ਸੰਨੀ ਦਿਓਲ ਨੇ ਆਪਣੇ ਛੋਟੇ ਭਰਾ ਬੌਬੀ ਦਿਓਲ ਦੇ ਨਾਲ ਸਾਂਝੀ ਕੀਤੀ ਫ਼ਿਲਮ 'Dillagi' ਦੇ ਸੈੱਟ ਦੀ ਅਣਭੁੱਲੀ ਯਾਦ, ਦੇਖੋ ਵੀਡੀਓ

By  Lajwinder kaur March 14th 2022 06:04 PM -- Updated: March 14th 2022 06:11 PM

ਬਾਲੀਵੁੱਡ ਐਕਟਰ ਸੰਨੀ ਦਿਓਲ Sunny Deol  ਜੋ ਕਿ ਸੋਸ਼ਲ ਮੀਡੀਆ ਉੱਤੇ ਅਕਸਰ ਹੀ ਆਪਣੇ ਪਰਿਵਾਰ ਦੇ ਨਾਲ ਜੁੜੀਆਂ ਯਾਦਾਂ ਨੂੰ ਸਾਂਝਾ ਕਰਦੇ ਰਹਿੰਦੇ ਨੇ। ਇਸ ਵਾਰ ਉਨ੍ਹਾਂ ਨੇ ਆਪਣੇ ਛੋਟੇ ਭਰਾ ਬੌਬੀ ਦਿਓਲ  ਦੇ ਨਾਲ ਇੱਕ ਅਣਦੇਖੀ ਵੀਡੀਓ ਨੂੰ ਸ਼ੇਅਰ ਕੀਤਾ ਹੈ।

ਹੋਰ ਪੜ੍ਹੋ : ਹਰਭਜਨ ਮਾਨ ਨੇ ਆਪਣੀ ਬਜ਼ੁਰਗ ਫੈਨ ਬੀਬੀਆਂ ਦੇ ਨਾਲ ਸਾਂਝਾ ਕੀਤਾ ਇਹ ਖ਼ਾਸ ਵੀਡੀਓ, ਸਤਿਕਾਰ ਦੇ ਨਾਲ ਦੁਆਵਾਂ ਲੈਂਦੇ ਨਜ਼ਰ ਆਏ ਗਾਇਕ, ਦੇਖੋ ਵੀਡੀਓ

bobby deol and sunny deol

ਸੰਨੀ ਦਿਓਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ 23 ਸਾਲ ਪੁਰਾਣੀ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਹ ਭਰਾ ਬੌਬੀ ਦਿਓਲ ਨਾਲ ਫ਼ਿਲਮ ਦੇ ਸੈੱਟ 'ਤੇ ਮਸਤੀ ਕਰਦੇ ਨਜ਼ਰ ਆ ਰਹੇ ਹਨ। ਇਹ ਵੀਡੀਓ ਫ਼ਿਲਮ ਦਿਲਲਗੀ (Dillagi )ਦੀ ਸ਼ੂਟਿੰਗ ਦੌਰਾਨ ਦੀ ਹੈ ਅਤੇ ਇਹ ਫਿਲਮ 1999 'ਚ ਰਿਲੀਜ਼ ਹੋਈ ਸੀ । ਸੰਨੀ ਦਿਓਲ ਨੇ ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਲਿਖਿਆ ਹੈ- ‘ਅੱਜ ਇਹ ਪ੍ਰਾਪਤ ਹੋਇਆ...ਸੁੰਦਰ ਯਾਦਾਂ ਬੌਬ..’। ਇਸ ਵੀਡੀਓ ‘ਚ ਦੋਵਾਂ ਭਰਾਵਾਂ ਦੀ ਮਸਤੀ ਦੇਖਣ ਨੂੰ ਮਿਲ ਰਹੀ ਹੈ। ਸੋਸ਼ਲ ਮੀਡੀਆ ਉੱਤੇ ਇਸ ਵੀਡੀਓ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ।

ਹੋਰ ਪੜ੍ਹੋ : ਤਾਨੀਆ ਦੇ ਪਿਆਰ ‘ਚ ਗੁਰਨਾਮ ਭੁੱਲਰ ਬਣੇ ਮਜਨੂੰ, ਲੇਖ਼ ਫ਼ਿਲਮ ਦਾ ਪਹਿਲਾ ਗੀਤ ‘ਉੱਡ ਗਿਆ’ ਜਿੱਤ ਰਿਹਾ ਹੈ ਦਰਸ਼ਕਾਂ ਦਾ ਦਿਲ, ਦੇਖੋ ਵੀਡੀਓ

bobby and sunny

ਜੇ ਗੱਲ ਕਰੀਏ ਸੰਨੀ ਦਿਓਲ ਦੇ ਵਰਕ ਫਰੰਟ ਦੀ ਤਾਂ ਉਹ ਬਹੁਤ ਜਲਦ ਗਦਰ 2 ਦੇ ਨਾਲ ਦਰਸ਼ਕਾਂ ਦੇ ਰੂਬਰੂ ਹੋਣਗੇ। ਲੰਬੇ ਅਰਸੇ ਤੋਂ ਬਾਅਦ ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਦੀ ਜੋੜੀ ‘ਗਦਰ 2’ ਨਾਲ ਇੱਕ ਵਾਰ ਫਿਰ ਤੋਂ ਵੱਡੇ ਪਰਦੇ ਉੱਤੇ ਨਜ਼ਰ ਆਉਣਗੇ। ਜੇ ਗੱਲ ਕਰੀਏ ਬੌਬੀ ਦਿਓਲ ਦੀ ਉਹ ਹਾਲ ਹੀ ‘ਚ ਫ਼ਿਲਮ 'ਲਵ ਹੋਸਟਲ' 'ਚ ਨਜ਼ਰ ਆਏ ਨੇ। ਇਸ ਤੋਂ ਇਲਾਵਾ ਉਹ ਕਈ ਵੈਬ ਸੀਰੀਜ਼ ‘ਚ ਵੀ ਨਜ਼ਰ ਆ ਚੁੱਕਿਆ ਹੈ। ਉਨ੍ਹਾਂ ਨੇ ਆਸ਼ਰਮ ਟਾਈਟਲ ਹੇਠ ਬਣੀ ਵੈੱਬ ਸੀਰੀਜ਼ ਤੋਂ ਖੂਬ ਵਾਹ ਵਾਹੀ ਖੱਟੀ ਹੈ। ਪ੍ਰਸ਼ੰਸਕ ਇਸ ਸੀਰੀਜ਼ ਦੇ ਤੀਜੇ ਸੀਜ਼ਨ ਦੀ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਹਨ।

 

 

View this post on Instagram

 

A post shared by Sunny Deol (@iamsunnydeol)

 

Related Post