ਸੰਨੀ ਦਿਓਲ ਹੁਣ ਆਪਣੇ ਛੋਟੇ ਪੁੱਤਰ ਰਾਜਵੀਰ ਨੂੰ ਅਦਾਕਾਰੀ ਦੇ ਖੇਤਰ 'ਚ ਉਤਾਰਨ ਦੀ ਤਿਆਰੀ 'ਚ
Shaminder
September 30th 2019 04:02 PM --
Updated:
September 30th 2019 04:05 PM
ਦਿਓਲ ਖ਼ਾਨਦਾਨ ਦੀ ਤੀਜੀ ਪੀੜੀ ਨੇ ਬਾਲੀਵੁੱਡ 'ਚ ਐਂਟਰੀ ਕਰ ਲਈ ਹੈ । ਪਿਛਲੇ ਦਿਨੀਂ ਕਰਣ ਦਿਓਲ ਦੀ ਫ਼ਿਲਮ 'ਪਲ-ਪਲ ਦਿਲ ਕੇ ਪਾਸ' ਆਈ ਸੀ । ਜਿਸ ਨੂੰ ਦਰਸ਼ਕਾਂ ਦਾ ਰਲਵਾਂ ਮਿਲਵਾਂ ਹੁੰਗਾਰਾ ਮਿਲਿਆ ਸੀ । ਇਸ ਫ਼ਿਲਮ 'ਚ ਕਰਣ ਦੇ ਨਾਲ ਸਹਿਰ ਬਾਂਬਾ ਨਜ਼ਰ ਆਏ ਸਨ ।
ਇਸ ਫ਼ਿਲਮ ਨੂੰ ਖੁਦ ਸੰਨੀ ਦਿਓਲ ਨੇ ਡਾਇਰੈਕਟ ਕੀਤਾ ਸੀ ।ਇਸ ਫ਼ਿਲਮ ਦੇ ਜ਼ਰੀਏ ਉਨ੍ਹਾਂ ਨੇ ਆਪਣੇ ਵੱਡੇ ਪੁੱਤਰ ਨੂੰ ਲਾਂਚ ਕੀਤਾ ਸੀ । ਪਰ ਹੁਣ ਖ਼ਬਰਾਂ ਇਹ ਸਾਹਮਣੇ ਆ ਰਹੀਆਂ ਨੇ ਕਿ ਹੁਣ ਸੰਨੀ ਦਿਓਲ ਆਪਣੇ ਛੋਟੇ ਪੁੱਤਰ ਰਾਜਵੀਰ ਦਿਓਲ ਨੂੰ ਵੀ ਲਾਂਚ ਕਰਨ ਜਾ ਰਹੇ ਨੇ ਅਤੇ ਇਸ ਫ਼ਿਲਮ ਦੀ ਸ਼ੂਟਿੰਗ ਲਈ ਲੋਕੇਸ਼ਨ ਵੀ ਫਾਈਨਲ ਕਰ ਲਈ ਗਈ ਹੈ ।
ਇਸ ਦੀ ਸ਼ੂਟਿੰਗ ਦੀ ਯੋਜਨਾ ਪੁਣੇ 'ਚ ਕੀਤੇ ਜਾਣ ਦੀਆਂ ਖ਼ਬਰਾਂ ਹਨ ।ਪਰ ਇਸ ਫ਼ਿਲਮ ਦੀ ਸਕਰਿਪਟ 'ਤੇ ਕੰਮ ਚੱਲ ਰਿਹਾ ਹੈ ।ਦੱਸਿਆ ਜਾ ਰਿਹਾ ਹੈ ਰਾਜਵੀਰ ਨੂੰ ਇੱਕ ਐਕਸ਼ਨ ਫ਼ਿਲਮ ਦੇ ਨਾਲ ਲਾਂਚ ਕੀਤਾ ਜਾਵੇਗਾ ।ਜਦਕਿ ਕਰਣ ਦਿਓਲ ਇੱਕ ਰੋਮਾਂਟਿਕ ਫ਼ਿਲਮ ਵਿੱਚ ਨਜ਼ਰ ਆਏ ਹਨ ।