ਸਨੀ ਦਿਓਲ ਨੇ ਮਾਂ ਪ੍ਰਕਾਸ਼ ਕੌਰ ਦੀ ਤਸਵੀਰ ਸ਼ੇਅਰ ਕਰਦੇ ਹੋਏ ਭਾਵਕ, ਦੇਖੋ ਤਸਵੀਰਾਂ

ਦਿਓਲ ਪਰਿਵਾਰ ਦੇ ਮਰਦਾਂ ਦੀਆਂ ਤਸਵੀਰਾਂ ਅਕਸਰ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਪਰ ਇਸ ਪਰਿਵਾਰ ਦੀਆਂ ਔਰਤਾਂ ਕੈਮਰੇ ਤੋਂ ਦੂਰ ਹੀ ਰਹਿੰਦੀਆਂ ਹਨ । ਇਹਨਾਂ ਔਰਤਾਂ ਵਿੱਚ ਸਨੀ ਦਿਊਲ ਦੀ ਮਾਂ ਤੇ ਭੈਣਾ ਸ਼ਾਮਿਲ ਹਨ । ਪਰ ਹੁਣ ਸਨੀ ਦਿਓਲ ਦੀ ਆਪਣੀ ਮਾਂ ਨਾਲ ਅਜਿਹੀ ਤਸਵੀਰ ਸਾਹਮਣੇ ਆਈ ਹੈ ਜਿਹੜੀ ਬਹੁਤ ਘੱਟ ਲੋਕਾਂ ਨੇ ਦੇਖੀ ਹੋਵੇਗੀ ।
https://www.instagram.com/p/BtGVitQn1vw/?utm_source=ig_embed
ਇਹ ਤਸਵੀਰ ਪ੍ਰਕਾਸ਼ ਕੌਰ ਦੀ ਹੈ ਯਾਨੀ ਸਨੀ ਤੇ ਬੋਬੀ ਦਿਓਲ ਦੀ ਮਾਂ ਦੀ । ਸਨੀ ਦਿਓਲ ਅਤੇ ਉਹਨਾਂ ਦੀ ਮਾਂ ਦੀ ਇਹ ਤਸਵੀਰ ਬਹੁਤ ਹੀ ਭਾਵਕ ਹੈ । ਇਸ ਤਸਵੀਰ ਨੂੰ ਸਨੀ ਨੇ ਇੱਕ ਕੈਪਸ਼ਨ ਵੀ ਦਿੱਤਾ ਹੈ ਉਹਨਾਂ ਨੇ ਲਿਖਿਆ ਹੈ ਕਿ ਉਹਨਾਂ ਦੀ ਮਾਂ ਹੀ ਉਹਨਾਂ ਦੀ ਦੁਨੀਆ ਹੈ । ਇਹ ਪਹਿਲਾ ਮੌਕਾ ਹੈ ਜਦੋਂ ਧਰਮਿੰਦਰ ਦੀ ਪਤਨੀ ਪ੍ਰਕਾਸ਼ ਕੌਰ ਇਸ ਤਰ੍ਹਾਂ ਕੈਮਰੇ ਦੇ ਸਾਹਮਣੇ ਆਈ ਹੋਵੇ ਕਿਉਂਕਿ ਦਿਓਲ ਪਰਿਵਾਰ ਦੀਆਂ ਔਰਤਾਂ ਅਕਸਰ ਲਾਈਮਲਾਈਟ ਤੋਂ ਦੂਰ ਰਹਿੰਦੀਆਂ ਹਨ ।
https://www.instagram.com/p/BdYFby1DNfW/?utm_source=ig_embed
ਇਸ ਤੋਂ ਪਹਿਲਾਂ ਸਨੀ ਨੇ 2017 ਦੇ 31 ਦਸੰਬਰ ਦੀ ਰਾਤ ਨੂੰ ਆਪਣੇ ਪਰਿਵਾਰ ਦੀ ਤਸਵੀਰ ਸ਼ੇਅਰ ਕਰਕੇ ਲੋਕਾਂ ਨੂੰ ਆਉਣ ਵਾਲੇ ਸਾਲ ਦੀ ਵਧਾਈ ਦਿੱਤੀ ਸੀ । ਇਸ ਤਸਵੀਰ ਵਿੱਚ ਧਰਮਿੰਦਰ, ਬੋਬੀ, ਸਨੀ ਤੇ ਪ੍ਰਕਾਸ਼ ਕੌਰ ਦਿਖਾਈ ਦਿੱਤੇ ਸਨ ।