ਸੰਨੀ ਦਿਓਲ ਨੇ ਆਪਣੀ ਮਾਤਾ ਪ੍ਰਕਾਸ਼ ਕੌਰ ਦੇ ਨਾਲ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਭਾਵੁਕ ਮੈਸੇਜ

ਕੋਰੋਨਾ ਵਾਇਰਸ ਨੇ ਸਾਰੇ ਸੰਸਾਰ ਦੀ ਤੇਜ਼ ਰਫਤਾਰ ਨੂੰ ਰੋਕ ਦਿੱਤਾ ਹੈ । ਭਾਰਤ ਵਾਂਗ ਬਾਕੀ ਦੇਸ਼ਾਂ ‘ਚ ਵੀ ਲਾਕਡਾਊਨ ਲੱਗਿਆ ਹੋਇਆ ਹੈ । ਜਿਸਦੇ ਚੱਲਦੇ ਆਪਣੀ ਜ਼ਿੰਦਗੀ ਰੁਝੇਵਿਆਂ ‘ਚੋਂ ਨਿਕਲ ਕੇ ਲੋਕ ਆਪਣੇ ਪਿਆਰਿਆਂ ਦੇ ਨਾਲ ਸਮਾਂ ਬਿਤਾ ਰਹੇ ਨੇ । ਅਜਿਹੇ ‘ਚ ਫ਼ਿਲਮੀ ਸਿਤਾਰੇ ਜੋ ਆਪਣੀ ਚਕਾਚੌਂਧ ਵਾਲੀ ਲਾਈਫ ‘ਚ ਬਿਜ਼ੀ ਰਹਿੰਦੇ ਸੀ ਹੁਣ ਆਪਣੇ ਪਰਿਵਾਰ ਵਾਲਿਆਂ ਦੇ ਨਾਲ ਖੂਬ ਸਮਾਂ ਬਿਤਾ ਰਹੇ ਨੇ ।
View this post on Instagram
Be with your family and stay safe. #mom
ਅਜਿਹੇ ‘ਚ ਬਾਲੀਵੁੱਡ ਦੇ ਐਕਸ਼ਨ ਹੀਰੋ ਸੰਨੀ ਦਿਓਲ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਆਪਣੀ ਮੰਮੀ ਦੇ ਨਾਲ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਆਪਣੇ ਪਰਿਵਾਰ ਨਾਲ ਰਹੋ ਤੇ ਸੁਰੱਖਿਅਤ ਰਹੋ..’ ਨਾਲ ਹੀ ਆਪਣੀ ਮਾਂ ਲਈ ਪਿਆਰ ਜ਼ਾਹਿਰ ਕਰਦੇ ਹੋਏ ਉਨ੍ਹਾਂ ਨੇ ਹੈਸ਼ਟੈੱਗ ‘ਚ ਮਾਂ ਲਿਖਿਆ ਹੈ।
ਦਿੱਗਜ ਅਦਾਕਾਰ ਧਰਮਿੰਦਰ ਦਿਓਲ ਨੇ 1957 ‘ਚ ਪ੍ਰਕਾਸ਼ ਕੌਰ ਦੇ ਨਾਲ ਵਿਆਹ ਕਰਵਾਇਆ ਸੀ । ਸੰਨੀ ਦਿਓਲ ਆਪਣੀ ਮਾਂ ਦਾ ਲਾਡਲਾ ਪੁੱਤਰ ਹੈ । ਜਿਸਦੇ ਚੱਲਦੇ ਐਕਟਰ ਸੰਨੀ ਦਿਓਲ ਅਕਸਰ ਆਪਣੀ ਮਾਂ ਦੇ ਨਾਲ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਨੇ । ਢਾਈ ਕਿਲੋ ਕਾ ਹਾਥ, ਕਾਤੀਆ, ‘ਤਾਰੀਖ ਪੇ ਤਾਰੀਖ’, ਵਰਗੇ ਸ਼ਾਨਦਾਰ ਡਾਇਲਾਗਸ ਦੇਣ ਵਾਲੇ ਸੰਨੀ ਆਪਣੀ ਰਾਜਨੀਤਿਕ ਕਰੀਅਰ ਵੀ ਸ਼ੁਰੂ ਕਰ ਚੁੱਕੇ ਨੇ ਉਹ ਪੰਜਾਬ ਦੇ ਗੁਰਦਾਸਪੁਰ ਹਲਕੇ ਤੋਂ ਲੋਕ ਸਭਾ ਸਾਂਸਦ ਵੀ ਨੇ ।