ਼ਰ ਆ ਰਹੇ ਹਨ । ਇਸ ਤਸਵੀਰ ਨੂੰ ਸਾਂਝੀ ਕਰਕੇ ਸੰਨੀ ਦਿਓਲ ਨੇ ਕਰਣ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ ।
ਹੋਰ ਪੜ੍ਹੋ :
ਭੀਖ ਮੰਗਣ ਵਾਲੇ ਇਸ ਸ਼ਖਸ ਲਈ ਇਸ ਮੁੰਡੇ ਨੇ ਜੋ ਕੀਤਾ ਸ਼ਾਇਦ ਹੀ ਕੋਈ ਕਰ ਸਕੇ, ਵੀਡੀਓ ਵਾਇਰਲ
ਮੁੰਡੇ ਕੁੜੀ ਦਾ ਇਹ ਪੰਜਾਬੀ ਗਾਣਾ ਸੁਣਕੇ ਦੇਸ਼ ਦੇ ਵੱਡੇ ਕਾਰੋਬਾਰੀ ਆਨੰਦ ਮਹਿੰਦਰਾ ਦੀ ਬੈਟਰੀ ਹੋ ਗਈ ਚਾਰਜ਼
ਸੰਨੀ ਦੇ ਪ੍ਰਸ਼ੰਸਕ ਵੀ ਤਸਵੀਰ ਤੇ ਕਮੈਂਟ ਕਰਕੇ ਕਰਣ ਨੂੰ ਜਨਮ ਦਿਨ ਦੀ ਵਧਾਈ ਦੇ ਰਹੇ ਹਨ । ਤੁਹਾਨੂੰ ਦੱਸ ਦਿੰਦੇ ਹਾਂ ਕਿ ਸੰਨੀ ਦਿਓਲ ਦੇ ਬੇਟੇ ਕਰਣ ਦਿਓਲ ਨੇ ਫ਼ਿਲਮ ‘ਪਲ ਪਲ ਦਿਲ ਕੇ ਪਾਸ’ ਨਾਲ ਬਾਲੀਵੁੱਡ ਵਿੱਚ ਕਦਮ ਰੱਖਿਆ ਸੀ ।
ਇਸ ਫ਼ਿਲਮ ਦਾ ਖੂਬ ਪ੍ਰਚਾਰ ਵੀ ਹੋਇਆ ਸੀ ਪਰ ਇਹ ਫ਼ਿਲਮ ਬਾਕਸ ਆਫ਼ਿਸ ਤੇ ਕੁਝ ਕਮਾਲ ਨਹੀਂ ਦਿਖਾ ਸਕੀ । ਸੰਨੀ ਨੇ ਇਸ ਫ਼ਿਲਮ ਨੂੰ ਖੁਦ ਪ੍ਰੋਡਿਊਸ ਕੀਤਾ ਸੀ । ਸੰਨੀ ਭਾਵੇਂ ਵਧੀਆ ਅਦਾਕਾਰ ਹਨ ਪਰ ਪ੍ਰੋਡਕਸ਼ਨ ਦੇ ਮਾਮਲੇ ਵਿੱਚ ਉਹਨਾਂ ਦਾ ਰਿਕਾਰਡ ਕੁਝ ਖ਼ਾਸ ਵਧੀਆ ਨਹੀਂ ਹੈ ।
View this post on Instagram