ਸੰਨੀ ਦਿਓਲ ਹੋਏ ਕੋਰੋਨਾ ਵਾਇਰਸ ਨਾਲ ਪੀੜਤ, ਮਨਾਲੀ ‘ਚ ਮੋਢੇ ਦੀ ਸਰਜਰੀ ਕਰਵਾਉਣ ਤੋਂ ਬਾਅਦ ਗਏ ਸਨ ਅਰਾਮ ਫਰਮਾਉਣ

By  Shaminder December 2nd 2020 11:39 AM -- Updated: December 2nd 2020 11:40 AM
ਸੰਨੀ ਦਿਓਲ ਹੋਏ ਕੋਰੋਨਾ ਵਾਇਰਸ ਨਾਲ ਪੀੜਤ, ਮਨਾਲੀ ‘ਚ ਮੋਢੇ ਦੀ ਸਰਜਰੀ ਕਰਵਾਉਣ ਤੋਂ ਬਾਅਦ ਗਏ ਸਨ ਅਰਾਮ ਫਰਮਾਉਣ

ਅਦਾਕਾਰ ਸੰਨੀ ਦਿਓਲ ਜੋ ਕਿ ਆਪਣੇ ਮੋਢੇ ਦੀ ਸਰਜਰੀ ਕਰਵਾਉਣ ਤੋਂ ਬਾਅਦ ਮਨਾਲੀ ‘ਚ ਅਰਾਮ ਫਰਮਾਉਣ ਲਈ ਗਏ ਹਨ ਉਹ ਕੋਰੋਨਾ ਵਾਇਰਸ ਦਾ ਸ਼ਿਕਾਰ ਹੋ ਗਏ ਹਨ ।ਹਿਮਾਚਲ ਪ੍ਰਦੇਸ਼ ਦੇ ਸਿਹਤ ਸਕੱਤਰ ਅਮਿਤਾਬ ਅਵਸਥੀ ਨੇ ਮੰਗਲਵਾਰ ਦੇਰ ਰਾਤ ਇਹ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਸੰਨੀ ਦਿਓਲ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਵੀ ਕੋਰੋਨਾ ਪਾਜ਼ੀਟਿਵ ਹੋਣ ਦੀ ਜਾਣਕਾਰੀ ਸਾਂਝੀ ਕੀਤੀ ਹੈ।

sunny

ਸੰਨੀ  ਪਿਛਲੇ ਕੁਝ ਦਿਨਾਂ ਤੋਂ ਕੁੱਲੂ 'ਚ ਰਹਿ ਰਹੇ ਹਨ।ਸਿਹਤ ਸਕੱਤਰ ਨੇ ਦੱਸਿਆ ਕਿ ਜ਼ਿਲੇ ਦੇ ਮੁੱਖ ਸਿਹਤ ਅਧਿਕਾਰੀ ਤੋਂ ਮਿਲੀ ਜਾਣਕਾਰੀ ਮੁਤਾਬਕ ਸੰਨੀ ਦਿਓਲ ਤੇ ਉਨ੍ਹਾਂ ਦੇ ਦੋਸਤ ਮੁੰਬਈ ਰਵਾਨਾ ਹੋਣ ਬਾਰੇ ਸੋਚ ਰਹੇ ਸਨ। ਪਰ ਮੰਗਲਵਾਰ ਉਨ੍ਹਾ ਦੀ ਕੋਰੋਨਾ ਰਿਪੋਰਟ ਪੌਜ਼ੇਟਿਵ ਆਈ ਹੈ।

ਹੋਰ ਪੜ੍ਹੋ : ਸੰਨੀ ਦਿਓਲ ਨੇ ਆਪਣੇ ਬੇਟੇ ਨੂੰ ਕੁਝ ਇਸ ਅੰਦਾਜ਼ ’ਚ ਦਿੱਤੀ ਜਨਮ ਦਿਨ ਦੀ ਵਧਾਈ

Sunny-Bobby

64 ਸਾਲਾ ਸੰਨੀ  ਦਿਓਲ ਨੇ ਹਾਲ ਹੀ 'ਚ ਮੁੰਬਈ 'ਚ ਆਪਣੇ ਮੋਢੇ ਦੀ ਸਰਜ਼ਰੀ ਕਰਵਾਈ ਸੀ। ਇਸ ਤੋਂ ਬਾਅਦ ਆਰਾਮ ਫਰਮਾਉਣ ਲਈ ਕੁਝ ਸਮਾਂ ਆਪਣੇ ਫਾਰਮ ਹਾਊਸ ਮਨਾਲੀ ਗਏ ਸਨ।

sunny deol

ਬਾਲੀਵੁੱਡ ‘ਚ ਆਪਣੀ ਬਿਹਤਰੀਨ ਅਦਾਕਾਰੀ ਲਈ ਜਾਣੇ ਜਾਂਦੇ ਸੰਨੀ ਦਿਓਲ ਸਿਆਸਤ ‘ਚ ਸਰਗਰਮ ਹਨ । ਉਨ੍ਹਾਂ ਨੇ ਬਾਲੀਵੁੱਡ ਨੂੰ ਵੀ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ ।ਉਨ੍ਹਾਂ ਦੀ ਅਦਾਕਾਰੀ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ ।

https://twitter.com/iamsunnydeol/status/1333960736729493504

Related Post